Advertisment

ਕੇਂਦਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ

author-image
Shanker Badra
New Update
ਕੇਂਦਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ
Advertisment
ਕੇਂਦਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ:ਅੰਮ੍ਰਿਤਸਰ 'ਚ ਦੁਸਹਿਰੇ ਦੀ ਖ਼ੁਸ਼ੀ ਉਸ ਸਮੇਂ ਵੱਡੇ ਮਾਤਮ 'ਚ ਬਦਲ ਗਈ ਜਦੋਂ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ 'ਤੇ ਵੱਡਾ ਰੇਲ ਹਾਦਸਾ ਹੋਣ ਕਾਰਨ ਲਗਭਗ 58 ਲੋਕਾਂ ਦੀ ਮੌਤ ਹੋ ਗਈ ਪਰ ਇਹ ਗਿਣਤੀ ਵੱਧਣ ਦਾ ਖ਼ਦਸ਼ਾ ਹੈ, ਕਿਉਂਕਿ ਇਸ ਹਾਦਸੇ 'ਚ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੋਏ ਹਨ। ਇਸ ਦਰਦਨਾਕ ਰੇਲ ਹਾਦਸੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਨੇ ਵੀ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਜ਼ਿਕਰਯੋਗ ਹੈ ਕਿ ਜਦੋਂ ਦੁਸਹਿਰਾ ਸਮਾਗਮ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਜਾ ਰਹੀ ਸੀ ਤਾਂ ਲੋਕ ਰੇਲਵੇ ਟ੍ਰੈਕ 'ਤੇ ਖੜ੍ਹ ਕੇ ਦੁਸ਼ਹਿਰਾ ਦੇਖ ਰਹੇ ਸੀ।ਇਸ ਦੌਰਾਨ ਅੱਗ ਲਗਾਉਣ ਤੋਂ ਬਾਅਦ ਮਚੀ ਭਗਦੜ ਵਿੱਚ 30 ਤੋਂ ਵੱਧ ਦੇ ਕਰੀਬ ਲੋਕ ਟਰੇਨ ਦੇ ਹੇਠਾਂ ਆ ਗਏ ਹਨ। ਜਾਣਕਾਰੀ ਅਨੁਸਾਰ ਇਹ ਟਰੇਨ ਜਲੰਧਰ ਵਾਲੇ ਪਾਸਿਓ ਅੰਮ੍ਰਿਤਸਰ ਨੂੰ ਜਾ ਰਹੀ ਸੀ।ਦੁਸ਼ਹਿਰੇ ਦਾ ਆਨੰਦ ਮਾਣ ਰਹੇ ਲੋਕਾਂ ਨੂੰ ਰੇਲ ਗੱਡੀ ਨੇ ਕੁਚਲ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਰੇਲਵੀ ਟਰੈਕ 'ਤੇ ਬੈਠੇ ਲੋਕਾਂ ਨੂੰ ਪਟਾਖਿਆਂ ਦੀ ਆਵਾਜ 'ਚ ਰੇਲ ਗੱਡੀ ਦਾ ਪਤਾ ਨਹੀਂ ਚੱਲਿਆ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। -PTCNews-
latest-news india-latest-news news-in-punjabi news-in-punjab central-government-news amritsartrainmishap-news amritsaraccident-news narendra-modi-news pm-news
Advertisment

Stay updated with the latest news headlines.

Follow us:
Advertisment