ਮੁੱਖ ਖਬਰਾਂ

CBSE Result 2020 : ਸੀ.ਬੀ.ਐੱਸ.ਈ. ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਬਾਰੇ ਆਈ ਵੱਡੀ ਖ਼ਬਰ

By Shanker Badra -- July 09, 2020 6:07 pm -- Updated:Feb 15, 2021

CBSE Result 2020 : ਸੀ.ਬੀ.ਐੱਸ.ਈ. ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਬਾਰੇ ਆਈ ਵੱਡੀ ਖ਼ਬਰ:ਨਵੀਂ ਦਿੱਲੀ : ਸੀ.ਬੀ.ਐੱਸ.ਈ. ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦੀਆਂ ਤਰੀਕਾਂ ਨੂੰ ਲੈ ਕੇ ਇੱਕ ਨੋਟਿਸ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਨੋਟਿਸ ਮੁਤਾਬਕ 12ਵੀਂ ਜਮਾਤ ਦਾ ਨਤੀਜਾ 11 ਜੁਲਾਈ ਅਤੇ 10ਵੀਂ ਜਮਾਤ ਦਾ ਨਤੀਜਾ 13 ਜੁਲਾਈ ਨੂੰ ਐਲਾਨਿਆ ਜਾਵੇਗਾ।

ਮਿਲੀ ਜਾਣਕਾਰੀ ਅਨੁਸਾਰ ਹੁਣ ਸੀ.ਬੀ.ਐੱਸ.ਈ. ਅਤੇ ਨਿਊਜ਼ ਏਜੰਸੀਆਂ ਨੇ ਇਸ ਨੋਟਿਸ ਨੂੰ ਫ਼ਰਜ਼ੀ ਦੱਸਿਆ ਹੈ। ਸੀ.ਬੀ.ਐੱਸ.ਈ. ਵਲੋਂ ਅਜੇ ਤੱਕ ਅਧਿਕਾਰਕ ਤੌਰ 'ਤੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਸੰਬੰਧੀ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਹੈ।

CBSE Board Results 2020: Results not on July 11 and 13, CBSE says notice fake CBSE Result 2020 : ਸੀ.ਬੀ.ਐੱਸ.ਈ. ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਬਾਰੇ ਆਈ ਵੱਡੀ ਖ਼ਬਰ

ਦੱਸ ਦੇਈਏ ਕਿ ਸੀ.ਬੀ.ਐੱਸ.ਈ. ਵਲੋਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਸੰਬੰਧੀ ਇੱਕ ਖ਼ਬਰ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ 12ਵੀਂ ਜਮਾਤ ਦਾ ਨਤੀਜਾ 11 ਜੁਲਾਈ ਨੂੰ ਸ਼ਾਮੀਂ ਚਾਰ ਵਜੇ ਅਤੇ 10ਵੀਂ ਜਮਾਤ ਦਾ ਨਤੀਜਾ 13 ਜੁਲਾਈ ਨੂੰ ਸ਼ਾਮੀਂ ਚਾਰ ਵਜੇ ਐਲਾਨੇ ਜਾਣ ਸਬੰਧੀ ਲਿਖਿਆ ਹੈ।

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ,ਇਸ ਤੋਂ ਪਹਿਲਾਂ ਵੀ ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਇਹ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ।ਇਸ ਤੋਂ ਕੁੱਝ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡੇਟਸੀਟ ਵਾਇਰਲ ਹੋਈ ਸੀ।
-PTCNews

  • Share