Thu, Apr 25, 2024
Whatsapp

CBSE 10th result 2020 : CBSE ਵੱਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਜਮਾਤ ਦਾ ਨਤੀਜਾ, ਇਸ ਤਰ੍ਹਾਂ ਦੇਖ ਸਕਦੇ ਹੋ ਰਿਜ਼ਲਟ

Written by  Shanker Badra -- July 15th 2020 11:00 AM
CBSE 10th result 2020 : CBSE ਵੱਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਜਮਾਤ ਦਾ ਨਤੀਜਾ, ਇਸ ਤਰ੍ਹਾਂ ਦੇਖ ਸਕਦੇ ਹੋ ਰਿਜ਼ਲਟ

CBSE 10th result 2020 : CBSE ਵੱਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਜਮਾਤ ਦਾ ਨਤੀਜਾ, ਇਸ ਤਰ੍ਹਾਂ ਦੇਖ ਸਕਦੇ ਹੋ ਰਿਜ਼ਲਟ

CBSE 10th result 2020 : CBSE ਵੱਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਜਮਾਤ ਦਾ ਨਤੀਜਾ, ਇਸ ਤਰ੍ਹਾਂ ਦੇਖ ਸਕਦੇ ਹੋ ਰਿਜ਼ਲਟ:ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਇਸ ਸਬੰਧੀ ਸੀਬੀਐਸਈ ਬੋਰਡ ਨੇ 15 ਜੁਲਾਈ ਨੂੰ 10ਵੀਂ ਕਲਾਸ ਦੇ ਨਤੀਜੇ ਜਾਰੀ ਕਰਨ ਦਾ ਐਲਾਨ ਕੀਤਾ ਸੀ। ਇਸ ਬਾਰੇ ਜਾਣਕਾਰੀ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕਰਕੇ ਦਿੱਤੀ ਸੀ। ਸੀਬੀਐਸਈ 10ਵੀਂ ਜਮਾਤ ਦੇ ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਅਧਿਕਾਰਤ ਵੈਬਸਾਈਟ 'ਤੇ ਵੇਖ ਸਕਦੇ ਹਨ। [caption id="attachment_418014" align="aligncenter" width="300"] CBSE 10th result 2020 : CBSE ਵੱਲੋਂਅੱਜ ਐਲਾਨਿਆ ਜਾਵੇਗਾ 10ਵੀਂ ਜਮਾਤ ਦਾ ਨਤੀਜਾ, ਇਸ ਤਰ੍ਹਾਂ ਦੇਖ ਸਕਦੇ ਹੋ ਰਿਜ਼ਲਟ[/caption] ਇਸ ਸਬੰਧੀ ਸੀਬੀਐੱਸਈ ਨੇ 14 ਜੁਲਾਈ 2020 ਨੂੰ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਸੀਬੀਐੱਸਈ ਬੋਰਡ ਨੇ ਜਮਾਤ 10ਵੀਂ ਦਾ ਨਤੀਜਾ ਚੈੱਕ ਕਰਨ ਲਈ 6 ਤਰੀਕੇ ਦੱਸੇ ਹਨ,ਜਿਨ੍ਹਾਂ ਜ਼ਰੀਏ ਵਿਦਿਆਰਥੀ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣਾ ਨਤੀਜਾ ਜਾਣ ਸਕਣਗੇ ਤੇ ਆਪਣਾ ਸਕੋਰ ਕਾਰਡ ਡਾਊਨਲੋਡ ਜਾਂ ਪ੍ਰਿੰਟ ਕਰ ਸਕੋਗੇ। 10ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਐਲਾਨ ਹੋਣ ਤੋਂ ਬਾਅਦ http://cbseresults.nic.in 'ਤੇ ਜਾ ਕੇ ਆਪਣੇ ਪ੍ਰੀਖਿਆਵਾਂ ਦੇਖ ਸਕਦੇ ਹਨ। ਇਸ ਦੇ ਇਲਾਵਾ ਹੋਰ ਤਰੀਕਿਆਂ ਨਾਲ ਵੀ ਨਤੀਜਾ ਦੇਖ ਸਕਦੇ ਹੋ : 1. ਵਿਦਿਆਰਥੀ ਆਪਣਾ ਸੀਬੀਐੱਸਈ ਬੋਰਡ 10ਵੀਂ ਦਾ ਨਤੀਜਾ cbse.nic.in, cbseresults.nic.in ਤੇ results.nic.in 'ਤੇ ਦੇਖ ਸਕਣਗੇ। 2. ਇਸ ਦੇ ਇਲਾਵਾ ਪੂਰੇ ਸਕੂਲ ਦਾ ਨਤੀਜਾ ਸਕੂਲਾਂ ਨੂੰ ਉਨ੍ਹਾਂ ਦੇ ਹਾਲ ਹੀ 'ਚ ਬਣਾਈ ਗਈ ਅਧਿਕਾਰਤ ਈ-ਮੇਲ ਆਈਡੀ 'ਤੇ ਭੇਜ ਦਿੱਤਾ ਜਾਵੇਗਾ। ਇਸ ਬਾਰੇ ਬੋਰਡ ਵੱਲੋਂ ਪਹਿਲਾਂ ਹੀ ਸੂਚਨਾ ਦਿੱਤੀ ਜਾ ਚੁੱਕੀ ਹੈ। 3. ਬੋਰਡ ਨੇ ਦੱਸਿਆ ਕਿ ਜਮਾਤ 10ਵੀਂ ਤੇ ਜਮਾਤ 12ਵੀਂ ਦੇ ਵਿਦਿਆਰਥੀ ਆਪਣੀ ਡਿਜੀਟਲ ਰੂਪ "ਚ ਸਾਈਨ ਕੀਤੀ ਗਈ ਮਾਰਕਸ਼ੀਟ, ਮਾਈਗ੍ਰੇਸ਼ਨ ਸਰਟੀਫਿਕੇਟ, ਪਾਸ ਸਰਟੀਫਿਕੇਟ ਤੇ ਸਕਿੱਲ ਸਰਟੀਫਿਕੇਟ ਆਦਿ ਡੀਜੀਲਾਕਰ digilocker.gov.in 'ਪਰਿਣਾਮ ਮੰਜੂਸ਼ਾ' ਰਿਪਾਜ਼ਿਟਰੀ ਤੋਂ ਡਾਊਨਲੋਡ ਕਰ ਸਕਦੇ ਹਨ। ਡਿਜੀਲਾਕਰ ਨੂੰ ਅਸੈੱਸ ਕਰਨ ਲਈ ਵਿਦਿਆਰਥੀ ਪਲੇਅ ਸਟੋਰ ਤੋਂ ਡੀਜੀਲਾਕਰ ਐਪ ਡਾਊਨਲੋਡ ਕਰ ਸਕਦੇ ਹਨ। 4. ਸੀਬੀਐੱਸਈ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰ ਤੇ ਈ-ਮੇਲ ਆਈਡੀ 'ਤੇ ਭੇਜਣ ਦੀ ਵਿਵਸਥਾ ਕੀਤੀ ਗਈ ਹੈ। ਵਿਦਿਆਰਥੀ ਆਪਣਾ ਨਤੀਜਾ ਐੱਸਐੱਮਐੱਸ ਭੇਜ ਕੇ ਵੀ ਮੋਬਾਈਲ 'ਤੇ ਹਾਸਿਲ ਕਰ ਸਕਦੇ ਹਨ। ਵਿਦਿਆਰਥੀਆਂ ਨੂੰ CBSE10 <ਰੋਲ ਨੰਬਰ> <ਐਡਮਿਟ ਕਾਰਡ ਆਈਡੀ> ਨੂੰ ਮੋਬਾਈਲ ਨੰਬਰ 7738299899 'ਤੇ ਐੱਸਐੱਮਐੱਸ ਕਰਨਾ ਪਵੇਗਾ। 5. ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੀਆਂ ਸੇਵਾਵਾਂ ਨੂੰ ਇਕ ਐਪ-ਉਮੰਗ 'ਤੇ ਉਪਲਬਧ ਕਰਵਾਇਆ ਗਿਆ ਹੈ। ਇਸੇ ਉਮੰਗ ਐਪ ਨੇ ਨਤੀਜਾ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਹੈ। ਵਿਦਿਆਰਥੀ ਉਮੰਗ ਐਪ ਨੂੰ ਗੂਗਲ ਪਲੇਅ ਸਟੋਰ ਜਾਂ ਆਈਓਐੱਸ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। 6. ਇਸ ਦੇ ਇਲਾਵਾ ਬੋਰਡ ਨੇ ਸੀਬੀਐੱਸਈ 10ਵੀਂ ਦੇ ਨਤੀਜੇ ਨੂੰ ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ ਯਾਨੀ ਆਈਵੀਆਰਐੱਸ ਰਾਹੀਂ ਉਪਲਬਧ ਕਰਵਾਉਣ ਦੀ ਵਿਵਸਥਾ ਕੀਤੀ ਹੈ। ਵਿਦਿਆਰਥੀ ਨਤੀਜਿਆਂ ਦੇ ਐਲਾਨ ਤੋਂ ਬਾਅਦ ਦਿੱਤੇ ਗਏ ਨੰਬਰਾਂ 'ਤੇ ਕਿਸੇ ਵੀ ਫੋਨ ਰਾਹੀਂ ਕਾਲ ਕਰ ਕੇ ਮੰਗੀ ਗਈ ਜਾਣਕਾਰੀ ਨੂੰ ਡਾਇਲ ਕਰ ਕੇ ਆਪਣਾ ਰਿਜ਼ਲਟ ਸੁਣ ਸਕਣਗੇ। ਸੀਬੀਐੱਸਈ ਵੱਲੋਂ ਜਾਰੀ ਟੈਲੀਫੋਨ ਨੰਬਰ- 24300699 (ਦਿੱਲੀ ਦੇ ਸਬਸਕ੍ਰਾਈਬਰਜ਼ ਲਈ) ਤੇ 011-24300699 (ਪੂਰੇ ਦੇਸ਼ ਦੇ ਵਿਦਿਆਰਥੀਆਂ ਲਈ) ਜਾਰੀ ਕੀਤੇ ਹਨ। -PTCNews


Top News view more...

Latest News view more...