Thu, Apr 25, 2024
Whatsapp

ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਐਲਾਨਿਆ HOTSPOT, ਸ਼ਹਿਰ 'ਚ ਲੱਗੇਗਾ ਸਖ਼ਤ ਪਹਿਰਾ

Written by  Shanker Badra -- April 16th 2020 03:40 PM
ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਐਲਾਨਿਆ HOTSPOT, ਸ਼ਹਿਰ 'ਚ ਲੱਗੇਗਾ ਸਖ਼ਤ ਪਹਿਰਾ

ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਐਲਾਨਿਆ HOTSPOT, ਸ਼ਹਿਰ 'ਚ ਲੱਗੇਗਾ ਸਖ਼ਤ ਪਹਿਰਾ

ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਐਲਾਨਿਆ HOTSPOT , ਸ਼ਹਿਰ 'ਚ ਲੱਗੇਗਾ ਸਖ਼ਤ ਪਹਿਰਾ:ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ 170 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਐਲਾਨ ਦਿੱਤਾ ਹੈ। ਇਸ ਦੌਰਾਨ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਰੈੱਡ ਜ਼ੋਨ (ਹਾਟ ਸਪਾਟ ) ਵਿੱਚ ਪਾ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਦੇ 4 ਜ਼ਿਲੇ ਜਲੰਧਰ, ਪਠਾਨਕੋਟ, ਨਵਾਂਸ਼ਹਿਰ ਤੇ ਮੋਹਾਲੀ ਨੂੰ ਹਾਟ ਸਪਾਟ ਐਲਾਨਿਆ ਗਿਆ ਹੈ। ਰੈੱਡ ਜ਼ੋਨ ਉਹ ਏਰੀਆ ਹੈ, ਜਿਥੇ ਕੋਰੋਨਾ ਸੰਕਰਮਣ ਦੇ ਸਭ ਤੋਂ ਵੱਧ ਮਾਮਲੇ ਹਨ। ਇਸ ਸ਼ਹਿਰ ਨੂੰ ਕੋਰੋਨਾ ਦਾ ਇੱਕ ਹਾਟ ਸਪਾਟ ਘੋਸ਼ਿਤ ਕੀਤਾ ਗਿਆ ਹੈ। ਹੁਣ ਸ਼ਹਿਰ ਸਖ਼ਤ ਪਹਿਰਾ ਲੱਗੇਗਾ । ਇੰਨਾ ਹੀ ਨਹੀਂ 20 ਅਪ੍ਰੈਲ ਤੋਂ ਬਾਅਦ ਨਾਗਰਿਕਾਂ ਨੂੰ ਕੋਈ ਛੋਟ ਨਹੀਂ ਮਿਲੇਗੀ। ਹਾਲਾਂਕਿ ਸਵੇਰੇ 11 ਤੋਂ 3 ਵਜੇ ਦੇ ਵਿਚਕਾਰ ਲੋਕ ਪੈਦਲ ਹੀ ਖਰੀਦਦਾਰੀ ਕਰਨ ਜਾ ਰਹੇ ਹਨ। ਹੁਣ ਕੇਂਦਰ ਸਰਕਾਰ ਸ਼ਹਿਰ ਦੀ ਸਥਿਤੀ ਦੀ ਰੋਜ਼ਾਨਾ ਨਿਗਰਾਨੀ ਕਰੇਗੀ ਅਤੇ ਜੇਕਰ ਅਗਲੇ 14 ਦਿਨਾਂ ਤੱਕ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਸ਼ਹਿਰ ਨੂੰ ਓਰੇਂਜ ਜ਼ੋਨ ਐਲਾਨ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਕੁਝ ਢਿੱਲ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਇਸ 'ਤੇ 14 ਦਿਨਾਂ ਲਈ ਦੁਬਾਰਾ ਨਿਗਰਾਨੀ ਰੱਖੀ ਜਾਵੇਗੀ ਅਤੇ ਜੇਕਰ ਇਸ ‘ਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਸ਼ਹਿਰ ਨੂੰ ਗ੍ਰੀਨ ਜ਼ੋਨ ਐਲਾਨ ਦਿੱਤਾ ਜਾਵੇਗਾ। ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਦੀ ਅਗਵਾਈ ਵਿੱਚ ਵਾਰਰੂਮ ਦੀ ਹੋਈ ਮੀਟਿੰਗ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਦੌਰਾਨ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 21 ਹੈ। -PTCNews


Top News view more...

Latest News view more...