Wed, Apr 24, 2024
Whatsapp

CBSE: 10ਵੀਂ ਅਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਪੜ੍ਹੋ ਪੂਰੀ ਜਾਣਕਾਰੀ

Written by  Shanker Badra -- May 18th 2020 02:09 PM -- Updated: May 18th 2020 02:14 PM
CBSE: 10ਵੀਂ ਅਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਪੜ੍ਹੋ ਪੂਰੀ ਜਾਣਕਾਰੀ

CBSE: 10ਵੀਂ ਅਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਪੜ੍ਹੋ ਪੂਰੀ ਜਾਣਕਾਰੀ

CBSE: 10ਵੀਂ ਅਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਪੜ੍ਹੋ ਪੂਰੀ ਜਾਣਕਾਰੀ:ਨਵੀਂ ਦਿੱਲੀ : ਸੀ.ਬੀ.ਐੱਸ.ਈ. ਬੋਰਡ ਦੇ 10ਵੀਂ ਅਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। CBSE ਨੇ 10 ਅਤੇ 12ਵੀਂ ਬੋਰਡ ਦੀਆਂ ਬਚੀਆਂ ਹੋਈਆਂ ਬਾਕੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 10 ਅਤੇ 12ਵੀਂ ਬੋਰਡ ਦੀ ਬਚੀਆਂ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਦਰਮਿਆਨ ਆਯੋਜਿਤ ਗਈਆਂ ਹਨ। ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ 12 ਵੀਂ ਡੇਟਸ਼ੀਟ ਜਾਰੀ ਕਰਦੇ ਹੋਏ ਕਿਹਾ ਕਿ ਤੁਹਾਡੇ ਸਾਰਿਆਂ ਲਈ ਸੀ.ਬੀ.ਐੱਸ.ਈ. 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਸਾਂਝੀ ਕਰ ਰਿਹਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਆਗਾਮੀ ਪ੍ਰੀਖਿਆ ਲਈ ਦਿਲੋਂ ਸ਼ੁੱਭਕਾਮਨਾਵਾਂ ਦਿੰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਇਕ ਹੋਰ ਟਵੀਟ ਕਰਦੇ ਹੋਏ ਕਿਹਾ ਕਿ ਸੀ.ਬੀ.ਐੱਸ.ਈ. 10ਵੀਂ ਦੀ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਸਾਂਝੀ ਕਰ ਰਿਹਾ ਹਾਂ। ਇਹ ਪ੍ਰੀਖਿਆਵਾਂ ਸਿਰਫ ਉੱਤਰੀ ਦਿੱਲੀ ਦੇ ਵਿਦਿਆਰਥੀਆਂ ਲਈ ਹੋਣਗੀਆਂ। ਦੱਸ ਦੇਈਏ ਕਿ ਹਾਲ ਹੀ 'ਚ ਸੀਬੀਐੱਸਈ ਬੋਰਡ ਨੇ ਬਚੀਆਂ ਹੋਈਆਂ ਪ੍ਰੀਖਿਆਵਾਂ ਲਈ ਤਾਰੀਕਾਂ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪ੍ਰੀਖਿਆ 1 ਜੁਲਾਈ ਤੋਂ 15 ਜੁਲਾਈ ਵਿਚਕਾਰ ਹੋਵੇਗੀ।  ਇਸ ਦੇ ਲਈ ਵਿਦਿਆਰਥੀ ਪੂਰੀ ਡੇਟਸ਼ੀਟ ਜਾਰੀ ਕਰਨ ਦਾ ਇੰਤਜ਼ਾਰ ਕਰ ਰਹੇ ਸਨ ਪਰ ਅੱਜ ਫਾਇਨਲੀ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਬੋਰਡ ਵੱਲੋਂ ਪੂਰੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। -PTCNews [caption id="attachment_406687" align="aligncenter" width="673"]CBSE releases date sheet for remaining Class 10 and 12 board exams CBSE: 10ਵੀਂ ਅਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਪੜ੍ਹੋ ਪੂਰੀ ਜਾਣਕਾਰੀ[/caption] [caption id="attachment_406686" align="aligncenter" width="681"]CBSE releases date sheet for remaining Class 10 and 12 board exams CBSE: 10ਵੀਂ ਅਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਪੜ੍ਹੋ ਪੂਰੀ ਜਾਣਕਾਰੀ[/caption] [caption id="attachment_406684" align="aligncenter" width="678"]CBSE releases date sheet for remaining Class 10 and 12 board exams CBSE: 10ਵੀਂ ਅਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਪੜ੍ਹੋ ਪੂਰੀ ਜਾਣਕਾਰੀ[/caption]


Top News view more...

Latest News view more...