ਮੁੱਖ ਖਬਰਾਂ

ਕਿਸਾਨ ਅੰਦੋਲਨ ਵਿਚਾਲੇ ਭਲਕੇ ਹੋਵੇਗੀ ਕੇਂਦਰੀ ਕੈਬਨਿਟ ਬੈਠਕ

By Jagroop Kaur -- December 15, 2020 12:12 pm -- Updated:Feb 15, 2021

ਨਵੀਂ ਦਿੱਲੀ, ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦੇ ਅੰਦੋਲਨ ਦਰਮਿਆਨ ਭਲਕੇ ਦਸੰਬਰ ਨੂੰ ਮੋਦੀ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਇਸ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਮੰਥਨ ਕੀਤਾ ਜਾਵੇਗਾ। ਇਹ ਬੈਠਕ ਵੀਡੀਓ ਕਾਨਫੈਂਸਿੰਗ ਜ਼ਰੀਏ ਹੋਵੇਗੀ। ਇਸ ਬੈਠਕ 'ਚ ਕਿਸਾਨੀ ਮੁੱਦੇ ਦਾ ਕੋਈ ਹੱਲ ਲੱਭਿਆ ਜਾਵੇਗਾ।

Union Cabinet approves Rs 20,000 crore subordinate debt for stressed MSMEsਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਇਸ 'ਚ ਕੋਈ ਸਿੱਟਾ ਨਹੀਂ ਨਿਕਲਿਆ। ਹਾਲਾਂਕਿ ਕਿਸਾਨਾਂ ਨੂੰ ਮਨਾਉਣ ਲਈ ਸਰਕਾਰ ਨੇ ਲਿਖਤੀ ਤਜਵੀਜ਼ਾਂ ਵੀ ਪੇਸ਼ ਕੀਤੀਆਂ ਸਨ, ਜੋ ਕਿ ਕਿਸਾਨਾਂ ਨੂੰ ਨਾ ਗਵਾਰ ਰਹੀਆਂ 'ਤੇ ਕਿਸਾਨਾਂ ਨੇ ਠੁਕਰਾ ਦਿੱਤਾ, ਅਤੇ ਤਿੰਨ ਹੀ ਕਾਨੂੰਨ ਰੱਦ ਕਰਵਾਉਣ ਲਈ ਬਜਿੱਦ ਹਨ।Social activist Anna Hazare

ਜ਼ਿਕਰਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 20ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਠੰਡ 'ਚ ਹਜ਼ਾਰਾਂ ਕਿਸਾਨ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦ 'ਤੇ ਡਟੇ ਹੋਏ ਹਨ। ਕਿਸਾਨ ਅੰਦੋਲਨ ਖ਼ਤਮ ਕਰਨ ਨੂੰ ਲੈ ਕੇ ਮੰਨ ਹੀ ਨਹੀਂ ਰਹੇ । ਕਿਸਾਨ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਸਰਕਾਰ ਕਿਸਾਨਾਂ ਨੂੰ ਸਮਝਾਉਣ ਅਤੇ ਮਨਾਉਣ ਦੀ ਕਾਫੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਮੰਨਣ ਨੂੰ ਤਿਆਰ ਨਹੀਂ ਹਨ।

Centre's meeting with farmers concludes, next round of talks on 9 Decਉਥੇ ਹੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਦੀ ਅਗਲੀ ਤਾਰੀਖ਼ ਤੈਅ ਕਰਨ ਲਈ ਸਰਕਾਰ ਉਨ੍ਹਾਂ ਨਾਲ ਸੰਪਰਕ 'ਚ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਸਮੇਂ ਗੱਲਬਾਤ ਲਈ ਤਿਆਰ ਹੈ। ਕਿਸਾਨ ਨੇਤਾਵਾਂ ਨੂੰ ਤੈਅ ਕਰ ਕੇ ਦੱਸਣਾ ਹੈ ਕਿ ਉਹ ਅਗਲੀ ਬੈਠਕ ਲਈ ਕਦੋਂ ਤਿਆਰ ਹਨ।

  • Share