Thu, Apr 25, 2024
Whatsapp

ਗੁਰਮੀਤ ਰਾਮ ਰਹੀਮ ਨੂੰ ਲੱਗਾ ਝਟਕਾ , ਸੀਬੀਆਈ ਕੋਰਟ ਨੇ ਜੱਜ ਬਦਲਣ ਦੀ ਮੰਗ ਕੀਤੀ ਖ਼ਾਰਜ

Written by  Shanker Badra -- December 10th 2019 01:19 PM
ਗੁਰਮੀਤ ਰਾਮ ਰਹੀਮ ਨੂੰ ਲੱਗਾ ਝਟਕਾ , ਸੀਬੀਆਈ ਕੋਰਟ ਨੇ ਜੱਜ ਬਦਲਣ ਦੀ ਮੰਗ ਕੀਤੀ ਖ਼ਾਰਜ

ਗੁਰਮੀਤ ਰਾਮ ਰਹੀਮ ਨੂੰ ਲੱਗਾ ਝਟਕਾ , ਸੀਬੀਆਈ ਕੋਰਟ ਨੇ ਜੱਜ ਬਦਲਣ ਦੀ ਮੰਗ ਕੀਤੀ ਖ਼ਾਰਜ

ਗੁਰਮੀਤ ਰਾਮ ਰਹੀਮ ਨੂੰ ਲੱਗਾ ਝਟਕਾ , ਸੀਬੀਆਈ ਕੋਰਟ ਨੇ ਜੱਜ ਬਦਲਣ ਦੀ ਮੰਗ ਕੀਤੀ ਖ਼ਾਰਜ:ਪੰਚਕੂਲਾ : ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਕੋਰਟ ਤੋਂ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਸੀਬੀਆਈ ਕੋਰਟ ਨੇ ਰਣਜੀਤ ਸਿੰਘ ਦੀ ਹੱਤਿਆ ਮਾਮਲੇ 'ਚ ਜੱਜ ਬਦਲਣ ਦੀ ਰਾਮ ਰਹੀਮ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਦਸੰਬਰ ਨੂੰ ਹੋਵੇਗੀ ਅਤੇ ਉਸੇ ਦਿਨ ਫਾਈਨਲ ਬਹਿਸ ਸ਼ੁਰੂ ਹੋਵੇਗੀ। [caption id="attachment_368038" align="aligncenter" width="300"] CBI court Gurmeet Ram Rahim judge replace Demand Dismissed ਗੁਰਮੀਤ ਰਾਮ ਰਹੀਮ ਨੂੰ ਲੱਗਾ ਝਟਕਾ , ਸੀਬੀਆਈ ਕੋਰਟ ਨੇ ਜੱਜ ਬਦਲਣ ਦੀ ਮੰਗ ਕੀਤੀ ਖ਼ਾਰਜ[/caption] ਮਿਲੀ ਜਾਣਕਾਰੀ ਅਨੁਸਾਰ ਪਿਛਲੀ ਸੁਣਵਾਈ ਦੌਰਾਨ ਬਚਾਅ ਧਿਰ ਨੇ ਗੁਰਮੀਤ ਰਾਮ ਰਹੀਮ ਖ਼ਿਲਾਫ਼ ਚੱਲ ਰਹੇ ਰਣਜੀਤ ਸਿੰਘ ਹੱਤਿਆ ਮਾਮਲੇ 'ਚ ਜੱਜ ਬਦਲਣ ਦੀ ਮੰਗ ਕੀਤੀ ਸੀ। ਇਸ ਸਬੰਧੀ ਮੁਲਜ਼ਮ ਕ੍ਰਿਸ਼ਨ ਲਾਲ ਨੇ ਪਟੀਸ਼ਨ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਉਕਤ ਜੱਜ ਪਹਿਲਾਂ ਵੀ ਰਾਮ ਰਹੀਮ ਖ਼ਿਲਾਫ਼ ਦੋ ਫ਼ੈਸਲੇ ਸੁਣਾ ਚੁੱਕੇ ਹਨ। ਇਸ ਲਈ ਤੀਜੇ ਕੇਸ ਵਿਚ ਉਹ ਕਿਸੇ ਹੋਰ ਜੱਜ ਤੋਂ ਸੁਣਵਾਈ ਕਰਵਾਉਣਾ ਚਾਹੁੰਦੇ ਹਨ। [caption id="attachment_368036" align="aligncenter" width="300"]CBI court Gurmeet Ram Rahim judge replace Demand Dismissed ਗੁਰਮੀਤ ਰਾਮ ਰਹੀਮ ਨੂੰ ਲੱਗਾ ਝਟਕਾ , ਸੀਬੀਆਈ ਕੋਰਟ ਨੇ ਜੱਜ ਬਦਲਣ ਦੀ ਮੰਗ ਕੀਤੀ ਖ਼ਾਰਜ[/caption] ਇਸ ਮਾਮਲੇ ਵਿਚ ਸੀਬੀਆਈ ਨੇ ਆਪਣਾ ਜਵਾਬ ਦਾਇਰ ਕਰਦਿਆਂ ਪਟੀਸ਼ਨ ਵਿਚ ਕਹੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ ਅਤੇ ਮਾਮਲੇ ਵਿੱਚ ਜਾਣਬੁੱਝ ਕੇ ਦੇਰੀ ਕਰਵਾਉਣ ਦੀ ਗੱਲ ਕਹੀ ਗਈ ਸੀ।ਪੰਚਕੂਲਾ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਣਜੀਤ ਸਿੰਘ ਹੱਤਿਆ ਮਾਮਲੇ 'ਚ ਅੱਜ ਦੀ ਸੁਣਵਾਈ ਪੂਰੀ ਹੋ ਗਈ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋਇਆ ਸੀ ਜਦਕਿ ਬਾਕੀ ਸਾਰੇ ਮੁਲਜ਼ਮ ਕੋਰਟ 'ਚ ਪੇਸ਼ ਹੋਏ ਸਨ। -PTCNews


Top News view more...

Latest News view more...