ਕੇਂਦਰ ਵਲੋਂ ਕਰਤਾਰਪੁਰ ਲਾਂਘੇ ਸਬੰਧੀ ਲਏ ਇਤਿਹਾਸਿਕ ਫੈਸਲੇ ਦਾ ਸ਼੍ਰੋਮਣੀ ਕਮੇਟੀ ਵਲੋਂ ਭਰਵਾਂ ਸਵਾਗਤ

kartarpur

ਕੇਂਦਰ ਵਲੋਂ ਕਰਤਾਰਪੁਰ ਲਾਂਘੇ ਸਬੰਧੀ ਲਏ ਇਤਿਹਾਸਿਕ ਫੈਸਲੇ ਦਾ ਸ਼੍ਰੋਮਣੀ ਕਮੇਟੀ ਵਲੋਂ ਭਰਵਾਂ ਸਵਾਗਤ,ਅੰਮ੍ਰਿਤਸਰ:ਕੇਂਦਰ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੋਰੀਡੋਰ ਬਣਾਉਣ ਦੇ ਇਤਿਹਾਸਿਕ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਸਿੱਖ ਭਾਵਨਾਵਾ ਦੀ ਤਰਜਮਾਨੀ ਕਰਨ ਵਾਲਾ ਇਤਿਹਾਸਿਕ ਫੈਸਲਾ ਦਸਦਿਆਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

longowalਊਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਇੰਸ ਫੈਸਲੇ ਨਾਲ ਸਮੁੱਚੀ ਸਿੱਖ ਕੌਮ ਦੀ ਸ੍ਰੀ ਕਰਾਤਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਚਿਰਕੋਨੀ ਮੰਗ ਪੂਰੀ ਹੋਣ ਦੀ ਮੰਗ ਪੂਰੀ ਹੋਣ ਜਾ ਰਹੀ ਹੈ ਜਿਸ ਲਈ ਸਮੁੱਚੀ ਸਿੱਖ ਕੌਮ ਵਲੋਂ ਸ਼੍ਰੋਮਣੀ ਕਮੇਟੀ ਦਾ ਇਕ ਵਫਦ ਸ੍ਰੀ ਮੋਦੀ ਨੂੰ ਮਿਲ ਕੇ ਊਨ੍ਹਾਂ ਦਾ ਧੰਨਵਾਦ ਕਰੇਗਾ।

ਭਾਈ ਲੌਂਗੋਵਾਲ ਨੇ ਆਸ ਪ੍ਰਗਟਾਈ ਕਿ ਗਵਾਂਢੀ ਮੁਲਕ ਵਲੋਂ ਵੀ ਇਸ ਮਾਮਲੇ ਵਿਚ ਸਹਿਯੋਗ ਕਰਦਿਆਂ ਸਰਹਦ ਦੇ ਪਾਰ ਵੀ ਭਾਰਤ ਵਾਂਗ ਕੋਰੀਡੋਰ ਤਿਆਰ ਕੀਤਾ ਜਾਵੇਗਾ ਅਤੇ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਗੂਰਪੁਰਬ ਤਕ ਸ੍ਰੀ ਕਰਾਤਰਪੁਰ ਸਾਹਿਬ ਦਾ ਲਾਂਘਾ ਜਰੂਰ ਖ਼ੁਲ ਜਾਵੇਗਾ।

—PTC News