Advertisment

ਪੰਜਾਬ 'ਚ ਮਜ਼ਾਕ ਬਣ ਕੇ ਰਹਿ ਗਈ ਕੇਂਦਰ ਦੀ ਆਯੂਸ਼ਮਾਨ ਸਕੀਮ

author-image
ਜਸਮੀਤ ਸਿੰਘ
Updated On
New Update
ਪੰਜਾਬ 'ਚ ਮਜ਼ਾਕ ਬਣ ਕੇ ਰਹਿ ਗਈ ਕੇਂਦਰ ਦੀ ਆਯੂਸ਼ਮਾਨ ਸਕੀਮ
Advertisment
ਚੰਡੀਗੜ੍ਹ, 29 ਜੁਲਾਈ: ਮਹਿਜ਼ 2000 ਰੁਪਏ ਦਾ ਭੁਗਤਾਨ ਕਰ ਕੇ ਤੁਸੀਂ ਆਸਾਨੀ ਨਾਲ ਸਿਹਤ ਬੀਮਾ ਕਾਰਡ ਪ੍ਰਾਪਤ ਕਰ ਸਕਦੇ ਹੋ ਅਤੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਤਹਿਤ ਕਿਸੇ ਵੀ ਨਿੱਜੀ ਹਸਪਤਾਲ ਵਿੱਚ 5 ਲੱਖ ਰੁਪਏ ਤੱਕ ਦੇ ਲਾਭ ਪ੍ਰਾਪਤ ਕਰ ਸਕਦੇ ਹੋ।
Advertisment
publive-image ਦੀ ਟ੍ਰਿਬਿਊਨ ਦੀ ਇੱਕ ਰਿਪੋਰਟ ਮੁਤਾਬਕ ਜੋ ਤੁਸੀਂ ਉੱਤੇ ਪੜ੍ਹਿਆ ਉਹ ਬਿਲਕੁਲ ਸੱਚ ਹੈ। ਉਨ੍ਹਾਂ ਅੱਗੇ ਰਿਪੋਰਟ ਕੀਤਾ ਕਿ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਯੋਜਨਾ ਦਾ ਲਾਭ ਚੁੱਕਣ ਲਈ ਤੁਹਾਨੂੰ ਇੱਕ ਯੋਗ ਲਾਭਪਾਤਰੀ ਹੋਣਾ ਵੀ ਲਾਜ਼ਮੀ ਨਹੀਂ ਹੈ। ਦੀ ਟ੍ਰਿਬਿਊਨ ਦੀ ਇਸ ਰਿਪੋਰਟ ਮੁਤਾਬਕ ਸੂਬੇ ਦੇ ਵੱਖ-ਵੱਖ ਸਾਈਬਰ ਕੈਫ਼ਿਆਂ ਵਿੱਚ ਜਾਅਲੀ ਆਯੂਸ਼ਮਾਨ ਸਿਹਤ ਬੀਮਾ ਕਾਰਡ ਜਾਰੀ ਕੀਤੇ ਜਾ ਰਹੇ ਹਨ। ਗਾਹਕ ਲੈਣ ਲਈ ਟਾਊਟ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਗੇੜੇ ਮਾਰਦੇ ਹਨ। ਇਸ ਤੋਂ ਬਾਅਦ ਉਹ ਸਿਰਫ਼ ਆਧਾਰ ਕਾਰਡ ਦੇ ਵੇਰਵੇ ਲੈਂਦੇ ਹਨ ਅਤੇ ਕੁੱਝ ਘੰਟਿਆਂ ਵਿੱਚ ਇੱਕ ਜਾਅਲੀ ਆਯੂਸ਼ਮਾਨ ਹੈਲਥ ਕਾਰਡ ਜਾਰੀ ਕਰ ਦਿੰਦੇ ਹਨ। publive-image ਦੱਸ ਦੇਈਏ ਕਿ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਇੱਕ ਰਾਸ਼ਟਰੀ ਸਿਹਤ ਬੀਮਾ ਯੋਜਨਾ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਸੀ। ਇਸ ਅਧੀਨ 5 ਲੱਖ ਰੁਪਏ ਦਾ ਲਾਭ ਕਵਰ ਮਿਲਦਾ ਹੈ। ਉਕਤ ਸਕੀਮ ਅਧੀਨ ਕਵਰ ਕੀਤਾ ਗਿਆ ਇੱਕ ਲਾਭਪਾਤਰੀ ਦੇਸ਼ ਭਰ ਵਿੱਚ ਕਿਸੇ ਵੀ ਜਨਤਕ/ਪ੍ਰਾਈਵੇਟ ਸੂਚੀਬੱਧ ਹਸਪਤਾਲ ਤੋਂ ਨਕਦ ਰਹਿਤ ਲਾਭ ਪ੍ਰਾਪਤ ਕਰਨ ਲਈ ਆਪਣੇ ਆਪ ਯੋਗ ਬਣ ਜਾਂਦਾ ਹੈ। ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਸੂਚੀਬੱਧ ਕੁੱਝ ਪ੍ਰਾਈਵੇਟ ਹਸਪਤਾਲ ਇਸ ਘੁਟਾਲੇ ਵਿੱਚ ਸ਼ਾਮਲ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੈ ਸ਼ਰਮਾ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੀ ਜਲਦੀ ਤੋਂ ਜਲਦੀ ਜਾਂਚ ਕਰਵਾਵਾਂਗੇ। publive-image ਉੱਧਰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ, ਉਹ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਹਿਣਗੇ। ਇਹ ਵੀ ਪੜ੍ਹੋ: ਧਾਰਮਿਕ ਡੇਰੇ ਦੇ ਮੁਖੀ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 15 ਲੱਖ ਰੁਪਏ ਦੀ ਮਾਰੀ ਠੱਗੀ publive-image -PTC News-
punjabi-news scam ptc-news health-insurance-card ayushman-bharat-sehat-bima-yojana ayushman-health-insurance fake-cards
Advertisment

Stay updated with the latest news headlines.

Follow us:
Advertisment