ਸੀਬੀਆਈ ਦੇ ਨਵੇਂ ਡਾਇਰੈਕਟਰ ਬਣੇ ਰਿਸ਼ੀ ਕੁਮਾਰ ਸ਼ੁਕਲਾ

cbi
ਸੀਬੀਆਈ ਦੇ ਨਵੇਂ ਡਾਇਰੈਕਟਰ ਬਣੇ ਰਿਸ਼ੀ ਕੁਮਾਰ ਸ਼ੁਕਲਾ

ਸੀਬੀਆਈ ਦੇ ਨਵੇਂ ਡਾਇਰੈਕਟਰ ਬਣੇ ਰਿਸ਼ੀ ਕੁਮਾਰ ਸ਼ੁਕਲਾ,ਨਵੀਂ ਦਿੱਲੀ: ਆਈਪੀਐਸ ਅਧਿਕਾਰੀ ਰਿਸ਼ੀ ਕੁਮਾਰ ਸ਼ੁਕਲਾ ਨੂੰ ਸੀਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ ਕਾਰਜਕਾਰੀ ਡਾਇਰੈਕਟਰ ਨਾਗੇਸ਼ਵਰ ਰਾਵ ਦੀ ਜਗ੍ਹਾ ਲੈਣਗੇ। ਆਲੋਕ ਵਰਮਾ ਦੀ ਬਰਖਾਸਤਗੀ ਤੋਂ ਬਾਅਦ ਰਾਵ ਇਸ ਅਹੁਦੇ ਉੱਤੇ ਸਨ।

cbi
ਸੀਬੀਆਈ ਦੇ ਨਵੇਂ ਡਾਇਰੈਕਟਰ ਬਣੇ ਰਿਸ਼ੀ ਕੁਮਾਰ ਸ਼ੁਕਲਾ

ਸੁਪਰੀਮ ਕੋਰਟ ਨੇ ਸੀਬੀਆਈ ਨਿਰਦੇਸ਼ਕ ਦੀ ਨਿਯੁਕਤੀ ‘ਚ ਹੋ ਰਹੀ ਦੇਰੀ ਉੱਤੇ ਨਾਖੁਸ਼ੀ ਜਤਾਈ ਸੀ। ਦੱਸ ਦੇਈਏ ਕਿ ਰਿਸ਼ੀ ਕੁਮਾਰ ਸ਼ੁਕਲਾ ਮੱਧ ਪ੍ਰਦੇਸ਼ ਆਈਪੀਏਸ ਅਧਿਕਾਰੀ ਹਨ।ਰਿਸ਼ੀ ਕੁਮਾਰ ਸ਼ੁਕਲਾ ਮੱਧ ਪ੍ਰਦੇਸ਼ ਦੇ 1983 ਕੈਡਰ ਦੇ ਅਫ਼ਸਰ ਹਨ।

cbi
ਸੀਬੀਆਈ ਦੇ ਨਵੇਂ ਡਾਇਰੈਕਟਰ ਬਣੇ ਰਿਸ਼ੀ ਕੁਮਾਰ ਸ਼ੁਕਲਾ

ਅਜੇ ਤੱਕ ਉਹ ਮੱਧ ਪ੍ਰਦੇਸ਼ ਪੁਲਿਸ ਹਾਉਸਿੰਗ ਬੋਰਡ ‘ਚ ਡਾਇਰੈਕਟਰ ਜਨਰਲ ਦੀ ਜਿੰਮੇਵਾਰੀ ਸੰਭਾਲ ਰਹੇ ਸਨ। ਮਿਲੀ ਜਾਣਕਾਰੀ ਮੁਤਾਬਕ ਬਤੋਰ ਸੀਬੀਆਈ ਡਾਇਰੈਕਟਰ ਰਿਸ਼ੀ ਕੁਮਾਰ ਸ਼ੁਕਲਾ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ।

-PTC News