Thu, Apr 25, 2024
Whatsapp

18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਬਲੈਕ ਫੰਗਸ ਨੂੰ ਲੈ ਕੇ ਕੇਂਦਰ ਦੀ ਗਾਈਡਲਾਈਨਸ, ਜਾਣੋਂ ਕੀ ਹਨ ਹਿਦਾਇਤਾਂ

Written by  Baljit Singh -- June 10th 2021 02:17 PM
18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਬਲੈਕ ਫੰਗਸ ਨੂੰ ਲੈ ਕੇ ਕੇਂਦਰ ਦੀ ਗਾਈਡਲਾਈਨਸ, ਜਾਣੋਂ ਕੀ ਹਨ ਹਿਦਾਇਤਾਂ

18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਬਲੈਕ ਫੰਗਸ ਨੂੰ ਲੈ ਕੇ ਕੇਂਦਰ ਦੀ ਗਾਈਡਲਾਈਨਸ, ਜਾਣੋਂ ਕੀ ਹਨ ਹਿਦਾਇਤਾਂ

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲਾ ਦੇ ਸਿਹਤ ਸੇਵਾ ਡਾਇਰੈਕਟਰ ਜਨਰਲ ਨੇ ਬੁੱਧਵਾਰ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਬਲੈਕ ਫੰਗਸ ਜਾਂ ਮਿਊਕਰਮਾਇਕੋਸਿਸ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪੜੋ ਹੋਰ ਖਬਰਾਂ: ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ ਸਿਹਤ ਮੰਤਰਾਲਾ ਅਨੁਸਾਰ ਮਿਊਕਰਮਾਇਕੋਸਿਸ ਗੰਭੀਰ ਫੰਗਸ ਇਨਫੈਕਸ਼ਨ ਹੈ ਜੋ ਸਟੇਰਾਇਡ ਦੇ ਗਲਤ ਜਾਂ ਜ਼ਿਆਦਾ ਮਾਤਰਾ ਵਿਚ ਇਸਤੇਮਾਲ, ਕੈਂਸਰ, ਅੰਗ ਜਾਂ ਸਟੇਮ ਸੇਲ ਦੇ ਟ੍ਰਾਂਸਫਰ, ਕੰਟਰੋਲ ਤੋਂ ਬਾਹਰ ਡਾਇਬਟੀਜ਼ ਜਾਂ ਫਿਰ ਲੰਬੇ ਸਮੇਂ ਤੱਕ ਆਈਸੀਊ ਵਿਚ ਇਲਾਜ ਦੀ ਵਜ੍ਹਾ ਨਾਲ ਹੁੰਦਾ ਹੈ। DGHC ਨੇ ਆਪਣੀ ਗਾਈਡਲਾਈਨ ਵਿਚ ਕਿਹਾ ਕਿ ਮਿਊਕਰਮਾਇਕੋਸਿਸ ਦਾ ਇਲਾਜ ਸ਼ੁਰੂ ਕਰਨ ਲਈ ਟੈਸਟ ਦੇ ਨਤੀਜਿਆਂ ਦਾ ਇੰਤਜ਼ਾਰ ਨਾ ਕਰੋ ਕਿਉਂਕਿ ਇਹ ਇੱਕ ਐਮਰਜੰਸੀ ਹੈ। ਪੜੋ ਹੋਰ ਖਬਰਾਂ: ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ? ਨਾਲ ਹੀ ਇਸ ਵਿਚ ਦੱਸਿਆ ਗਿਆ ਹੈ ਕਿ ਪੋਸਾਕੋਨਾਜੋਲ ਦਿੱਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਐਂਫੋਟੇਰਿਸਿਨ ਬੀ ਨਹੀਂ ਦਿੱਤਾ ਜਾ ਸਕਦਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਸ ਦਵਾਈ ਦੀ ਖੁਰਾਕ ਕਿੰਨੀ ਹੋਣੀ ਚਾਹੀਦੀ ਹੈ। ਗਾਈਡਲਾਈਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਲਾਜ ਦੀ ਸ਼ੁਰੂਆਤ ਵਿਚ ਦਿੱਤੀ ਗਈ ਦਵਾਈ ਜ਼ਰੂਰਤ ਪੈਣ ਉੱਤੇ ਹੀ ਦੋਹਰਾਈ ਜਾਵੇ। ਪੜੋ ਹੋਰ ਖਬਰਾਂ: ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼ ਕੋਰੋਨਾ ਨਾਸ ਇਨਫੈਕਟਿਡ ਜਾਂ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਵਿਚ ਬਲੈਕ ਫੰਗਸ ਇਨਫੇਕਸ਼ਨ ਦੇ ਮਾਮਲੇ ਜ਼ਿਆਦਾ ਵੇਖੇ ਗਏ ਹਨ। ਇਸ ਦੇ ਕਾਰਨ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਖਤਮ ਹੋਣ ਦੇ ਬਾਅਦ ਇਨਫੈਕਸ਼ਨ ਹੋਰ ਨਾ ਵਧੇ ਇਸ ਦੇ ਲਈ ਅੱਖਾਂ ਕੱਢਣੀਆਂ ਪੈ ਜਾਂਦੀਆਂ ਹੈ। ਜਿਨ੍ਹਾਂ ਲੋਕਾਂ ਵਿਚ ਡਾਈਬਟੀਜ਼ ਹੈ, ਉਨ੍ਹਾਂ ਵਿਚ ਇਸ ਦਾ ਇਨਫੈਕਸ਼ਨ ਵੇਖਿਆ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਵਿਡ-19 ਰੋਗੀਆਂ ਦੇ ਇਲਾਜ ਵਿਚ ਸਟੇਰਾਇਡ ਦੀ ਵਰਤੋ ਫੰਗਲ ਇਨਫੈਕਸ਼ਨ ਦਾ ਇੱਕ ਕਾਰਨ ਹੋ ਸਕਦਾ ਹੈ। ਮਿਊਕਰਮਾਇਕੋਸਿਸ ਗੰਭੀਰ ਰੋਗ ਹੈ ਜਿਸ ਦੀ ਵਜ੍ਹਾ ਨਾਲ ਨੱਕ, ਕੰਨ ਅਤੇ ਗਲੇ ਦੇ ਇਲਾਵਾ ਸਰੀਰ ਦੇ ਦੂਜੇ ਅੰਗਾਂ ਨੂੰ ਵੀ ਨੁਕਸਾਨ ਹੁੰਦਾ ਹੈ। -PTC News


Top News view more...

Latest News view more...