ਕੇਂਦਰ ਸਰਕਾਰ ਜਲਦ ਜਾਰੀ ਕਰ ਸਕਦੀ ਹੈ Unlock 5 ਲਈ ਗਾਈਡਲਾਈਨਜ਼, ਜਾਣੋਂ ਕੀ ਮਿਲ ਸਕਦੀ ਹੈ ਛੋਟ

MHA issues Unlock 5 guidelines; here's what’s opened, what's closed

ਕੇਂਦਰ ਸਰਕਾਰ ਜਲਦ ਜਾਰੀ ਕਰ ਸਕਦੀ ਹੈ Unlock 5 ਲਈ ਗਾਈਡਲਾਈਨਜ਼, ਜਾਣੋਂ ਕੀ ਮਿਲ ਸਕਦੀ ਹੈ ਛੋਟ:ਨਵੀਂ ਦਿੱਲੀ : ਭਾਰਤ ‘ਚ ਮਾਰਚ ਮਹੀਨੇ ਤੋਂ ਕੋਰੋਨਾ ਸੰਕਟ ਚਲ ਰਿਹਾ ਹੈ। ਇਸ ਦੌਰਾਨ ਲਗਾਇਆ ਲਾਕਡਾਊਨ ਹੁਣ ਅਨਲਾਕ ਵੱਲ ਵਧ ਰਿਹਾ ਹੈ ਅਤੇ ਜਿਥੇ ਦੇਸ਼ ‘ਚ ਹੁਣ ਅਨਲਾਕ-4 ਚੱਲ ਰਿਹਾ ਹੈ ਉਥੇ ਹੀ ਹੁਣ ਕੇਂਦਰ ਸਰਕਾਰ ਨੇ ਨਵੀਂਆਂ ਰਿਆਇਤਾਂ ਅਤੇ ਛੋਟ ਦਿੱਤੀ ਹੈ। ਕੇਂਦਰ ਸਰਕਾਰ ਨੇ ਦੇਸ਼ ‘ਚ ਪਿਛਲੇ ਮਹੀਨੇ ਲੋਕਾਂ ਨੂੰ ਘਰਾਂ ‘ਚੋਂ ਨਿਕਲਣ ਅਤੇ ਕੰਮ ਕਰਨ ਦੀ ਛੋਟ ਦਿੱਤੀ ਸੀ। ਕੇਂਦਰ ਸਰਕਾਰ ਛੇਤੀ ਹੀ ਅਨਲਾਕ-5 ਲਈ ਨਵੀਂਆਂ ਗਾਈਡਲਾਇੰਸ ਦਾ ਐਲਾਨ ਕਰ ਸਕਦੀ ਹੈ। ਦੱਸ ਦੇਈਏ ਕਿ ਅਕਤੂਬਰ ਤੋਂ ਭਾਰਤ ‘ਚ ਤਿਓਹਾਰਾਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਅਜਿਹੇ ‘ਚ ਤਿਓਹਾਰੀ ਸੀਜ਼ਨ ‘ਚ ਸਰਕਾਰ ਕੀ-ਕੀ ਰਿਆਇਤਾਂ ਅਤੇ ਛੋਟ ਦੇਵੇਗੀ, ਇਸ ‘ਤੇ ਸਭ ਦੀਆਂ ਨਜ਼ਰਾਂ ਹਨ।

ਕੇਂਦਰ ਸਰਕਾਰ ਜਲਦਜਾਰੀ ਕਰ ਸਕਦੀ ਹੈ Unlock 5 ਲਈ ਗਾਈਡਲਾਈਨਜ਼, ਜਾਣੋਂ ਕੀ ਮਿਲ ਸਕਦੀ ਹੈ ਛੋਟ

ਪਿਛਲੇ ਮਹੀਨੇ ਗ੍ਰਹਿ ਮੰਤਰਾਲੇ ਨੇ ਕੰਟੇਨਮੈਂਟ ਜੋਨ ਦੇ ਬਾਹਰ ਕਈ ਗਤੀਵਿਧੀਆਂ ਲਈ ਛੋਟ ਦਿੱਤੀ ਸੀ। ਕੇਂਦਰ ਸਰਕਾਰ ਨੇ ਮੈਟਰੋ ਸੇਵਾ ਬਹਾਲ ਕਰਨ ਦੇ ਨਾਲ ਹੀ ਸੂਬਾ ਸਰਕਾਰਾਂ ਨੂੰ ਸਕੂਲ-ਕਾਲਜ ਖੋਲ੍ਹਣ ਦੀ ਛੋਟ ਦਿੱਤੀ ਸੀ, ਹਾਲਾਂਕਿ ਇਸ ਲਈ ਨਿਯਮਾਂ ਦੀ ਸਖਤੀ ਨਾਲ ਪਾਲਣਾਂ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਸਨ। ਉੱਧਰ ਹੁਣ ਤਿਓਹਾਰੀ ਸੀਜ਼ਨ ਸ਼ੁਰੂ ਹੋਣ ਕਾਰਨ ਉਦਯੋਗ ਖੇਤਰ ਨਾਲ ਜੁੜੇ ਲੋਕ ਮੰਗ ਕਰ ਰਹੇ ਹਨ ਕਿ ਜ਼ਿਆਦਾ ਛੋਟ ਦਿੱਤੀ ਜਾਵੇ।

ਕੇਂਦਰ ਸਰਕਾਰ ਜਲਦਜਾਰੀ ਕਰ ਸਕਦੀ ਹੈ Unlock 5 ਲਈ ਗਾਈਡਲਾਈਨਜ਼, ਜਾਣੋਂ ਕੀ ਮਿਲ ਸਕਦੀ ਹੈ ਛੋਟ

ਅਨਲਾਕ-4 ‘ਚ ਕਿਹੜੀ ਸੀ ਛੋਟ : ਕੇਂਦਰ ਸਰਕਾਰ ਨੇ ਅਨਲਾਕ-4 ‘ਚ ਮਾਲ, ਸੈਲੂਨ, ਰੈਸਟੋਰੈਂਟ, ਜਿਮ ਪਾਬੰਦੀਆਂ ਦੇ ਨਾਲ ਖੋਲ੍ਹਣ ਦੀ ਛੋਟ ਦਿੱਤੀ ਸੀ। ਹਾਲਾਂਕਿ ਸਿਨੇਮਾ ਹਾਲ, ਸਵੀਮਿੰਗ ਪੂਲ, ਇੰਟਰਟੇਮੈਂਨ ਪਾਰਕ ਅਜੇ ਨਹੀਂ ਖੁੱਲ੍ਹੇ ਹਨ, ਅਜਿਹੇ ‘ਚ ਇਨ੍ਹਾਂ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਇਨ੍ਹਾਂ ਨੂੰ ਵੀ ਜਲਦ ਖੋਲ੍ਹਣ ਦੀ ਆਗਿਆ ਦੇ ਸਕਦੀ ਹੈ। ਹਾਲਾਂਕਿ ਪਿਛਲੇ ਦਿਸ਼ਾ-ਨਿਰਦੇਸ਼ਾਂ ‘ਚ 21 ਸਤੰਬਰ ਤੋਂ ਓਪਨ ਏਅਰ ਥਿਏਟਰ ਖੋਲ੍ਹੇ ਜਾਣ ਦਾ ਨਿਰਦੇਸ਼ ਦਿੱਤਾ ਜਾ ਚੁੱਕਾ ਹੈ। ਉਥੇ ਹੀ ਹੁਣ ਪੱਛਮੀ ਬੰਗਾਲ ਨੇ 1 ਅਕਤੂਬਰ ਤੋਂ ਸੀਮਿਤ ਗਿਣਤੀ ‘ਚ ਲੋਕਾਂ ਦੀ ਐਂਟਰੀ ਨਾਲ ਸਿਨੇਮਾ ਹਾਲ ਖੋਲ੍ਹੇ ਜਾਣ ਦੀ ਅਨੁਮਤੀ ਦੇ ਦਿਤੀ ਹੈ।

ਕੇਂਦਰ ਸਰਕਾਰ ਜਲਦਜਾਰੀ ਕਰ ਸਕਦੀ ਹੈ Unlock 5 ਲਈ ਗਾਈਡਲਾਈਨਜ਼, ਜਾਣੋਂ ਕੀ ਮਿਲ ਸਕਦੀ ਹੈ ਛੋਟ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਸਤਾ ਬੈਨਰਜੀ ਨੇ ਕਿਹਾ ਸੀ ਆਮ ਜੀਵਨ ‘ਚ ਵਾਪਸ ਜਾਣ ਲਈ ਨਾਟਕ, ਓਪਨ ਏਅਰ ਥਿਏਟਰ, ਸਿਨੇਮਾ ਅਤੇ ਸਾਰੇ ਮਿਊਜ਼ੀਕਲ ਡਾਂਸ, ਗਾਇਕੀ ਅਤੇ ਜਾਦੂ ਦੇ ਸ਼ੋਅ ਆਦਿ ਨੂੰ 50 ਲੋਕਾਂ ਜਾਂ ਉਨ੍ਹਾਂ ਤੋਂ ਘੱਟ ਦੇ ਨਾਲ 1 ਅਕਤੂਬਰ ਤੋਂ ਖੋਲ੍ਹੇ ਜਾਣ ਦੀ ਛੋਟ ਦਿੱਤੀ ਜਾ ਰਹੀ ਹੈ। ਮਸਤਾ ਬੈਨਰਜੀ ਨੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ, ਮਾਸਕ ਅਤੇ ਬਚਾਅ ਦੇ ਜ਼ਰੂਰੀ ਉਪਾਵਾਂ ਦਾ ਪਾਲਣ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਸਨ। ਲਾਕਡਾਊਨ ਦੇ ਸਮੇਂ ਤੋਂ ਹੀ ਕਈ ਸੈਰ-ਸਪਾਟਾ ਖੇਤਰ ਬੰਦ ਪਏ ਹਨ।
-PTCNews