Sat, Apr 20, 2024
Whatsapp

BRTS ਅੰਮ੍ਰਿਤਸਰ ਨੂੰ ਕੇਂਦਰੀ ਐਵਾਰਡ ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੁਆਰਾ ਕੀਤੇ ਨਿਰਾਲੇ ਕੰਮ ਦੀ ਮਿਸਾਲ : ਸ਼੍ਰੋਮਣੀ ਅਕਾਲੀ ਦਲ

Written by  Shanker Badra -- November 16th 2019 05:24 PM
BRTS ਅੰਮ੍ਰਿਤਸਰ ਨੂੰ ਕੇਂਦਰੀ ਐਵਾਰਡ ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੁਆਰਾ ਕੀਤੇ ਨਿਰਾਲੇ ਕੰਮ ਦੀ ਮਿਸਾਲ : ਸ਼੍ਰੋਮਣੀ ਅਕਾਲੀ ਦਲ

BRTS ਅੰਮ੍ਰਿਤਸਰ ਨੂੰ ਕੇਂਦਰੀ ਐਵਾਰਡ ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੁਆਰਾ ਕੀਤੇ ਨਿਰਾਲੇ ਕੰਮ ਦੀ ਮਿਸਾਲ : ਸ਼੍ਰੋਮਣੀ ਅਕਾਲੀ ਦਲ

BRTS ਅੰਮ੍ਰਿਤਸਰ ਨੂੰ ਕੇਂਦਰੀ ਐਵਾਰਡ ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੁਆਰਾ ਕੀਤੇ ਨਿਰਾਲੇ ਕੰਮ ਦੀ ਮਿਸਾਲ : ਸ਼੍ਰੋਮਣੀ ਅਕਾਲੀ ਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਬੀਆਰਟੀਐਸ, ਅੰਮ੍ਰਿਤਸਰ ਪ੍ਰਾਜੈਕਟ ਨੂੰ 'ਐਵਾਰਡ ਆਫ ਐਕਸੇਲੈਂਸ' ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਪਵਿੱਤਰ ਸ਼ਹਿਰ ਅੰਦਰ ਭੀੜ-ਭੜੱਕਾ ਅਤੇ ਪ੍ਰਦੂਸ਼ਣ ਖ਼ਤਮ ਕਰਨ ਲਈ ਕੀਤੇ ਗਏ ਨਿਰਾਲੇ ਕੰਮ ਦੀ ਮਿਸਾਲ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦਾ ਬੱਸ ਰੈਪਿਡ ਟਰਾਂਜ਼ਿਟ ਸਿਸਟਮ (ਬੀਆਰਟੀਐਸ), ਅੰਮ੍ਰਿਤਸਰ ਨੂੰ 'ਐਵਾਰਡ ਆਫ ਐਕਸੇਲੈਂਸ' ਦੇਣ ਲਈ ਧੰਨਵਾਦ ਕੀਤਾ। ਇਹ ਸਿਸਟਮ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਵਿਉਂਤਿਆ ਅਤੇ ਲਾਗੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਜਿਹੇ ਐਵਾਰਡ ਸ਼ਹਿਰਾਂ ਅੰਦਰ ਜ਼ਿੰਦਗੀ ਦੀ ਗੁਣਵੱਤਾ ਸੁਧਾਰਨ ਵਿਚ ਵੱਡੀ ਭੁਮਿਕਾ ਨਿਭਾਉਣਗੇ। [caption id="attachment_360476" align="aligncenter" width="300"]Central award for BRTS Amritsar reflective of pioneering work by former Deputy CM Sukhbir Singh Badal : SAD BRTS ਅੰਮ੍ਰਿਤਸਰ ਨੂੰ ਕੇਂਦਰੀ ਐਵਾਰਡ ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੁਆਰਾ ਕੀਤੇ ਨਿਰਾਲੇ ਕੰਮ ਦੀ ਮਿਸਾਲ : ਸ਼੍ਰੋਮਣੀ ਅਕਾਲੀ ਦਲ[/caption] ਦੱਸਣਯੋਗ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਪਵਿੱਤਰ ਨਗਰੀ ਅੰਦਰ ਦਸੰਬਰ 2016 ਵਿਚ ਬੀਆਰਟੀਸੀ ਸੇਵਾ ਸ਼ੁਰੂ ਕੀਤੀ ਸੀ। ਡਾਕਟਰ ਚੀਮਾ ਨੇ ਕਿਹਾ ਕਿ ਇਸ ਖੇਤਰ ਵਿਚ ਆਪਣੀ ਕਿਸਮ ਦਾ ਪਹਿਲਾ ਪ੍ਰਾਜੈਕਟ ਹੋਣ ਕਰਕੇ ਇਸ ਪ੍ਰਾਜੈਕਟ ਨੇ ਅੰਮ੍ਰਿਤਸਰ ਦੇ ਸ਼ਹਿਰੀ ਆਵਾਜਾਈ ਸਿਸਟਮ ਵਿਚ ਚੋਖਾ ਸੁਧਾਰ ਲਿਆਂਦਾ ਹੈ। ਇਹੀ ਕਾਰਣ ਹੈ ਕਿ ਇਸ ਨੂੰ 'ਬੈਸਟ ਅਰਬਨ ਮਾਸ ਟਰਾਂਜ਼ਿਟ ਪ੍ਰਾਜੈਕਟ' ਕੈਟਾਗਰੀ ਅਧੀਨ ਐਵਾਰਡ ਲਈ ਚੁਣਿਆ ਗਿਆ ਹੈ। [caption id="attachment_360477" align="aligncenter" width="300"]Central award for BRTS Amritsar reflective of pioneering work by former Deputy CM Sukhbir Singh Badal : SAD BRTS ਅੰਮ੍ਰਿਤਸਰ ਨੂੰ ਕੇਂਦਰੀ ਐਵਾਰਡ ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੁਆਰਾ ਕੀਤੇ ਨਿਰਾਲੇ ਕੰਮ ਦੀ ਮਿਸਾਲ : ਸ਼੍ਰੋਮਣੀ ਅਕਾਲੀ ਦਲ[/caption] ਡਾਕਟਰ ਚੀਮਾ ਨੇ ਕਿਹਾ ਕਿ ਪਵਿੱਤਰ ਸ਼ਹਿਰ ਲਈ ਬੇਹੱਦ ਅਹਿਮ ਪ੍ਰਾਜੈਕਟ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਇਸ ਨੂੰ ਠੱਪ ਕਰਨ ਵਾਸਤੇ ਪੂਰੀ ਵਾਹ ਲਾਈ ਸੀ। ਉਹਨਾਂ ਕਿਹਾ ਕਿ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਲ ਤੋਂ ਵੱਧ ਸਮਾਂ ਇਸ ਪ੍ਰਾਜੈਕਟ ਨੂੰ ਰੋਕ ਕੇ ਰੱਖਿਆ ਸੀ। ਉਹਨਾਂ ਕਿਹਾ ਕਿ ਸਿੱਧੂ ਨੇ ਬੀਆਰਟੀਐਸ ਸੇਵਾ ਨੂੰ ਰੋਕਣ ਲਈ ਕੀਤੇ ਅਣਥੱਕ ਯਤਨਾਂ ਤੋਂ ਬਾਅਦ ਇਸ ਪ੍ਰਾਜੈਕਟ ਦਾ ਸਿਹਰਾ ਲੈਣ ਲਈ ਜਨਵਰੀ 2019 ਵਿਚ ਇਸ ਨੂੰ ਦੁਬਾਰਾ ਲਾਂਚ ਕੀਤਾ ਸੀ। ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਵੀ ਫੰਡ ਜਾਰੀ ਨਾ ਹੋਣ ਕਰਕੇ ਬੀਆਰਟੀਐਸ ਸੇਵਾ ਨੂੰ ਆਰਜ਼ੀ ਤੌਰ ਤੇ ਰੋਕ ਦਿੱਤਾ ਗਿਆ ਸੀ। [caption id="attachment_360478" align="aligncenter" width="300"]Central award for BRTS Amritsar reflective of pioneering work by former Deputy CM Sukhbir Singh Badal : SAD BRTS ਅੰਮ੍ਰਿਤਸਰ ਨੂੰ ਕੇਂਦਰੀ ਐਵਾਰਡ ਮਿਲਣਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੁਆਰਾ ਕੀਤੇ ਨਿਰਾਲੇ ਕੰਮ ਦੀ ਮਿਸਾਲ : ਸ਼੍ਰੋਮਣੀ ਅਕਾਲੀ ਦਲ[/caption] ਡਾਕਟਰ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਪਿਛਲੀ ਅਕਾਲੀ-ਭਾਜਪਾ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਨੂੰ ਰੋਕਣ ਅਤੇ ਲਟਕਾਉਣ ਉੱਤੇ ਆਪਣੀ ਊਰਜਾ ਖਰਚਣ ਦੀ ਬਜਾਇ ਸੂਬੇ ਅਤੇ ਇਸ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ ਉੱਤੇ ਧਿਆਨ ਕੇਂਦਰਿਤ ਕਰੇ। ਉਹਨਾਂ ਦੱਸਿਆ ਕਿ ਬੀਆਰਟੀਐਸ ਅੰਮ੍ਰਿਤਸਰ ਪ੍ਰਾਜੈਕਟ ਲਈ 'ਐਵਾਰਡ ਆਫ ਐਕਸੇਲੈਂਸ' 17 ਨਵੰਬਰ 2019 ਨੂੰ ਇੰਦਰਾ ਗਾਂਧੀ  ਪ੍ਰਤੀਸ਼ਠਾਨ  , ਲਖਨਊ ਵਿਖੇ ਉੱਤਰ ਪ੍ਰਦੇਸ਼ ਦੇ ਮਾਣਯੋਗ ਉਪ ਮੁੱਖ ਮੰਤਰੀ ਦੁਆਰਾ ਦਿੱਤਾ ਜਾਵੇਗਾ। -PTCNews


Top News view more...

Latest News view more...