ਖੇਤੀਬਾੜੀ

ਕੇਂਦਰ ਆਪਣੀ ਜਿੱਦ ਛੱਡ ਕੇ ਕਿਸਾਨਾਂ ਬਾਰੇ ਸੋਚੇ: ਸੁਖਬੀਰ ਸਿੰਘ ਬਾਦਲ

By Jagroop Kaur -- December 10, 2020 8:12 pm -- Updated:Feb 15, 2021

ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਮਾਸੂਮ ਕਿਸਾਨਾਂ ਨਾਲ ਖੇਡਾਂ ਖੇਡਣੀਆਂ ਬੰਦ ਕਰੇ ਅਤੇ ਬਿਨਾਂ ਸ਼ਰਤ ਤਿੰਨ ਖ਼ੇਤੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਪ੍ਰਵਾਨ ਕਰੇ। ਕਿਸਾਨੀ ਮੁੱਦਿਆਂ 'ਤੇ ਅੱਜ ਕੇਂਦਰੀ ਖੇਤੀ ਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਪਿਯੂਸ਼ ਗੋਇਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਕਿਸਾਨੀ ਮੁੱਦੇ 'ਤੇ ਆਪਣੀਆਂ ਦਲੀਲਾਂ ਨੂੰ ਰੱਖਿਆ।Farmers protest on December 14 against Central Government's Farm laws 2020

ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਕੇਂਦਰ ਨੂੰ ਜਵਾਬ ਦਿੰਦੇ ਹੋਏ ਆਪਣੀ ਗੱਲ ਰੱਖੀ, ਅਤੇ ਕੇਂਦਰ ਦੀਆਂ ਸ਼ਰਤਾਂ ਨੂੰ ਮਨਣ 'ਤੇ ਇਨਕਾਰ ਕਰ ਦਿੱਤਾ। ਖੇਤੀਬਾੜੀ ਮੰਤਰੀ ਦੀ ਇਸ ਅਪੀਲ ਮਗਰੋਂ ਸਿੰਘੂ ਸਰਹੱਦ 'ਤੇ ਡਟੀਆਂ ਕਿਸਾਨ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਰੇਲ ਪਟੜੀਆਂ ਰੋਕਾਂਗੇ, ਜਲਦੀ ਹੀ ਤਾਰੀਖ਼ ਦਾ ਐਲਾਨ ਕਰਾਂਗੇ।

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕਿਸਾਨਾਂ ਵਲੋਂ ਭਾਰਤ ਸਰਕਾਰ ਦੀਆਂ ਤਜਵੀਜ਼ਾਂ ਰੱਦ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ਾਂ ਹੋਰ ਕੁਝ ਨਹੀਂ ਸਗੋਂ ਧਿਆਨ ਵੰਡਾਊ ਤਰਕੀਬਾਂ ਹਨ, ਜਿਨ੍ਹਾਂ ਨੂੰ ਕਿਸਾਨਾ ਨੇ ਰੱਦ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਅਸੀਂ ਹਰ ਮਾਮਲੇ ਵਿਚ ਤੇ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਹਾਂ।

  • Share