Sat, Apr 20, 2024
Whatsapp

ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਦੁਕਾਨਾਂ, ਪਟਿਆਲਾ-ਬਠਿੰਡਾ ਜੇਲ੍ਹ 'ਚੋਂ ਮੁੜ ਬਰਾਮਦ ਹੋਏ ਮੋਬਾਈਲ

Written by  Jashan A -- January 29th 2020 09:56 AM -- Updated: January 29th 2020 01:45 PM
ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਦੁਕਾਨਾਂ, ਪਟਿਆਲਾ-ਬਠਿੰਡਾ ਜੇਲ੍ਹ 'ਚੋਂ ਮੁੜ ਬਰਾਮਦ ਹੋਏ ਮੋਬਾਈਲ

ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਦੁਕਾਨਾਂ, ਪਟਿਆਲਾ-ਬਠਿੰਡਾ ਜੇਲ੍ਹ 'ਚੋਂ ਮੁੜ ਬਰਾਮਦ ਹੋਏ ਮੋਬਾਈਲ

ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਦੁਕਾਨਾਂ, ਪਟਿਆਲਾ-ਬਠਿੰਡਾ ਜੇਲ੍ਹ 'ਚੋਂ ਮੁੜ ਬਰਾਮਦ ਹੋਏ ਮੋਬਾਈਲ ਪਟਿਆਲਾ: ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਈਲ ਫੋਨਾਂ ਦਾ ਮਿਲਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ,ਜਿਸ ਕਾਰਨ ਜੇਲ੍ਹ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਆਏ ਦਿਨ ਜੇਲ੍ਹਾਂ 'ਚੋਂ ਵੱਡੀ ਗਿਣਤੀ 'ਚ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ। ਅੱਜ ਵੀ ਕੇਂਦਰੀ ਜੇਲ੍ਹ ਪਟਿਆਲਾ ਅਤੇ ਬਠਿੰਡਾ ਜੇਲ੍ਹ ਵਿੱਚੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। Bathinda Jailਪਟਿਆਲਾ ਜੇਲ੍ਹ 'ਚ ਗੈਂਗਸਟਰਾਂ ਤੋਂ ਬਾਅਦ ਜਾਮਤਾੜਾ ਠੱਗੀ ਦੇ ਮਾਹਿਰ ਅਵਸਰ ਅਲੀ ਦੇ ਕਬਜ਼ੇ 'ਚੋਂ ਸਮਾਰਟ ਫ਼ੋਨ ਬਰਾਮਦ ਕੀਤਾ ਗਿਆ ਹੈ। Ferozpur Central Jailਦੱਸ ਦੇਈਏ ਕਿ ਅਵਸਰ ਅਲੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਮੈਂਬਰ ਪਾਰਲੀਮੈਂਟ ਪ੍ਰੀਨੀਤ ਕੌਰ ਨਾਲ 22 ਲੱਖ ਦੀ ਆਨਲਾਈਨ ਠੱਗੀ ਮਾਰੀ ਸੀ। ਹੋਰ ਪੜ੍ਹੋ:ਅਮਰੀਕੀ ਸੈਨੇਟ ਵੱਲੋਂ ਸਿੱਖਾਂ ਲਈ ਸ਼ਲਾਘਾ ਮਤੇ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ ਅਵਸਰ ਅਲੀ ਪੁੱਤਰ ਸ਼ਮਸ਼ੇਰ ਅਲੀ ਨਾਂ ਦਾ ਇਹ ਮੁਲਜ਼ਮ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਜਿਸ ਨੂੰ ਕੁਝ ਮਹੀਨੇ ਪਹਿਲਾਂ ਪ੍ਰਨੀਤ ਕੌਰ ਨਾਲ ਵੱਜੀ ਲੱਖਾਂ ਦੀ ਸਾਈਬਰ ਠੱਗੀ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਸੀ। Patiala Jailਉਥੇ ਹੀ ਬਠਿੰਡਾ ਜੇਲ੍ਹ 'ਚ ਤਲਾਸ਼ੀ ਦੌਰਾਨ ਮੁਲਜ਼ਮਾਂ ਤੋਂ 6 ਮੋਬਾਈਲ ਫੋਨ,ਪਾਵਰ ਬੈਂਕ, ਮੋਬਾਈਲ ਬੈਟਰੀ ਬ੍ਰਾਮਦ ਕੀਤੀ ਗਈ ਹੈ। -PTC News


Top News view more...

Latest News view more...