Fri, Apr 19, 2024
Whatsapp

ਸੀਬੀਆਈ ਰਿਸ਼ਵਤ ਮਾਮਲਾ:ਸੀਬੀਆਈ ਦੇ ਡੀਐੱਸਪੀ ਦਵਿੰਦਰ ਕੁਮਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਿੱਤੀ ਵੱਡੀ ਰਾਹਤ

Written by  Shanker Badra -- October 31st 2018 07:57 PM -- Updated: October 31st 2018 07:59 PM
ਸੀਬੀਆਈ ਰਿਸ਼ਵਤ ਮਾਮਲਾ:ਸੀਬੀਆਈ ਦੇ ਡੀਐੱਸਪੀ ਦਵਿੰਦਰ ਕੁਮਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਿੱਤੀ ਵੱਡੀ ਰਾਹਤ

ਸੀਬੀਆਈ ਰਿਸ਼ਵਤ ਮਾਮਲਾ:ਸੀਬੀਆਈ ਦੇ ਡੀਐੱਸਪੀ ਦਵਿੰਦਰ ਕੁਮਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਿੱਤੀ ਵੱਡੀ ਰਾਹਤ

ਸੀਬੀਆਈ ਰਿਸ਼ਵਤ ਮਾਮਲਾ:ਸੀਬੀਆਈ ਦੇ ਡੀਐੱਸਪੀ ਦਵਿੰਦਰ ਕੁਮਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਿੱਤੀ ਵੱਡੀ ਰਾਹਤ:ਦਿੱਲੀ : ਰਿਸ਼ਵਤ ਦੇ ਮਾਮਲੇ ਵਿੱਚ ਸੀਬੀਆਈ (ਕੇਂਦਰੀ ਜਾਂਚ ਬਿਊਰੋ) ਦੇ ਡੀਐੱਸਪੀ ਦਵਿੰਦਰ ਕੁਮਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ।ਜਾਣਕਾਰੀ ਅਨੁਸਾਰ ਅਦਾਲਤ ਨੇ 50 ਹਜ਼ਾਰ ਦੇ ਨਿੱਜੀ ਬੋਨਡ ਉੱਤੇ ਡੀਐੱਸਪੀ ਦਵਿੰਦਰ ਕੁਮਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਡੀਐੱਸਪੀ ਦਵਿੰਦਰ ਕੁਮਾਰ ਅਤੇ ਵਿਚੋਲੇ ਮਨੋਜ ਪ੍ਰਸਾਦ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਸੀ।ਜਿਸ ਤੋਂ ਬਾਅਦ ਦਵਿੰਦਰ ਕੁਮਾਰ ਨੇ ਪਟਿਆਲਾ ਹਾਊਸ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਸੀ।ਇਸ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ 'ਤੇ ਸੀਬੀਆਈ ਤੋਂ ਜਵਾਬ ਮੰਗਿਆ ਸੀ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਆਪਣੇ ਵਿਸ਼ੇਸ ਡਾਇਰੈਕਟਰ ਅਤੇ ਏਜੰਸੀ ਵਿੱਚ ਨੰਬਰ ਦੋ ਰਹੇ ਰਾਕੇਸ਼ ਅਸਥਾਨਾ ਨਾਲ ਜੁੜੇ ਰਿਸ਼ਵਤ ਮਾਮਲੇ ਵਿੱਚ ਵਿਭਾਗ ਦੇ ਡੀਐਸਪੀ ਦੇਵਿੰਦਰ ਕੁਮਾਰ ਨੂੰ 22 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ।ਇਸ ਸਬੰਧੀ ਉਨ੍ਹਾਂ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਉਨ੍ਹਾਂ ਕਿਸੇ ਸਾਜਿਸ਼ ਤਹਿਤ ਇਸ ਮਾਮਲੇ ਵਿੱਚ ਫ਼ਸਾਇਆ ਜਾ ਰਿਹਾ ਹੈ। -PTCNews


Top News view more...

Latest News view more...