CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ , ਦੁਪਹਿਰ 12 ਵਜੇ ਜਾਰੀ ਹੋਵੇਗਾ ਨਤੀਜਾ

By Shanker Badra - August 03, 2021 11:08 am

ਨਵੀਂ ਦਿੱਲੀ : ਸੀਬੀਐਸਈ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ ਹੋ ਗਈ ਹੈ, ਜਿਸ ਦਾ ਨਤੀਜਾ ਅੱਜ ਦੁਪਹਿਰ 12 ਵਜੇ ਜਾਰੀ ਕੀਤਾ ਜਾਵੇਗਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ 10ਵੀਂ ਜਮਾਤ ਦੇ ਨਤੀਜੇ ਅੱਜ ਜਾਰੀ ਕੀਤੇ ਜਾਣਗੇ।

CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ , ਦੁਪਹਿਰ 12 ਵਜੇ ਜਾਰੀ ਹੋਵੇਗਾ ਨਤੀਜਾ

ਪੜ੍ਹੋ ਹੋਰ ਖ਼ਬਰਾਂ : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ 'ਚੋਂ ਬਾਹਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ

ਇਸਦੇ ਨਾਲ ਹੀ ਸੀਬੀਐਸਈ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਨਤੀਜਿਆਂ ਦੀ ਤਾਰੀਖ ਦੀ ਬੇਸਬਰੀ ਨਾਲ ਉਡੀਕ ਸੀ, ਜੋ ਅੱਜ ਖ਼ਤਮ ਹੋ ਜਾਵੇਗੀ। ਅਧਿਕਾਰਤ ਜਾਣਕਾਰੀ ਦੇ ਅਨੁਸਾਰ ਸੀਬੀਐਸਈ 10ਵੀਂ ਦੇ ਨਤੀਜੇ ਅੱਜ ਯਾਨੀ 03 ਅਗਸਤ ਨੂੰ ਦੁਪਹਿਰ 12 ਵਜੇ ਜਾਰੀ ਕੀਤੇ ਜਾਣਗੇ।

CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ , ਦੁਪਹਿਰ 12 ਵਜੇ ਜਾਰੀ ਹੋਵੇਗਾ ਨਤੀਜਾ

ਜਿਨ੍ਹਾਂ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਦੀ 10ਵੀਂ ਦੀ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ ,ਉਹ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ cbseresults.nic.in 'ਤੇ ਜਾ ਕੇ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਣਗੇ।

CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ , ਦੁਪਹਿਰ 12 ਵਜੇ ਜਾਰੀ ਹੋਵੇਗਾ ਨਤੀਜਾ

ਦੱਸ ਦੇਈਏ ਕਿ ਬੋਰਡ ਦੁਆਰਾ ਨਤੀਜਾ ਘੋਸ਼ਿਤ ਕਰਨ ਦੇ ਨਾਲ ਲਿੰਕ ਅਧਿਕਾਰਤ ਵੈਬਸਾਈਟ 'ਤੇ ਕਿਰਿਆਸ਼ੀਲ ਹੋ ਜਾਵੇਗਾ। ਜਿੱਥੇ ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਨਤੀਜਾ ਚੈੱਕ ਕਰ ਸਕਣਗੇ।

-PTCNews

adv-img
adv-img