ਵਿਦੇਸ਼ੀ ਸਿੱਖਾਂ ਨੂੰ ਮਿਲੀ ਵੱਡੀ ਰਾਹਤ, ਸਰਕਾਰ ਨੇ ਕਾਲੀ ਸੂਚੀ ‘ਚੋਂ ਹਟਾਏ 312 ਪ੍ਰਵਾਸੀ ਸਿੱਖਾਂ ਦੇ ਨਾਮ

By Shanker Badra - September 13, 2019 11:09 am

ਵਿਦੇਸ਼ੀ ਸਿੱਖਾਂ ਨੂੰ ਮਿਲੀ ਵੱਡੀ ਰਾਹਤ, ਸਰਕਾਰ ਨੇ ਕਾਲੀ ਸੂਚੀ ‘ਚੋਂ ਹਟਾਏ 312 ਪ੍ਰਵਾਸੀ ਸਿੱਖਾਂ ਦੇ ਨਾਮ:ਨਵੀਂ ਦਿੱਲੀ : ਭਾਰਤ ਸਰਕਾਰ ਨੇ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ, ਖ਼ਾਸ ਕਰ ਕੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ 'ਚ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਅੱਜ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ 312 ਸਿੱਖ ਵਿਦੇਸ਼ੀ ਨਾਗਰਿਕਾਂ ਦੇ ਨਾਮ ਨੂੰ ਕਾਲੀ ਸੂਚੀ ਵਿਚੋਂ ਹਟਾ ਦਿੱਤਾ ਹੈ ਅਤੇ ਇਸ ਸੂਚੀ ਵਿਚ ਸਿਰਫ ਦੋ ਵਿਅਕਤੀ ਸ਼ਾਮਲ ਹਨ।

Centre 312 Sikh foreign removes names from blacklist ਵਿਦੇਸ਼ੀ ਸਿੱਖਾਂ ਨੂੰ ਮਿਲੀ ਵੱਡੀ ਰਾਹਤ, ਸਰਕਾਰ ਨੇ ਕਾਲੀ ਸੂਚੀ ‘ਚੋਂ ਹਟਾਏ 312 ਪ੍ਰਵਾਸੀ ਸਿੱਖਾਂ ਦੇ ਨਾਮ

ਇਹ ਫੈਸਲਾ ਵੱਖ-ਵੱਖ ਸੁਰੱਖਿਆ ਏਜੰਸੀਆਂ ਦੁਆਰਾ ਕੀਤੀ ਗਈ ਸਮੀਖਿਆ ਜਾਂ ਤਿਆਰ ਕੀਤੀ ਸੂਚੀ ਤੋਂ ਬਾਅਦ ਲਿਆ ਗਿਆ ਹੈ। ਇਸ ਦੌਰਾਨ ਸਾਲ 2016 ਵਿੱਚ ਵੱਖ-ਵੱਖ ਪੱਧਰ ‘ਤੇ ਸੁਰੱਖਿਆ ਏਜੰਸੀਆਂ ਨੇ 314 ਸਿੱਖਾਂ ਦੀ ਇਹ ਸੂਚੀ ਤਿਆਰ ਕੀਤੀ ਸੀ। ਹੁਣ 2 ਵਿਅਕਤੀਆਂ ਦੇ ਨਾਂ ਬਾਕੀ ਹਨ ਅਤੇ ਪੜ੍ਹਾਅ ਵਾਰ ਤਰੀਕੇ ਨਾਲ ਇਨ੍ਹਾਂ ਨਾਵਾਂ ਨੂੰ ਵੀ ਹਟਾਏ ਜਾਣ ਦੀ ਸੰਭਾਵਨਾ ਹੈ।

Centre 312 Sikh foreign removes names from blacklist ਵਿਦੇਸ਼ੀ ਸਿੱਖਾਂ ਨੂੰ ਮਿਲੀ ਵੱਡੀ ਰਾਹਤ, ਸਰਕਾਰ ਨੇ ਕਾਲੀ ਸੂਚੀ ‘ਚੋਂ ਹਟਾਏ 312 ਪ੍ਰਵਾਸੀ ਸਿੱਖਾਂ ਦੇ ਨਾਮ

ਦੱਸ ਦੇਈਏ ਕਿ ਭਾਰਤੀ ਮੂਲ ਦੇ ਉਹ ਵਿਅਕਤੀ ਜੋ ਦੇਸ਼ ਵਿਰੋਧੀ ਕਾਰਵਾਈਆਂ ਵਿਚ ਲੱਗੇ ਹੋਏ ਸਨ ਦੇ ਨਾਂ ਇਸ ਕਾਲੀ ਸੂਚੀ ਵਿਚ ਸ਼ਾਮਿਲ ਕੀਤੇ ਗਏ ਸਨ ਤੇ ਇਨ੍ਹਾਂ ਸਿੱਖਾਂ ਦੇ ਭਾਰਤ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਸੂਚੀ ਵਿਚੋਂ ਹਟਾਏ ਗਏ ਲੋਕ ਭਾਰਤ ਵਿਚ ਪਰਿਵਾਰ ਨੂੰ ਮਿਲਣ ਆ ਸਕਦੇ ਹਨ ਅਤੇ ਉਨ੍ਹਾਂ ਨੂੰ ਵੀਜ਼ਾ ਮਿਲ ਜਾਵੇਗਾ।
-PTCNews

adv-img
adv-img