Fri, Apr 19, 2024
Whatsapp

ਕਲਾਕਾਰ ਨੇ ਸ਼ਰੇਆਮ ਪਾਈਆਂ ਕੰਗਨਾ ਨੂੰ ਲਾਹਨਤਾਂ

Written by  Jagroop Kaur -- December 01st 2020 03:04 PM
ਕਲਾਕਾਰ ਨੇ ਸ਼ਰੇਆਮ ਪਾਈਆਂ ਕੰਗਨਾ ਨੂੰ ਲਾਹਨਤਾਂ

ਕਲਾਕਾਰ ਨੇ ਸ਼ਰੇਆਮ ਪਾਈਆਂ ਕੰਗਨਾ ਨੂੰ ਲਾਹਨਤਾਂ

ਕੰਗਨਾ ਰਣੌਤ ਆਏ ਦਿਨ ਵਿਵਾਦਾਂ ਦਾ ਹਿੱਸਾ ਬਣੀ ਰਹਿੰਦੀ ਹੈ, ਜਿਥੇ ਉਹ ਹੁਣ ਤੱਕ ਬਾਲੀਵੁੱਡ ਨੂੰ ਆਪਣੇ ਨਿਸ਼ਾਨੇ 'ਤੇ ਲੈ ਚੁੱਕੀ ਹੈ ਉਥੇ ਹੀ ਹੁਣ ਪੰਜਾਬ 'ਚ ਚਲ ਰਹੇ ਕਿਸਾਨ ਵਿਰੋਧੀ ਬਿੱਲਾਂ ਦੀ ਲਹਿਰ 'ਤੇ ਚੁੱਪ ਕਿਵੇਂ ਰਹਿ ਸਕਦੀ ਸੀ। ਜਿਥੇ ਉਹਨਾਂ ਆਪਣੀਆਂ ਰੋਟੀਆਂ ਸੇਕਣ ਲਈ ਕਿਸਾਨ ਧਰਨਿਆਂ ਬਾਰੇ ਬੋਲਣ ’ਚ ਉਹ ਕਿਵੇਂ ਪਿੱਛੇ ਰਹਿ ਸਕਦੀ ਸੀ। ਹਾਲਾਂਕਿ ਉਹ ਕਿਸਾਨਾਂ ਦੇ ਹੱਕ ’ਚ ਨਹੀਂ, ਸਗੋਂ ਉਨ੍ਹਾਂ ਦੇ ਵਿਰੋਧ ’ਚ ਆਏ ਦਿਨ ਟਵੀਟ ਕਰਦੀ ਰਹਿੰਦੀ ਹੈ, ਜਿਸ ਕਾਰਨ ਉਸ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ।ਹਾਲ ਹੀ 'ਚ ਕੰਗਨਾ ਨੇ ਜੋ ਟਵੀਟ ਕੀਤਾ ਹੈ, ਉਸ ’ਤੇ ਸਿਰਫ ਆਮ ਲੋਕ ਹੀ ਨਹੀਂ, ਸਗੋਂ ਪੰਜਾਬੀ ਕਲਾਕਾਰ ਵੀ ਆਪਣੀ ਭੜਾਸ ਕੱਢ ਰਹੇ ਹਨ ਪਰ ਐਮੀ ਵਿਰਕ ਨੇ ਕੁਝ ਅਜਿਹਾ ਬੋਲ ਦਿੱਤਾ ਹੈ, ਜੋ ਸ਼ਾਇਦ ਕੰਗਨਾ ਕੋਲੋਂ ਬਰਦਾਸ਼ਤ ਨਹੀਂ ਹੋਵੇਗਾ। ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਨੇ ਕੰਗਣਾ ਰਣੌਤ ਦੇ ਚੱਲ ਰਹੇ ਕਿਸਾਨ ਵਿਰੋਧਾਂ ਨਾਲ ਜੁੜੇ ਬਿਆਨਾਂ 'ਤੇ ਨਾਰਾਜ਼ਗੀ ਜਤਾਈ। ਕੰਗਨਾ ਰਨੌਤ ਨੇ ਇੱਕ ਅਭਿਨੇਤਾ ਦੀ ਵਿਰੋਧਤਾ ਵਿੱਚ ਮੌਜੂਦਗੀ ਉੱਤੇ ਸਵਾਲ ਉਠਾਇਆ ਸੀ ਅਤੇ ਕਿਹਾ ਸੀ ਕਿ ਉਹ ਇਸਦਾ ਹਿੱਸਾ ਬਣਕੇ ਚੱਕਾ ਪਾ ਰਹੀ ਹੈ, ਅਤੇ ‘ਦੇਸ਼ ਵਿਰੋਧੀ ਨਾਗਰਿਕਾਂ’ ਨੂੰ ਵੀ ਸਖ਼ਤ ਸੰਦੇਸ਼ ਦਿੱਤਾ। ਹਿਮਾਂਸ਼ੀ ਖੁਰਾਣਾ, ਸਰਗੁਣ ਮਹਿਤਾ ਅਤੇ ਐਮੀ ਵਿਰਕ ਨੇ ਅਦਾਕਾਰ ਦੀ ਨਿੰਦਾ ਕੀਤੀ। ਐਮੀ ਵਿਰਕ ਕੰਗਨਾ ਦੇ ਇਕ ਟਵੀਟ ’ਤੇ ਕੁਮੈਂਟ ਕਰਦਿਆਂ ਲਿਖਦੇ ਹਨ, ‘ਲੱਖ ਦੀ ਲਾਹਨਤ ਭੈਣ ਜੀ ਤੁਹਾਡੇ ’ਤੇ। ਇੰਨੀ ਵੀ ਪਾਲਿਸ਼ ਨਹੀਂ ਮਾਰੀ ਦੀ ਕਿਸੇ ਦੇ। ਲੋਕਾਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਤੁਸੀਂ ਸਾਡੇ ਬਜ਼ੁਰਗਾਂ ਬਾਰੇ ਬੋਲੇ ਹੋ। ਤੁਹਾਡੀ ਇਕ ਅੱਧੀ ਕੰਧ ਤੋੜੀ ਸੀ ਬੰਬੇ ਵਾਲਿਆਂ ਨੇ ਤੇ ਤੁਸੀਂ ਦੁਨੀਆ ਸਿਰ ’ਤੇ ਚੁੱਕ ਲਈ ਸੀ ਤੇ ਸਾਡੇ ਹੱਕ ਖੋਹੇ ਨੇ ਸਰਕਾਰ ਨੇ। ਦੱਸਣਯੋਗ ਹੈ ਕਿ ਕੰਗਨਾ ਨੇ ਆਪਣੇ ਇਕ ਟਵੀਟ ’ਚ ਬਜ਼ੁਰਗ ਮਹਿਲਾ ਦੀ ਤਸਵੀਰ ਸਾਂਝੀ ਕੀਤੀ ਸੀ, ਜੋ ਕਿਸਾਨ ਧਰਨਿਆਂ ’ਚ ਸ਼ਾਮਲ ਸੀ। ਕੰਗਨਾ ਨੇ ਕਿਹਾ ਸੀ |

 
ਕਿ ਇਹ ਉਹੀ ਮਹਿਲਾ ਹੈ ਜੋ ਸ਼ਾਹੀਨ ਬਾਗ ’ਚ ਵੀ ਪ੍ਰਦਰਸ਼ਨ ਕਰ ਰਹੀ ਸੀ ਤੇ ਪੈਸਿਆਂ ਪਿੱਛੇ ਧਰਨਿਆਂ ’ਚ ਸ਼ਾਮਲ ਹੁੰਦੀ ਹੈ। ਹਾਲਾਂਕਿ ਬਾਅਦ ’ਚ ਕੰਗਨਾ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ। ਕੰਗਨਾ ਦੇ ਇਸ ਟਵੀਟ ’ਤੇ ਹੁਣ ਤਕ ਕਈ ਗਾਇਕ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਹਨ, ਉਥੇ ਕੰਗਨਾ ਵਲੋਂ ਗਾਇਕ ਰਣਜੀਤ ਬਾਵਾ ਨੂੰ ਪਹਿਲਾਂ ਹੀ ਬਲਾਕ ਕਰ ਦਿੱਤਾ ਗਿਆ ਸੀ।ਕੰਗਨਾ ਨੂੰ ਲਾਹਨਤਾਂ

Top News view more...

Latest News view more...