Advertisment

ਕੇਂਦਰੀ ਜੇਲ੍ਹ ਇੰਦੌਰ ਨੂੰ ਮਿਲਿਆ ਆਪਣਾ ਐਫ.ਐਮ. ਰੇਡੀਓ ਚੈਨਲ

author-image
ਜਸਮੀਤ ਸਿੰਘ
Updated On
New Update
ਕੇਂਦਰੀ ਜੇਲ੍ਹ ਇੰਦੌਰ ਨੂੰ ਮਿਲਿਆ ਆਪਣਾ ਐਫ.ਐਮ. ਰੇਡੀਓ ਚੈਨਲ
Advertisment
ਇੰਦੌਰ: ਜੇਲ੍ਹ ਦੇ ਕੈਦੀਆਂ ਨੂੰ ਬਾਹਰੀ ਦੁਨੀਆ ਵਿੱਚ ਚੱਲ ਰਹੀਆਂ ਘਟਨਾਵਾਂ ਤੋਂ ਜਾਣੂ ਰੱਖਣ ਲਈ, ਇੰਦੌਰ ਦੀ ਕੇਂਦਰੀ ਜੇਲ੍ਹ ਨੇ ਆਪਣਾ ਰੇਡੀਓ ਚੈਨਲ 'ਜੇਲ ਵਾਣੀ - ਐਫ.ਐਮ. 18.77' ਪ੍ਰਾਪਤ ਕੀਤਾ ਹੈ। ਰੇਡੀਓ ਚੈਨਲ ਰਾਹੀਂ ਕੈਦੀ ਮਨੋਰੰਜਨ ਦੇ ਨਾਲ-ਨਾਲ ਦੁਨੀਆ ਭਰ ਦੀਆਂ ਘਟਨਾਵਾਂ ਤੋਂ ਵੀ ਜਾਣੂ ਹੋਣ ਦੀ ਆਸ ਰੱਖਦੇ ਹਨ। ਰੇਡੀਓ ਚੈਨਲ ਜੇਲ ਦੇ ਕੈਦੀਆਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰੇਗਾ।
Advertisment
publive-image ਇਹ ਵੀ ਪੜ੍ਹੋ: Happy Kiss Day:ਬੁੱਲਾਂ ਦੇ ਨਾਲ ਜੁੜੀ ਦਿਲ ਦੀ ਤਾਰ ਜੇਲ ਸੁਪਰਡੈਂਟ ਅਲਕਾ ਸੋਨਕਰ ਨੇ ਕਿਹਾ ਕਿ "ਪ੍ਰਸ਼ਾਸਨ ਚਾਹੁੰਦਾ ਹੈ ਕਿ ਜੇਲ੍ਹਾਂ ਨੂੰ ਸੁਧਾਰਾਤਮਕ ਸੁਵਿਧਾਵਾਂ ਵਾਂਗ ਬਣਾਇਆ ਜਾਵੇ। ਇਸ ਰੇਡੀਓ ਚੈਨਲ ਰਾਹੀਂ ਜੇਲ ਦੇ ਕੈਦੀਆਂ ਨੂੰ ਪਤਾ ਲੱਗ ਸਕੇਗਾ ਕਿ ਦੁਨੀਆ ਵਿਚ ਕੀ ਹੋ ਰਿਹਾ ਹੈ।" publive-image ਸੋਨਕਰ ਨੇ ਇਸ ਪਹਿਲ ਲਈ ਮੱਧ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੂੰ ਸਿਹਰਾ ਦਿੱਤਾ ਉਨ੍ਹਾਂ ਅੱਗੇ ਅੱਗੇ ਕਿਹਾ, "ਉਹ ਇਸ ਮਾਮਲੇ ਵਿੱਚ ਸੰਵੇਦਨਸ਼ੀਲ ਸਨ ਅਤੇ ਉਨ੍ਹਾਂ ਬਹੁਤ ਹੌਸਲਾ ਦਿੱਤਾ। ਅਸੀਂ ਇਸ ਲਈ ਲੋੜੀਂਦੀ ਇਜਾਜ਼ਤ ਲੈ ਕੇ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਹੈ।"
Advertisment
ਇਹ ਵੀ ਪੜ੍ਹੋ: 13 ਫਰਵਰੀ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਰੇਡੀਓ ਦਿਵਸ ਹੈ, ਜਾਣੋ ਇਤਿਹਾਸ publive-image ਇਸਤੋਂ ਪਹਿਲਾਂ ਸਾਲ 2016 ਵਿਚ ਭੋਪਾਲ ਦੀ ਕੇਂਦਰੀ ਜੇਲ੍ਹ ਵਿੱਚ ਵੀ ਰੇਡੀਓ ਸ਼ੁਰੂ ਕਰਨ ਦੀ ਖ਼ਬਰਾਂ ਨੇ ਖੂਬ ਆਕਰਸ਼ਣ ਖਿੱਚਿਆ ਸੀ। ਜਿਸ ਲਈ ਜੇਲ੍ਹ ਦੇ ਹੀ ਕੈਦੀਆਂ ਨੂੰ ਆਰ.ਜੇ. ਦੀ ਸਿਖਲਾਈ ਦੇਣ ਦੀ ਗੱਲ ਕਹੀ ਗਈ ਸੀ। ਉਸ ਵੇਲੇ ਜੇਲ੍ਹ ਦੀ ਸੱਭਿਆਚਾਰਕ ਇਮਾਰਤ ਵਿੱਚ ਰੇਡੀਓ (ਜੇਲ੍ਹ ਵਾਣੀ) ਦਾ ਕੰਟਰੋਲ ਰੂਮ ਬਣਾਇਆ ਗਿਆ ਸੀ। ਨਾਲ ਹੀ ਸਾਰੀਆਂ ਬੈਰਕਾਂ ਵਿੱਚ ਸਪੀਕਰ ਲਗਾਏ ਗਏ ਸਨ। ਉਸ ਵੇਲੇ ਕੈਦੀਆਂ ਨੂੰ ਆਰ.ਜੇ. ਦੀ ਸਿਖਲਾਈ ਦੇਣ ਲਈ 20 ਕੈਦੀਆਂ ਦੇ ਨਾਂ ਸਾਹਮਣੇ ਆਏ ਸਨ। publive-image -PTC News-
madhya-pradesh punjabi-news police jail bhopal latest-updates indore radio-station jail-inmates jail-vani
Advertisment

Stay updated with the latest news headlines.

Follow us:
Advertisment