Wed, Apr 17, 2024
Whatsapp

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਹਰ ਕਿਸਾਨ ਦੇ ਖਾਤੇ 'ਚ ਆਉਣਗੇ 7500 ਰੁਪਏ

Written by  Jashan A -- January 25th 2019 07:05 PM -- Updated: January 25th 2019 07:08 PM
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਹਰ ਕਿਸਾਨ ਦੇ ਖਾਤੇ 'ਚ ਆਉਣਗੇ 7500 ਰੁਪਏ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਹਰ ਕਿਸਾਨ ਦੇ ਖਾਤੇ 'ਚ ਆਉਣਗੇ 7500 ਰੁਪਏ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਹਰ ਕਿਸਾਨ ਦੇ ਖਾਤੇ 'ਚ ਆਉਣਗੇ 7500 ਰੁਪਏ,ਨਵੀਂ ਦਿੱਲੀ: ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ ,ਦਰਅਸਲ ਜੇਕਰ ਕਿਸਾਨਾਂ ਦੇ ਲਈ ਆਮ ਬਜਟ 'ਚ ਮੈਗਾ ਪੈਕੇਜ ਦਾ ਐਲਾਨ ਹੁੰਦਾ ਹੈ ਤਾਂ ਮੋਦੀ ਸਰਕਾਰ ਇਸ ਦੇ ਲਈ ਲਾਭ ਦੀ ਪਹਿਲੀ ਕਿਸ਼ਤ ਆਮ ਚੋਣਾਂ ਤੋਂ ਪਹਿਲਾਂ ਪਹੁੰਚਾਉਣ ਲਈ ਤਿਆਰ ਹੈ।ਸੂਤਰਾਂ ਮੁਤਾਬਕ ਇਸ ਸਹੂਲਤ ਦਾ ਫਾਇਦਾ ਲੈਣ ਵਾਲੇ ਕਿਸਾਨਾਂ ਦੀ ਪਹਿਚਾਣ ਆਧਾਰ ਕਿਸਾਨ ਡੈਬਿਟ ਕਾਰਡ ਹੈ। [caption id="attachment_245934" align="aligncenter" width="300"]money ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਹਰ ਕਿਸਾਨ ਦੇ ਖਾਤੇ 'ਚ ਆਉਣਗੇ 7500 ਰੁਪਏ[/caption] ਪਿਛਲੇ ਦਿਨੀਂ ਨੀਤੀ ਕਮੀਸ਼ਨ ਨੇ ਸਾਲਾਨਾ ਕਿਸਾਨਾਂ ਨੂੰ 15 ਹਜਾਰ ਰੁਪਏ ਸਿੱਧੇ ਖਾਤੇ 'ਚ ਦੇਣ ਦੀ ਸਿਫਾਰਸ਼ ਕੀਤੀ ਸੀ, ਹੁਣ ਹਰ ਫਸਲ ਸੀਜ਼ਨ ਤੋਂ ਪਹਿਲਾਂ 7500 ਰੁਪਏ ਦਿੱਤੇ ਜਾਣਗੇ। ਸਰਕਾਰ ਦਾ ਮੰਨਣਾ ਹੈ ਕਿ ਜੇਕਰ ਰਾਸ਼ੀ ਜ਼ਮੀਨ ਦੇ ਆਧਾਰ ‘ਤੇ ਦਿੱਤੀ ਜਾਵੇਗੀ ਤਾਂ ਇਸ ਲਾਭ ਤੋਂ ਉਹ ਕਿਸਾਨ ਵਾਂਝੇ ਰਹਿ ਜਾਣਗੇ ਜੋ ਦੂਜੇ ਕਿਸਾਨਾਂ ਦੀ ਜ਼ਮੀਨ ‘ਤੇ ਕੰਮ ਕਰਦੇ ਹਨ। [caption id="attachment_245935" align="aligncenter" width="300"]money ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਹਰ ਕਿਸਾਨ ਦੇ ਖਾਤੇ 'ਚ ਆਉਣਗੇ 7500 ਰੁਪਏ[/caption] ਇਸ ਲਈ ਕਿਸਾਨ ਡੈਬਿਟ ਕਾਰਡ ਨੂੰ ਆਧਾਰ ਬਣਾਇਆ ਗਿਆ ਹੈ। [caption id="attachment_245936" align="aligncenter" width="300"]fr ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਹਰ ਕਿਸਾਨ ਦੇ ਖਾਤੇ 'ਚ ਆਉਣਗੇ 7500 ਰੁਪਏ[/caption] ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਹਰ ਕਿਸਾਨ ‘ਤੇ ਸਲਾਨਾ 15 ਹਜਾਰ ਰੁਪਏ ਸਬਸੀਡੀ ਵਜੋਂ ਖਰਚ ਕਰਦੀ ਹੈ। ਸਰਕਾਰ ਇਸ ਰਾਸ਼ੀ ਨੂੰ ਡਾਇਰੈਕਟ ਕੈਸ਼ ਟਰਾਂਸਫਰ 'ਚ ਬਦਲੇਗੀ।ਅਧਿਕਾਰੀਆਂ ਦਾ ਦਾਅਵਾ ਹੈ ਕਿ ਬਜਟ 'ਚ ਐਲਾਨ ਤੋਂ ਬਾਅਦ ਚੋਣਾਂ ਤੋਂ ਪਹਿਲਾਂ ਡਾਇਰੈਕਟ ਕੈਸ਼ ਟਰਾਂਸਫਰ ਦੀ ਪਹਿਲੀ ਸੂਚੀ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਹੋਮਵਰਕ ਪਹਿਲਾਂ ਤੋਂ ਜੰਗੀ ਪੱਧਰ ਉਤੇ ਜਾਰੀ ਹੈ। -PTC News


Top News view more...

Latest News view more...