Fri, Apr 26, 2024
Whatsapp

CBSE 10th result 2020 : CBSE ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ,ਇਸ ਤਰ੍ਹਾਂ ਚੈੱਕ ਕਰੋ ਆਪਣਾ ਰਿਜ਼ਲਟ

Written by  Shanker Badra -- July 15th 2020 01:06 PM
CBSE 10th result 2020 : CBSE ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ,ਇਸ ਤਰ੍ਹਾਂ ਚੈੱਕ ਕਰੋ ਆਪਣਾ ਰਿਜ਼ਲਟ

CBSE 10th result 2020 : CBSE ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ,ਇਸ ਤਰ੍ਹਾਂ ਚੈੱਕ ਕਰੋ ਆਪਣਾ ਰਿਜ਼ਲਟ

CBSE 10th result 2020 : CBSE ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ,ਇਸ ਤਰ੍ਹਾਂ ਚੈੱਕ ਕਰੋ ਆਪਣਾ ਰਿਜ਼ਲਟ:ਨਵੀਂ ਦਿੱਲੀ : ਸੀਬੀਐਸਈ ਬੋਰਡ ਦੇ 10ਵੀਂ ਜਮਾਤ ਦੇ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਆਖ਼ਿਰਕਾਰ ਖ਼ਤਮ ਹੋ ਗਿਆ ਹੈ ,ਕਿਉਂਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।  ਸੀਬੀਐਸਈ ਬੋਰਡ ਵੱਲੋਂ ਅਧਿਕਾਰਤ ਵੈੱਬਸਾਈਟ results.nic.in, cbseresults.nic.in ਤੇ cbse.nic.in 'ਤੇ ਰਿਜ਼ਲਟ ਜਾਰੀ ਕੀਤਾ ਗਿਆ ਹੈ। [caption id="attachment_418075" align="aligncenter" width="300"] CBSE 10th result 2020 : CBSE ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ,ਇਸ ਤਰ੍ਹਾਂ ਚੈੱਕ ਕਰੋ ਆਪਣਾ ਰਿਜ਼ਲਟ[/caption] ਇਸ ਸਾਲ 10ਵੀਂ CBSE ਬੋਰਡ ਦੀ ਪ੍ਰੀਖਿਆ 'ਚ 18.89 ਲੱਖ ਤੋਂ ਜ਼ਿਆਦਾ ਵਿਦਿਆਰਥੀ ਸ਼ਾਮਲ ਹੋਏ ਹਨ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਕੁਮਾਰ ਪੋਖਰੀਆਲ ਨਿਸ਼ੰਕ ਨੇ ਟਵੀਟ ਕਰ ਕੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਇਲਾਵਾ ਹੋਰ ਤਰੀਕਿਆਂ ਨਾਲ ਵੀ ਨਤੀਜਾ ਦੇਖ ਸਕਦੇ ਹੋ : 1. ਵਿਦਿਆਰਥੀ ਆਪਣਾ ਸੀਬੀਐੱਸਈ ਬੋਰਡ 10ਵੀਂ ਦਾ ਨਤੀਜਾ cbse.nic.in, cbseresults.nic.in ਤੇ results.nic.in 'ਤੇ ਦੇਖ ਸਕਣਗੇ। 2. ਇਸ ਦੇ ਇਲਾਵਾ ਪੂਰੇ ਸਕੂਲ ਦਾ ਨਤੀਜਾ ਸਕੂਲਾਂ ਨੂੰ ਉਨ੍ਹਾਂ ਦੇ ਹਾਲ ਹੀ 'ਚ ਬਣਾਈ ਗਈ ਅਧਿਕਾਰਤ ਈ-ਮੇਲ ਆਈਡੀ 'ਤੇ ਭੇਜ ਦਿੱਤਾ ਜਾਵੇਗਾ। ਇਸ ਬਾਰੇ ਬੋਰਡ ਵੱਲੋਂ ਪਹਿਲਾਂ ਹੀ ਸੂਚਨਾ ਦਿੱਤੀ ਜਾ ਚੁੱਕੀ ਹੈ। 3. ਬੋਰਡ ਨੇ ਦੱਸਿਆ ਕਿ ਜਮਾਤ 10ਵੀਂ ਤੇ ਜਮਾਤ 12ਵੀਂ ਦੇ ਵਿਦਿਆਰਥੀ ਆਪਣੀ ਡਿਜੀਟਲ ਰੂਪ "ਚ ਸਾਈਨ ਕੀਤੀ ਗਈ ਮਾਰਕਸ਼ੀਟ, ਮਾਈਗ੍ਰੇਸ਼ਨ ਸਰਟੀਫਿਕੇਟ, ਪਾਸ ਸਰਟੀਫਿਕੇਟ ਤੇ ਸਕਿੱਲ ਸਰਟੀਫਿਕੇਟ ਆਦਿ ਡੀਜੀਲਾਕਰ digilocker.gov.in 'ਪਰਿਣਾਮ ਮੰਜੂਸ਼ਾ' ਰਿਪਾਜ਼ਿਟਰੀ ਤੋਂ ਡਾਊਨਲੋਡ ਕਰ ਸਕਦੇ ਹਨ। ਡਿਜੀਲਾਕਰ ਨੂੰ ਅਸੈੱਸ ਕਰਨ ਲਈ ਵਿਦਿਆਰਥੀ ਪਲੇਅ ਸਟੋਰ ਤੋਂ ਡੀਜੀਲਾਕਰ ਐਪ ਡਾਊਨਲੋਡ ਕਰ ਸਕਦੇ ਹਨ। 4. ਸੀਬੀਐੱਸਈ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰ ਤੇ ਈ-ਮੇਲ ਆਈਡੀ 'ਤੇ ਭੇਜਣ ਦੀ ਵਿਵਸਥਾ ਕੀਤੀ ਗਈ ਹੈ। ਵਿਦਿਆਰਥੀ ਆਪਣਾ ਨਤੀਜਾ ਐੱਸਐੱਮਐੱਸ ਭੇਜ ਕੇ ਵੀ ਮੋਬਾਈਲ 'ਤੇ ਹਾਸਿਲ ਕਰ ਸਕਦੇ ਹਨ। ਵਿਦਿਆਰਥੀਆਂ ਨੂੰ CBSE10 <ਰੋਲ ਨੰਬਰ> <ਐਡਮਿਟ ਕਾਰਡ ਆਈਡੀ> ਨੂੰ ਮੋਬਾਈਲ ਨੰਬਰ 7738299899 'ਤੇ ਐੱਸਐੱਮਐੱਸ ਕਰਨਾ ਪਵੇਗਾ। 5. ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੀਆਂ ਸੇਵਾਵਾਂ ਨੂੰ ਇਕ ਐਪ-ਉਮੰਗ 'ਤੇ ਉਪਲਬਧ ਕਰਵਾਇਆ ਗਿਆ ਹੈ। ਇਸੇ ਉਮੰਗ ਐਪ ਨੇ ਨਤੀਜਾ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਹੈ। ਵਿਦਿਆਰਥੀ ਉਮੰਗ ਐਪ ਨੂੰ ਗੂਗਲ ਪਲੇਅ ਸਟੋਰ ਜਾਂ ਆਈਓਐੱਸ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। 6. ਇਸ ਦੇ ਇਲਾਵਾ ਬੋਰਡ ਨੇ ਸੀਬੀਐੱਸਈ 10ਵੀਂ ਦੇ ਨਤੀਜੇ ਨੂੰ ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ ਯਾਨੀ ਆਈਵੀਆਰਐੱਸ ਰਾਹੀਂ ਉਪਲਬਧ ਕਰਵਾਉਣ ਦੀ ਵਿਵਸਥਾ ਕੀਤੀ ਹੈ। ਵਿਦਿਆਰਥੀ ਨਤੀਜਿਆਂ ਦੇ ਐਲਾਨ ਤੋਂ ਬਾਅਦ ਦਿੱਤੇ ਗਏ ਨੰਬਰਾਂ 'ਤੇ ਕਿਸੇ ਵੀ ਫੋਨ ਰਾਹੀਂ ਕਾਲ ਕਰ ਕੇ ਮੰਗੀ ਗਈ ਜਾਣਕਾਰੀ ਨੂੰ ਡਾਇਲ ਕਰ ਕੇ ਆਪਣਾ ਰਿਜ਼ਲਟ ਸੁਣ ਸਕਣਗੇ। ਸੀਬੀਐੱਸਈ ਵੱਲੋਂ ਜਾਰੀ ਟੈਲੀਫੋਨ ਨੰਬਰ- 24300699 (ਦਿੱਲੀ ਦੇ ਸਬਸਕ੍ਰਾਈਬਰਜ਼ ਲਈ) ਤੇ 011-24300699 (ਪੂਰੇ ਦੇਸ਼ ਦੇ ਵਿਦਿਆਰਥੀਆਂ ਲਈ) ਜਾਰੀ ਕੀਤੇ ਹਨ। -PTCNews


Top News view more...

Latest News view more...