Fri, Apr 26, 2024
Whatsapp

ਨਹੀਂ ਰੁੱਕ ਰਿਹਾ ਜੇਲ੍ਹਾਂ ਅੰਦਰ ਮੋਬਾਇਲਾਂ ਦਾ ਗੋਰਖ ਧੰਦਾ, ਕੇਂਦਰੀ ਜੇਲ੍ਹ 'ਚ ਗੈਂਗਸਟਰ ਕੋਲੋਂ ਮੋਬਾਇਲ ਫ਼ੋਨ ਬਰਾਮਦ

Written by  Shanker Badra -- May 23rd 2020 01:16 PM
ਨਹੀਂ ਰੁੱਕ ਰਿਹਾ ਜੇਲ੍ਹਾਂ ਅੰਦਰ ਮੋਬਾਇਲਾਂ ਦਾ ਗੋਰਖ ਧੰਦਾ, ਕੇਂਦਰੀ ਜੇਲ੍ਹ 'ਚ ਗੈਂਗਸਟਰ ਕੋਲੋਂ ਮੋਬਾਇਲ ਫ਼ੋਨ ਬਰਾਮਦ

ਨਹੀਂ ਰੁੱਕ ਰਿਹਾ ਜੇਲ੍ਹਾਂ ਅੰਦਰ ਮੋਬਾਇਲਾਂ ਦਾ ਗੋਰਖ ਧੰਦਾ, ਕੇਂਦਰੀ ਜੇਲ੍ਹ 'ਚ ਗੈਂਗਸਟਰ ਕੋਲੋਂ ਮੋਬਾਇਲ ਫ਼ੋਨ ਬਰਾਮਦ

ਨਹੀਂ ਰੁੱਕ ਰਿਹਾ ਜੇਲ੍ਹਾਂ ਅੰਦਰ ਮੋਬਾਇਲਾਂ ਦਾ ਗੋਰਖ ਧੰਦਾ, ਕੇਂਦਰੀ ਜੇਲ੍ਹ 'ਚ ਗੈਂਗਸਟਰ ਕੋਲੋਂ ਮੋਬਾਇਲ ਫ਼ੋਨ ਬਰਾਮਦ:ਫ਼ਿਰੋਜ਼ਪੁਰ : ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ਦੇ ਉਲਟ ਜੇਲ੍ਹਾਂ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਮੋਬਾਈਲਾਂ ਦੀ ਵਰਤੋਂ ਲਗਾਤਾਰ ਜਾਰੀ ਹੈ। ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚੋਂ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਮੋਬਾਇਲ ਫੋਨ ਮਿਲਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਮੋਬਾਇਲਾਂ ਦਾ ਇਹ ਗੋਰਖ ਧੰਦਾ ਪਿਛੇਲ ਕਾਫ਼ੀ ਸਮੇਂ ਤੋਂ ਚੱਲਦਾ ਆ ਰਿਹਾ ਹੈ। ਇਸੇ ਦੇ ਚੱਲਦਿਆਂ ਕੇਂਦਰੀ ਜੇਲ੍ਹ 'ਚੋਂ ਹਵਾਲਾਤੀ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਤੋਂ ਜੇਲ 'ਚ ਇਕ ਟਚ ਮੋਬਾਇਲ ਫੋਨ ਜੇਲ੍ਹ ਪੁਲਿਸ ਅਧਿਕਾਰੀਆਂ ਨੇ ਤਲਾਸ਼ੀ ਦੌਰਾਨ ਫੜ੍ਹਿਆ ਹੈ। ਦੱਸਿਆ ਗਿਆ ਹੈ ਕਿ ਗੈਂਗਸਟਰ ਵਲੋਂ ਮੋਬਾਇਲ ਫੋਨ ਨੂੰ ਕੰਧ 'ਚ ਮਾਰ ਕੇ ਉਸ ਦੀ ਟਚ ਤੋੜ ਦਿੱਤੀ ਅਤੇ ਮੋਬਾਇਲ ਫੋਨ ਦੀ ਮਿਸ ਮੂੰਹ 'ਚ ਪਾ ਕੇ ਦੰਦਾਂ ਨਾਲ ਚਬਾ ਕੇ ਤੋੜ ਦਿੱਤੀ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸੁਪਰੀਡੈਂਟ ਸੁਖਵੰਤ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਸਿਟੀ 'ਚ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਵੱਡੀ ਗਿਣਤੀ ‘ਚ ਜੇਲ ‘ਚੋਂ ਮੋਬਾਇਲ ਅਤੇ ਨਸ਼ਾ ਬਰਾਮਦ ਕਰ ਚੁੱਕੀ ਹੈ। ਜਿਸ ਨੂੰ ਲੈ ਕੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇੱਕ ਫਿਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ। -PTCNews


Top News view more...

Latest News view more...