ਮੁੱਖ ਖਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ

By Ravinder Singh -- July 02, 2022 10:07 am -- Updated:July 02, 2022 10:33 am

ਅੰਮ੍ਰਿਤਸਰ : ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਥਾਪਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਉਤੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਦੁਨੀਆਂ ਚ ਵੱਸਦੇ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਅੱਜ ਅਕਾਲ ਤਖ਼ਤ ਸਾਹਿਬ ਉਤੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਮਨਾਇਆਇਸ ਮੌਕੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਗੱਲਬਾਤ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਹੈ ਮੈਂ ਸਮੁੱਚੇ ਖਾਲਸਾ ਸਾਧ ਸੰਗਤ ਨੂੰ ਇਸ ਪਾਵਨ ਦਿਵਸ ਦੀਆਂ ਵਧਾਈਆਂ ਦਿੰਦਾ ਹਾਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਕੋਈ ਇਮਾਰਤ ਨਹੀਂ ਹੈ ਇਹ ਸਿੱਖਾਂ ਦਾ ਸਿਧਾਂਤ ਹੈ ਸਿੱਖਾਂ ਦਾ ਸੰਕਲਪ ਹੈ ਬੜਾ ਉੱਚਾ ਤੇ ਸੁੱਚਾ ਸੰਕਲਪ ਹੈ। ਅੱਜ ਹਰ ਸਿੱਖ ਨੂੰ ਇਸ ਸੰਕਲਪ ਨੂੰ ਜਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਸੀਂ ਸਿੱਖ ਸੰਕਲਪ ਨੂੰ ਨਹੀਂ ਸਮਝਦੇ ਸਿੱਖ ਸਿਧਾਤਾਂ ਨੂੰ ਨਹੀਂ ਸਮਝਦੇ ਸਿੰਘ ਪਰੰਪਰਾਵਾਂ ਸਿੱਖ ਮਰਿਆਦਾ ਨੂੰ ਨਹੀਂ ਜਾਣਦੇ ਅਸੀਂ ਸਿੱਖ ਧਰਮ ਨੂੰ ਬਿਲਕੁਲ ਹੀ ਸਮਝ ਸਕਦੇ, ਜਿਸ ਕਰਕੇ ਖ਼ਾਸ ਤੌਰ ਉਤੇ ਨੌਜਵਾਨ ਪੀੜ੍ਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਜ਼ਰੂਰ ਪੜ੍ਹੋ। ਬਹੁਤ ਸਾਰੀਆਂ ਪੁਸਤਕਾਂ ਅਕਾਲ ਤਖ਼ਤ ਸਾਹਿਬ ਉੱਤੇ ਲਿਖੀਆਂ ਗਈਆਂ ਹਨ।

ਉਸ ਬਾਰੇ ਜਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਫਿਰ ਇਸ ਮਹਾਨ ਸੰਕਲਪ ਦੀ ਸਮਝ ਲੱਗੇਗੀ। ਉਨ੍ਹਾਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਾਰੇ ਇਕਜੁੱਟ ਹੋ ਕੇ ਵਿਚਰੀਏ। ਫਿਰ ਅਸੀਂ ਧਾਰਮਿਕ ਤੇ ਰਾਜਨੀਤਿਕ ਤੌਰ ਉਤੇ ਮਜ਼ਬੂਤ ਹੋਵਾਂਗੇ, ਸਮਾਜਿਕ ਅਤੇ ਆਰਥਿਕ ਤੌਰ ਉਤੇ ਮਜ਼ਬੂਤ ਹੋਵਾਂਗੇ। ਦੁਨੀਆ ਭਰ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮਰਪਿਤ ਹੋ ਕੇ ਇਕ ਨਿਸ਼ਾਨ ਥੱਲੇ ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਮੰਜ਼ਿਲਾਂ ਤੈਅ ਹੋਣਗੀਆਂ।

ਵੱਖ-ਵੱਖ ਸ਼ਖ਼ਸੀਅਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਸਿੱਖ ਕੌਮ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸਰਬਉੱਚ ਅਗਵਾਈ ਕੇਂਦਰ, ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਵਧਾਈਆਂ। ਛੇਵੇਂ ਪਾਤਸ਼ਾਹ ਜੀ ਦਾ ਸਾਜਿਆ ਇਹ ਅਸਥਾਨ ਸਿੱਖ ਕੌਮ ਦੀ ਧਾਰਮਿਕ ਤੇ ਸਮਾਜਿਕ ਵਿਲੱਖਣਤਾ ਦਾ ਪ੍ਰਤੀਕ ਹੈ।

ਇਸ ਤੋਂ ਇਲਾਵਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀਆਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਛੇਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਕਰ-ਕਮਲਾਂ ਨਾਲ ਸਥਾਪਿਤ ਹੋਏ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ। ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਜੀ ਸਮੂਹ ਸੰਗਤ ਨੂੰ ਨਿੱਘੀਆਂ ਅਸੀਸਾਂ ਬਖ਼ਸ਼ਣ।

-PTC News

ਇਹ ਵੀ ਪੜ੍ਹੋ : ਸਪਾਈਸਜੈੱਟ ਉਡਾਨ ਦੀ ਦਿੱਲੀ 'ਚ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ

  • Share