ਮੁੱਖ ਖਬਰਾਂ

ਅੱਜ ਹੋਵੇਗਾ ਸੀ. ਬੀ. ਐੱਸ. ਈ. ਦੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ 

By Joshi -- May 29, 2018 9:05 am -- Updated:Feb 15, 2021

ਅੱਜ ਹੋਵੇਗਾ ਸੀ. ਬੀ. ਐੱਸ. ਈ. ਦੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ

12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਨ ਤੋਂ ਬਾਅਦ ਹੁਣ ਸੀ. ਬੀ. ਐੱਸ. ਈ. ਵੱਲੋਂ 10ਵੀਂ ਦਾ ਨਤੀਜਾ ਐਲਾਨਣ ਦੀ ਤਿਆਰੀ ਕੀਤੀ ਜਾ ਰਹੀ ਹੈ।

10ਵੀਂ ਦੇ ਇਮਤਿਹਾਨ ਦੇ ਚੁੱਕੇ ਵਿਦਿਆਰਥੀਆਂ ਦੇ ਭਵਿੱਖ ਦਾ ਫੈਸਲਾ ਅੱਜ ਸ਼ਾਮੀਂ ਹੋਵੇਗਾ ਕਿਉਂਕਿ ਸੀ.ਬੀ.ਐਸ.ਈ ਵੱਲੋਂ ਹੀ ੧੦ਵੀਂ ਦਾ ਨਤੀਜਾ ਐਲਾਨਿਆ ਜਾਵੇਗਾ।
cbse result announcement 29 may todayਅੱਜ 29 ਮਈ, ਸ਼ਾਮ 4 ਵਜੇ 10ਵੀਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ।  ਇਸ ਸੰਬੰਧੀ ਸੀ. ਬੀ. ਐੱਸ. ਈ. ਨੇ ਆਪਣੀ ਵੈੱਬਸਾਈਟ 'ਤੇ ਜਾਣਕਾਰੀ ਦਿੱਤੀ ਹੈ।

ਦੱਸ ਦੇਈਏ ਕਿ ਇਸ ਵਾਰ ਸਿਰਫ ਇੱਕ ਹੀ ਟਾਪਰ ਦਾ ਐਲਾਨ ਕੀਤਾ ਜਾਣਾ ਹੈ, ਜੋ ਕਿ ਪਹਿਲੀ ਵਾਰ ਹੋਵੇਗਾ।
cbse result announcement 29 may todayਜ਼ਿਕਰਯੋਗ ਹੈ ਕਿ ਸੀ. ਬੀ. ਐੱਸ. ਈ. ਵੱਲੋਂ 5 ਮਾਰਚ ਤੋਂ 12 ਅਪ੍ਰੈਲ ਤੱਕ 10ਵੀਂ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਇਸ 'ਚ 16.83 ਲੱਖ ਪ੍ਰੀਖਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ।

—PTC News