CBI ਕਲੋਜ਼ਰ ਰਿਪੋਰਟ ਮਾਮਲਾ : ਪੁਲਿਸ ਨੇ ਸਿੱਖ ਜੱਥੇਬੰਦੀਆਂ ਨੂੰ ਮੋਹਾਲੀ – ਚੰਡੀਗੜ੍ਹ ਬੈਰੀਅਰ ‘ਤੇ ਰੋਕਿਆ ,ਕੀਤੀਆਂ ਪਾਣੀ ਦੀਆਂ ਵਾਛੜਾਂ

CBI Closure Report Case : Sikh Organizations Mohali - Chandigarh Protest
CBI ਕਲੋਜ਼ਰ ਰਿਪੋਰਟ ਮਾਮਲਾ : ਪੁਲਿਸ ਨੇ ਸਿੱਖ ਜੱਥੇਬੰਦੀਆਂ ਨੂੰ ਮੋਹਾਲੀ - ਚੰਡੀਗੜ੍ਹ ਬੈਰੀਅਰ 'ਤੇ ਰੋਕਿਆ ,ਕੀਤੀਆਂ ਪਾਣੀ ਦੀਆਂ ਵਾਛੜਾਂ

CBI ਕਲੋਜ਼ਰ ਰਿਪੋਰਟ ਮਾਮਲਾ : ਪੁਲਿਸ ਨੇ ਸਿੱਖ ਜੱਥੇਬੰਦੀਆਂ ਨੂੰ ਮੋਹਾਲੀ – ਚੰਡੀਗੜ੍ਹ ਬੈਰੀਅਰ ‘ਤੇ ਰੋਕਿਆ ,ਕੀਤੀਆਂ ਪਾਣੀ ਦੀਆਂ ਵਾਛੜਾਂ:ਮੋਹਾਲੀ : ਬੇਅਦਬੀ ਮਾਮਲਿਆਂ ‘ਤੇ ਸੀ.ਬੀ.ਆਈ. ਵੱਲੋਂ ਜਾਰੀ ਕੀਤੀ ਗਈ ਕਲੋਜ਼ਰ ਰਿਪੋਰਟ ਖਿਲਾਫ ਅੱਜ ਸਿੱਖ ਜੱਥੇਬੰਦੀਆਂ ਨੇ ਮੋਹਾਲੀ ਵਿਖੇ ਰੋਸ ਮਾਰਚ ਕੀਤਾ ਹੈ।ਇਸ ਦੌਰਾਨ ਜੱਥੇਬੰਦੀਆਂ ਨੇ ਹੱਥਾਂ ਵਿਚ ਕਾਲੀਆਂ ਝੰਡੀਆਂ ਫੜਕੇ ਸੀਬੀਆਈ ਵੱਲੋਂ ਬਰਗਾੜੀ ਕੇਸ ਵਿਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।

CBI Closure Report Case : Sikh Organizations Mohali - Chandigarh Protest
CBI ਕਲੋਜ਼ਰ ਰਿਪੋਰਟ ਮਾਮਲਾ : ਪੁਲਿਸ ਨੇ ਸਿੱਖ ਜੱਥੇਬੰਦੀਆਂ ਨੂੰ ਮੋਹਾਲੀ – ਚੰਡੀਗੜ੍ਹ ਬੈਰੀਅਰ ‘ਤੇ ਰੋਕਿਆ ,ਕੀਤੀਆਂ ਪਾਣੀ ਦੀਆਂ ਵਾਛੜਾਂ

ਮਿਲੀ ਜਾਣਕਾਰੀ ਮੁਤਾਬਕ ਬੇਅਦਬੀ ਮਾਮਲਿਆਂ ‘ਤੇ ਸਿੱਖ ਜੱਥੇਬੰਦੀਆਂ ਚੰਡੀਗੜ੍ਹ ਵਿੱਚ ਸੀਬੀਆਈ ਦਫ਼ਤਰ ਘੇਰਨ ਜਾ ਰਹੀਆਂ ਸਨ। ਇਸ ਦੌਰਾਨ ਜਦੋਂ ਸਿੱਖ ਜੱਥੇਬੰਦੀਆਂ ਦਾ ਰੋਸ ਮਾਰਚ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਬੈਰੀਅਰ ਤੱਕ ਹੀ ਪੁੱਜਿਆ ਸੀ ਤਾਂ ਪੁਲਿਸ ਨੂੰ ਸਿੱਖ ਜੱਥੇਬੰਦੀਆਂ ਦੇ ਕਾਰਕੁੰਨਾਂ ਨੂੰ ਰੋਕ ਲਿਆ ਅਤੇ ਅੱਗੇ ਨਹੀਂ ਜਾਣ ਦਿੱਤਾ।

CBI Closure Report Case : Sikh Organizations Mohali - Chandigarh Protest
CBI ਕਲੋਜ਼ਰ ਰਿਪੋਰਟ ਮਾਮਲਾ : ਪੁਲਿਸ ਨੇ ਸਿੱਖ ਜੱਥੇਬੰਦੀਆਂ ਨੂੰ ਮੋਹਾਲੀ – ਚੰਡੀਗੜ੍ਹ ਬੈਰੀਅਰ ‘ਤੇ ਰੋਕਿਆ ,ਕੀਤੀਆਂ ਪਾਣੀ ਦੀਆਂ ਵਾਛੜਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕਾਂਸਟੇਬਲ ਨੇ ਕੁਆਟਰ ਵਿੱਚ ਮਹਿਲਾ ਕਾਂਸਟੇਬਲ ਨਾਲ ਕੀਤਾ ਜਬਰ-ਜ਼ਨਾਹ , ਭੈਣ ਕਹਿ ਕੇ ਬਣਵਾਈ ਸੀ ਰੱਖੜੀ

ਇਸ ਦੌਰਾਨ ਜਦੋਂ ਸਿੱਖ ਜੱਥੇਬੰਦੀਆਂ ਦੇ ਕਾਰਕੁੰਨ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ‘ਤੇ ਪਾਣੀ ਦੀਆਂ ਵਾਛੜਾਂ ਕਰ ਦਿੱਤੀਆਂ ਗਈਆਂ ਅਤੇ ਇਸ ਦੇ ਨਾਲ ਹੀ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ।ਇਸ ਦੌਰਾਨ ਤਿੰਨ ਆਗੂਆਂ ਦੇ ਸੱਟਾਂ ਵੱਜਣ ਦੀ ਖ਼ਬਰ ਹੈ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
-PTCNews