ਅੱਜ ਹੋਵੇਗੀ ਕਿਸਾਨਾਂ ਦੀ ਕੇਂਦਰ ਨਾਲ ਛੇਵੇਂ ਦੌਰ ਦੀ ਮੀਟਿੰਗ,ਕੀ ਹੋਵੇਗਾ ਨਤੀਜਾ !

Farmers remind Centre about topics to be discussed during meeting

ਅੱਜ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਇਕ ਵਾਰ ਫਿਰ ਬੈਠਕ ਹੋਣ ਜਾ ਰਹੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ’ਤੇ ਅੜੇ ਹੋਏ ਹਨ ਅਤੇ ਐਮ.ਐਸ.ਪੀ. ’ਤੇ ਕਾਨੂੰਨੀ ਗਰੰਟੀ ਦੇਣ ਦੀ ਮੰਗ ਕਰ ਰਹੇ ਹਨ। ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਵਿਚਾਲੇ ਵਿਗਿਆਨ ਭਵਨ ਵਿਚ ਛੇਵੇਂ ਦੌਰ ਦੀ ਬੈਠਕ ਦੁਪਹਿਰ ਨੂੰ ਹੋਣ ਜਾ ਰਹੀ ਹੈ।     

ਹੋਰ ਪੜ੍ਹੋ :ਕਿਸਾਨ ਜਥੇਬੰਦੀਆਂ ਮੀਟਿੰਗ ‘ਚ ਇਹਨਾਂ ਗੱਲਾਂ ‘ਤੇ ਕਰੇਗੀ ਚਰਚਾ

ਜ਼ਿਕਰਯੋਗ ਹੈ ਕਿ ਅੱਜ ਦੁਪਹਿਰ 2 ਵਜੇ ਸਾਂਝੇ ਕਿਸਾਨ ਮੋਰਚਾ ਕੇਂਦਰ ਨਾਲ ਅਗਲੀ ਗੇੜ ਦੀਆਂ ਮੀਟਿੰਗਾਂ ਲਈ ਤਿਆਰ ਹੈ। ਕੇਂਦਰ ਨੇ ਪਹਿਲਾਂ ਕਿਸਾਨਾਂ ਨੂੰ ਮੀਟਿੰਗ ਲਈ ਤਰੀਕ ਅਤੇ ਸਮਾਂ ਮੁਹੱਈਆ ਕਰਵਾਉਣ ਲਈ ਕਿਹਾ ਸੀ ਜਿਸ ਤੋਂ ਬਾਅਦ ਖੇਤ ਸੰਸਥਾਵਾਂ ਨੇ 29 ਦਸੰਬਰ ਨੂੰ ਕੇਂਦਰ ਸਰਕਾਰ ਨੂੰ ਮਿਲਣ ਦਾ ਫੈਸਲਾ ਕੀਤਾ ਸੀ।ਜ਼ਿਕਰਯੋਗ ਹੈ ਕਿ ਹੁਣ ਤੱਕ ਕੇਂਦਰ ਨਾਲ ਕਿਸਾਨਾਂ ਦੀਆਂ 5 ਮੀਟਿੰਗਾਂ ਹੋਈਆਂ ਜਿੰਨਾ ਵਿਚ ਨਤੀਜਾ ਬੇਸਿੱਟਾ ਹੀ ਰਿਹਾ , ਅੱਜ ਦੀ ਮੀਟਿੰਗ ‘ਚ ਦੇਸ਼ ਨੂੰ ਕਈ ਉਮੀਦਾਂ ਹਨ। ਪਿਛਲੀ ਮੀਟਿੰਗ ‘ਚ ਕਿਸਾਨਾਂ ਨੇ ਕੇਂਦਰ ਤੋਂ ਬਸ ਇਕ ਹੀ ਜਵਾਬ ਮੰਗੀਆਂ ਹਾਂ ਜਾਂ ਨਾਹ, ਇਸ ਦੌਰਾਨ ਕੋਈ ਹਲ ਨਾ ਨਿਕਲਦਾ ਦੇਖ ਕਿਸਾਨਾਂ ਨੇ ਆਪਣਾ ਹੀ ਰੁੱਖ ਅਖਤਿਆਰ ਕੀਤਾ ਅਤੇ ਧਰਨਾ ਜਾਰੀ ਰਖਿਆ , ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਮੀਟਿੰਗ ਵਿਚ ਕੀ ਸਾਹਮਣੇ ਆਉਂਦਾ ਹੈ।