ਮੁੱਖ ਖਬਰਾਂ

ਕਿਸਾਨ ਆਗੂਆਂ ਕੋਲ ਪਹੁੰਚੀ ਕੇਂਦਰੀ ਤਜਵੀਜ਼ ,ਤਜਵੀਜ਼ 'ਤੇ ਮੰਥਨ ਲਈ ਸਿੰਘੂ ਬਾਰਡਰ 'ਤੇ ਮੀਟਿੰਗ ਸ਼ੁਰੂ

By Shanker Badra -- December 09, 2020 1:12 pm -- Updated:Feb 15, 2021

ਕਿਸਾਨ ਆਗੂਆਂ ਕੋਲ ਪਹੁੰਚੀ ਕੇਂਦਰੀ ਤਜਵੀਜ਼ ,ਤਜਵੀਜ਼ 'ਤੇ ਮੰਥਨ ਲਈ ਸਿੰਘੂ ਬਾਰਡਰ 'ਤੇ ਮੀਟਿੰਗ ਸ਼ੁਰੂ:ਨਵੀਂ ਦਿੱਲੀ :ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ 'ਚ ਸੋਧ ਕਰਨ ਦੀ ਤਿਆਰ ਕੀਤੀ ਗਈਕੇਂਦਰੀ ਤਜਵੀਜ਼ ਹੁਣ ਕਿਸਾਨਾਂ ਕੋਲ ਪਹੁੰਚ ਗਈ ਹੈ। ਇਸ ਤਜਵੀਜ਼ 'ਤੇ ਮੰਥਨ ਕਾਰਨ ਲਈ ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਗਈ ਹੈ। ਇਸ ਪ੍ਰਸਤਾਵ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਚਰਚਾ ਕੀਤੀ ਜਾਵੇਗੀ।

Center's proposal reaches farmer leaders, meeting begins at Singhu border to brainstorm on proposal ਕਿਸਾਨ ਆਗੂਆਂ ਕੋਲ ਪਹੁੰਚੀ ਕੇਂਦਰੀ ਤਜਵੀਜ਼ ,ਤਜਵੀਜ਼ 'ਤੇ ਮੰਥਨ ਲਈ ਸਿੰਘੂ ਬਾਰਡਰ 'ਤੇ ਮੀਟਿੰਗ ਸ਼ੁਰੂ

ਇਸ ਤੋਂ ਪਹਿਲਾਂਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਇਸ ਪ੍ਰਸਤਾਵ ਦੀ ਮਨਜ਼ੂਰੀ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਭੇਜਿਆ ਗਿਆ ਸੀ।ਅਮਿਤ ਸ਼ਾਹ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਪ੍ਰਸਤਾਵ ਕਿਸਾਨ ਜਥੇਬੰਦੀਆਂ ਨੂੰ ਭੇਜਿਆ ਗਿਆ ਹੈ ,ਜਿਸ 'ਤੇ ਮੰਥਨ ਹੋ ਰਿਹਾ ਹੈ। ਕਿਸਾਨ ਜਥੇਬੰਦੀ ਤੇ ਕੇਂਦਰ ਵਿਚਾਲੇ ਕੱਲ੍ਹ ਫ਼ਿਰ ਮੀਟਿੰਗ ਹੋ ਸਕਦੀ ਹੈ।

Center's proposal reaches farmer leaders, meeting begins at Singhu border to brainstorm on proposal ਕਿਸਾਨ ਆਗੂਆਂ ਕੋਲ ਪਹੁੰਚੀ ਕੇਂਦਰੀ ਤਜਵੀਜ਼ ,ਤਜਵੀਜ਼ 'ਤੇ ਮੰਥਨ ਲਈ ਸਿੰਘੂ ਬਾਰਡਰ 'ਤੇ ਮੀਟਿੰਗ ਸ਼ੁਰੂ

ਇਸ ਪ੍ਰਸਤਾਵ ਮੁਤਾਬਕ ਐੱਮਐਸਪੀ ਖ਼ਤਮ ਨਹੀਂ ਹੋਵੇਗੀ ਤੇ ਸਰਕਾਰ ਐੱਮਐਸਪੀ ਜਾਰੀ ਰੱਖੇਗੀ। ਮੰਡੀਕਰਨ ਕਾਨੂੰਨ APMC 'ਚ ਵੱਡਾ ਬਦਲਾਅਹੋਵੇਗਾ। ਖੇਤੀ ਕਾਨੂੰਨਾਂ 'ਚ ਕੰਟਰੈਕਟ ਫਾਰਮਿੰਗ 'ਚ ਸਰਕਾਰ ਹੁਣ ਕਿਸਾਨਾਂ ਨੂੰ ਕੋਰਟ ਜਾਣ ਦਾ ਅਧਿਕਾਰ ਵੀ ਦੇਵੇਗੀ। ਵੱਖਰੀ ਫਾਸਟ ਟਰੈਕ ਕੋਰਟ ਦੇ ਗਠਨ ਨੂੰ ਮਨਜ਼ੂਰੀ ਮਿਲੇਗੀ। ਨਿੱਜੀ ਕੰਪਨੀਆਂ ਨੂੰ ਰਜਿਸਟਰ ਕਰਨਾ ਪਏਗਾ ,ਨਿੱਜੀ ਕੰਪਨੀਆਂ 'ਤੇ ਟੈਕਸ ਲੱਗੇਗਾ।

Center's proposal reaches farmer leaders, meeting begins at Singhu border to brainstorm on proposal ਕਿਸਾਨ ਆਗੂਆਂ ਕੋਲ ਪਹੁੰਚੀ ਕੇਂਦਰੀ ਤਜਵੀਜ਼ ,ਤਜਵੀਜ਼ 'ਤੇ ਮੰਥਨ ਲਈ ਸਿੰਘੂ ਬਾਰਡਰ 'ਤੇ ਮੀਟਿੰਗ ਸ਼ੁਰੂ

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਆਗੂਆਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਲੇ ਦੇਰ ਰਾਤ ਤੱਕ ਚੱਲੀ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਅਤੇ ਕਿਸਾਨਾਂ ਨੂੰ ਨਿਰਾਸ਼ਾ ਲੈ ਕੇ ਹੀ ਵਾਪਸ ਪਰਤਣਾ ਪਿਆ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਵਿਚਾਲੇ ਪੇਚ ਫਸ ਗਿਆ ਹੈ। ਇਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਰਹੇ, ਉੱਥੇ ਹੀ ਗ੍ਰਹਿ ਮੰਤਰੀ ਨੇ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ।
-PTCNews