8 ਜੂਨ ਤੋਂ ਖੁੱਲ੍ਹ ਰਹੇ ਨੇ ਸ਼ੌਪਿੰਗ ਮਾਲ, ਰੈਸਟੋਰੈਂਟ, ਧਾਰਮਿਕ ਸਥਾਨ, ਸਿਹਤ ਮੰਤਰਾਲੇ ਵੱਲੋਂ ਜਾਰੀ ਨਵੀਂ ਗਾਈਡਲਾਈਨ

Centre issues guidelines for religious places, malls, restaurants
8 ਜੂਨ ਤੋਂ ਖੁੱਲ੍ਹ ਰਹੇ ਨੇ ਸ਼ੌਪਿੰਗ ਮਾਲ, ਰੈਸਟੋਰੈਂਟ, ਧਾਰਮਿਕ ਸਥਾਨ, ਸਿਹਤ ਮੰਤਰਾਲੇ ਵੱਲੋਂ ਜਾਰੀ ਨਵੀਂ ਗਾਈਡਲਾਈਨ 

8 ਜੂਨ ਤੋਂ ਖੁੱਲ੍ਹ ਰਹੇ ਨੇ ਸ਼ੌਪਿੰਗ ਮਾਲ, ਰੈਸਟੋਰੈਂਟ, ਧਾਰਮਿਕ ਸਥਾਨ, ਸਿਹਤ ਮੰਤਰਾਲੇ ਵੱਲੋਂ ਜਾਰੀ ਨਵੀਂ ਗਾਈਡਲਾਈਨ:ਨਵੀਂ ਦਿੱਲੀ : ਲਾਕਡਾਊਨ ਤੋਂ ਬਾਅਦ ਹੁਣ ਦੇਸ਼ ਹੌਲੀ-ਹੌਲੀ ਖੁੱਲ੍ਹ ਰਿਹਾ ਹੈ। 8 ਜੂਨ ਤੋਂ ਮਾਲ, ਹੋਟਲ, ਰੈਸਟੋਰੈਂਟ ਤੇ ਧਾਰਮਿਕ ਸਥਾਨਖੋਲ੍ਹਣ ਦੀ ਇਜਾਜ਼ਤ ਮਿਲੀ ਹੈ ਪਰ ਓਥੇ ਜਾਣ ਲਈ ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ਦੇ ਲਈ ਕੇਂਦਰ ਸਰਕਾਰ ਨੇ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਅਨਲਾਕ-1 ਤਹਿਤ 8 ਜੂਨ ਤੋਂ ਇਨ੍ਹਾਂ ਥਾਵਾਂ ਨੂੰ ਖੋਲ੍ਹਣ ਦੀ ਸਰਕਾਰ ਨੇ ਇਜਾਜ਼ਤ ਦਿੱਤੀ ਸੀ।

ਧਾਰਮਿਕ ਸਥਾਨਾਂ ਸਬੰਧੀ ਹਦਾਇਤਾਂ

ਮੰਤਰਾਲੇ ਅਨੁਸਾਰ ਕੰਟੇਨਮੈਂਟ ਜ਼ੋਨਾਂ ਅੰਦਰ ਧਾਰਮਿਕ ਸਥਾਨ ਅਜੇ ਬੰਦ ਰਹਿਣਗੇ ਅਤੇ ਇਸ ਦੇ ਬਾਹਰ ਸਥਿਤ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਇਸ ਦੌਰਾਨ ਧਾਰਮਿਕ ਸਥਾਨਾਂ ਅੰਦਰ ਸਰੀਰਕ ਦੂਰੀ ਤੇ ਹੋਰ ਇਹਤਿਆਤੀ ਉਪਾਵਾਂ ਦੀ ਪਾਲਣਾ ਕੀਤੀ ਜਾਵੇ। ਐੱਸਓਪੀ ਮੁਤਾਬਿਕ ਧਾਰਮਿਕ ਸਥਾਨਾਂ ‘ਤੇ ਰਿਕਾਰਡਡ ਸੰਗੀਤ ਦੀ ਆਗਿਆ ਹੋਵੇਗੀ ਪਰ ਗਰੁੱਪ ‘ਚ ਗਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਇਸ ਦੌਰਾਨ ਧਾਰਮਿਕ ਸਥਾਨਾਂ ‘ਤੇ ਪ੍ਰਸਾਦ ਵਰਗੀਆਂ ਭੇਟਾਂ ਨਹੀਂ ਚੜ੍ਹੀਆਂ ਜਾਣਗੀਆਂ ਤੇ ਨਾ ਹੀ ਪਵਿੱਤਰ ਜਲ ਦਾ ਛਿੜਕਾਅ ਜਾਂ ਵੰਡਿਆ ਜਾਵੇਗਾ। ਸ਼ਰਧਾਲੂਆਂ ਨੂੰ ਧਾਰਮਿਕ ਸਥਾਨ ‘ਤੇ ਜਨਤਕ ਆਸਨ ਇਸਤੇਮਾਲ ਕਰਨ ਦੀ ਥਾਂ ਆਪਣਾ ਆਸਨ ਜਾਂ ਚਟਾਈ ਲਿਆਉਣੀ ਪਵੇਗੀ ਤੇ ਉਸ ਨੂੰ ਆਪਣੇ ਨਾਲ ਹੀ ਵਾਪਸ ਲਿਜਾਣਾ ਪਵੇਗਾ। ਸ਼ਰਧਾਲੂਆਂ ਨੂੰਮੂਰਤੀਆਂ ਤੇ ਧਾਰਮਿਕ ਪੁਸਤਕਾਂ ਨੂੰ ਛੂਹਣ ਦੀ ਇਜਾਜ਼ਤ ਨਹੀਂ ਹੋਵੇਗੀ।

ਇਸ ਦੇ ਨਾਲ ਹੀ ਸਾਰੇ ਧਾਰਮਿਕ ਸਥਾਨ ਐਂਟਰੀ ਗੇਟ ‘ਤੇ ਹੈਂਡ ਸੈਨੇਟਾਈਜ਼ਰ ਤੇ ਥਰਮਲ ਸਕ੍ਰੀਨਿੰਗ ਯਕੀਨੀ ਬਣਾਉਣਗੇ। ਉੱਥੇ ਸਿਰਫ਼ ਬਿਨਾਂ ਲੱਛਣਾਂ ਵਾਲੇ ਮਾਸਕ ਪਾਉਣ ਵਾਲੇ ਸ਼ਰਧਾਲੂਆਂ ਨੂੰ ਹੀ ਐਂਟਰੀ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼ਰਧਾਲੂਆਂ ਨੂੰ ਸਾਬਣ ਨਾਲ ਹੱਥ-ਪੈਰ ਧੋ ਕੇ ਕੰਪਲੈਕਸ ‘ਚ ਜਾਣ ਲਈ ਕਿਹਾ ਗਿਆ ਹੈ।

 ਰੈਸਟੋਰੈਂਟ ਸਬੰਧੀ ਹਦਾਇਤਾਂ  

ਮੰਤਰਾਲੇ ਅਨੁਸਾਰ ਕੰਟੇਨਮੈਂਟ ਜ਼ੋਨਾਂ ਅੰਦਰ ਰੈਸਟੋਰੈਂਟ ਬੰਦ ਰਹਿਣਗੇ। ਇਸ ਦੇ ਬਾਹਰ ਖੋਲ੍ਹੇ ਜਾ ਸਕਦੇ ਹਨ। ਰੈਸਟੋਰੈਂਟ ‘ਚ ਆ ਕੇ ਖਾਣਾ ਖਾਣ ਦੀ ਬਜਾਏ ਹੋਮ ਡਲਿਵਰੀ ਨੂੰ ਉਤਸ਼ਾਹਤ ਕੀਤਾ ਜਾਵੇਗਾ। ਹੋਮ ਡਲਿਵਰੀ ‘ਤੇ ਜਾਣ ਤੋਂ ਪਹਿਲਾਂ ਸਾਰੇ ਮੁਲਾਜ਼ਮਾਂ ਦੀ ਸਕ੍ਰੀਨਿੰਗ ਕੀਤੀ ਜਾਵੇ।  ਮੁਲਾਜ਼ਮਾਂ ਨੂੰ ਮਾਸਕ ਲਗਾਉਣ ਜਾਂ ਫੇਸ ਕਵਰ ਕਰਨ ‘ਤੇ ਹੀ ਅੰਦਰ ਐਂਟਰੀ ਦਿੱਤੀ ਜਾਵੇ ਤੇ ਉਹ ਪੂਰਾ ਸਮਾਂ ਇਸ ਨੂੰ ਪਹਿਨੀ ਰੱਖਣ।

ਰੈਸਟੋਰੈਂਟ ‘ਚ ਗਾਹਕਾਂ ਦੇ ਆਉਣ-ਜਾਣ ਲਈ ਅਲੱਗ-ਅਲੱਗ ਗੇਟ ਹੋਣੇ ਚਾਹੀਦੇ ਹਨ। ਰੈਸਟੋਰੈਂਟ ‘ਚ 50 ਫ਼ੀਸਦੀ ਬੈਠਣ ਦੀ ਸਮਰੱਥਾ ਤੋਂ ਜ਼ਿਆਦਾ ਲੋਕ ਇਕੱਠੇ ਬੈਠ ਕੇ ਖਾਣਾ ਨਹੀਂ ਖਾ ਸਕਣਗੇ। ਰੈਸਟੋਰੈਂਟ ਖਾਣਾ ਖਵਾਉਣ ਲਈ ਡਿਸਪੋਜ਼ੇਬਲ ਦਾ ਇਸਤੇਮਾਲ ਕਰ ਸਕਦੇ ਹਨ। ਹੱਥ ਧੋਣ ਲਈ ਤੌਲੀਏ ਦੀ ਜਗ੍ਹਾ ਚੰਗੀ ਕੁਆਲਟੀ ਦੇ ਨੈਪਕਿਨ ਦਾ ਇਸਤੇਮਾਲ ਕੀਤਾ ਜਾਵੇ।

 ਸ਼ੌਪਿੰਗ ਮਾਲ ਸਬੰਧੀ ਹਦਾਇਤਾਂ 

ਇਸ ਦੌਰਾਨ ਸ਼ੌਪਿੰਗ ਮਾਲ ‘ਚ ਭੀੜ ਜਮ੍ਹਾਂ ਹੋਣ ਤੋਂ ਰੋਕਣਾ ਪਵੇਗਾ ਤਾਂ ਜੋ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਮਾਲਾਂ ਦੇ ਅੰਦਰ ਦੁਕਾਨਾਂ ਤਾਂ ਖੁੱਲ੍ਹਣਗੀਆਂ ਪਰ ਗੇਮਿੰਗ ਆਰਕੇਡਸ, ਬੱਚਿਆਂ ਦੇ ਖੇਡਣ ਦੀ ਜਗ੍ਹਾ ਤੇ ਸਿਨੇਮਾ ਹਾਲ ਬੰਦ ਰਹਿਣਗੇ। ਸ਼ੌਪਿੰਗ ਮਾਲਾਂ ‘ਚ ਏਅਰ ਕੰਡੀਸ਼ਨਿੰਗ 24 ਤੋਂ 30 ਡਿਗਰੀ ਤੇ ਹਿਊਮਿਡਿਟੀ 40 ਤੋਂ 70 ਫ਼ੀਸਦੀ ਰੱਖਣ ਦੀ ਹਦਾਇਤ।

ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਹਦਾਇਤਾਂ

ਇਸ ਦੇ ਨਾਲ ਹੀ ਗਰਭਵਤੀ ਔਰਤਾਂ, ਬਜ਼ੁਰਗ , ਬਿਮਾਰ ਵਿਅਕਤੀ ,ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਮਾਲ ਪ੍ਰਬੰਧਨ ਨੂੰ ਅਜਿਹੇ ਕਾਮਿਆਂ ਨੂੰ ਪਬਲਿਕ ਡੀਲਿੰਗ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਨ੍ਹਾਂ ਨੂੰ ਅਜਿਹਾ ਕੰਮ ਨਾ ਦਿੱਤਾ ਜਾਵੇ ਜਿਸ ਵਿਚ ਲੋਕਾਂ ਨਾਲ ਸਿੱਧਾ ਸੰਪਰਕ ਹੁੰਦਾ ਹੋਵੇ।ਸਿਰਫ਼ ਉਨ੍ਹਾਂ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਜਿਨ੍ਹਾਂ ਨੇ ਫੇਸ ਮਾਸਕ ਪਾਇਆ ਹੋਵੇ। ਦਫ਼ਤਰ ਦੇ ਅੰਦਰ ਵੀ ਪੂਰਾ ਸਮਾਂ ਫੇਸ ਮਾਸਕ ਪਾਉਣਾ ਜ਼ਰੂਰੀ ਹੈ।
-PTCNews