Fri, Apr 26, 2024
Whatsapp

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਇਹਨਾਂ ਸੂਬਿਆਂ ਦੇ ਬਦਲੇ ਰਾਜਪਾਲ

Written by  Jashan A -- September 01st 2019 12:05 PM
ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਇਹਨਾਂ ਸੂਬਿਆਂ ਦੇ ਬਦਲੇ ਰਾਜਪਾਲ

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਇਹਨਾਂ ਸੂਬਿਆਂ ਦੇ ਬਦਲੇ ਰਾਜਪਾਲ

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਇਹਨਾਂ ਸੂਬਿਆਂ ਦੇ ਬਦਲੇ ਰਾਜਪਾਲ,ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਭਾਵ ਐਤਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਕਈ ਸੂਬਿਆਂ ਦੇ ਰਾਜਪਾਲਾਂ ਦਾ ਤਬਾਦਲਾ ਕੀਤਾ ਹੈ ਅਤੇ ਕਈ ਨਵੇਂ ਗਵਰਨਰ ਨਿਯੁਕਤ ਕੀਤੇ ਹਨ। ਸਰਕਾਰ ਦੇ ਇਸ ਨਵੇਂ ਫੈਸਲੇ ਦੇ ਮੁਤਾਬਕ ਹਿਮਾਚਲ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਕੇਰਲ ਰੇ ਤੇਲੰਗਾਨਾ ਦੇ ਰਾਜਪਾਲਾਂ ਦਾ ਤਬਾਦਲਾ ਕੀਤਾ ਗਿਆ ਹੈ।ਇਹ ਜਾਣਕਾਰੀ ਸਮਾਚਾਰ ਏਜੰਸੀ ਏ.ਐੱਨ.ਆਈ. ਦੁਆਰਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਕਲਰਾਜ ਮਿਸ਼ਰਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਰਾਜਸਥਾਨ ਦਾ ਰਾਜਪਾਲ ਬਣਾਇਆ ਗਿਆ ਹੈ। ਭਗਤ ਸਿੰਘ ਕੋਸ਼ਰੀ ਨੂੰ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। https://twitter.com/ANI/status/1168037199767457792?s=20 ਹੋਰ ਪੜ੍ਹੋ: ਰਾਸ਼ਟਰਪਤੀ ਭਵਨ ਵੱਲੋਂ 7 ਸੂਬਿਆਂ ਦੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਦੇ ਹੁਕਮ ਜਾਰੀ ਇਸ ਤੋਂ ਇਲਾਵਾ ਬਾਂਦਰੂ ਦੱਤਾਤ੍ਰੇਯ ਨੂੰ ਹਿਮਾਚਲ ਪ੍ਰਦੇਸ਼, ਜਦੋਂ ਕਿ ਆਰਿਫ ਮੁਹੰਮਦ ਖਾਨ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਾਮਿਲਿਸਾਈ ਸੌਂਦਰਜਨ ਨੂੰ ਤੇਲੰਗਾਨਾ ਦਾ ਰਾਜਪਾਲ ਬਣਾਇਆ ਗਿਆ ਹੈ। -PTC News


Top News view more...

Latest News view more...