ਮੁੱਖ ਖਬਰਾਂ

ਕੋਵਿਸ਼ੀਲਡ ਟੀਕੇ ਦੀ ਦੂਜੀ ਡੋਜ਼ 'ਚ ਵਧਾਇਆ ਅੰਤਰ, ਜਾਣੋ ਹੁਣ ਕਿੰਨਾ ਹੋਵੇਗਾ ਸਮਾਂ

By Jagroop Kaur -- March 22, 2021 9:06 pm -- Updated:March 22, 2021 9:06 pm

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ 58 ਹੋਰ ਮੌਤਾਂ ਅਤੇ 2319 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ। ਉਥੇ ਹੀ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਉੱਥੇ ਹੀ ਇਸ ਵਿਰੁੱਧ ਜੰਗ ਹਾਲੇ ਵੀ ਜਾਰੀ ਹੈ ਅਤੇ ਇਸ ਤਹਿਤ ਜਾਰੀ ਕੀਤੀ ਗਈ ਕੋਰੋਨਾ ਵਾਇਰਸ ਦੀ ਦੇਸ਼ 'ਚ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ।2nd dose of COVISHIELD: In the wake of emerging scientific evidence, interval between doses of COVID-19 vaccine i.e. COVISHIELD, revisited.

READ MORE :ਕੋਰੋਨਾ ਦਾ ਕਹਿਰ ਜਾਰੀ 24 ਘੰਟਿਆਂ ‘ਚ ਹੋਈਆਂ 58 ਮੌਤਾਂ

ਸੋਮਵਾਰ ਨੂੰ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਨਿਰੇਦਸ਼ ਜਾਰੀ ਕੀਤੇ ਹਨ ਕਿ ਹੁਣ ਕੋਵਿਸ਼ੀਲਡ ਟੀਕੇ ਦੀ ਦੂਜੀ ਡੋਜ਼ 'ਚ ਅੰਤਰ ਵਧਾਇਆ ਜਾਵੇਗਾ। ਕੋਰੋਨਾ ਦੀ ਦੂਜੀ ਡੋਜ਼ ਹੁਣ 28 ਦਿਨਾਂ ਦੀ ਜਗ੍ਹਾ 8 ਹਫ਼ਤਿਆਂ 'ਚ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਕੋਵਿਸ਼ੀਲਡ ਦੀ ਪਹਿਲੀ ਅਤੇ ਦੂਜੀ ਡੋਜ਼ ਵਿਚਾਲੇ ਹੁਣ ਘੱਟੋ-ਘੱਟ 6 ਤੋਂ 8 ਹਫ਼ਤਿਆਂ ਦਾ ਅੰਤਰ ਹੋਣਾ ਚਾਹੀਦਾ।2nd dose of COVISHIELD: In the wake of emerging scientific evidence, interval between doses of COVID-19 vaccine i.e. COVISHIELD, revisited.

ਕੋਵਿਡਸ਼ੀਲਡ 'ਤੇ ਬੋਲਦੇ ਹੋਏ ਕੇਂਦਰ ਨੇ ਕਿਹਾ ਕਿ ਵੈਕਸੀਨੇਸ਼ਨ ਐਕਸਪਰਟ ਗਰੁੱਪ ਦੀ ਤਾਜ਼ਾ ਰਿਸਰਚ ਤੋਂ ਬਾਅਦ ਇਹ ਫ਼ੈਸਲਾ ਲਿਆ ਜਾ ਰਿਹਾ ਹੈ, ਜਿਸ ਦਾ ਅਮਲ ਸੂਬਾ ਸਰਕਾਰਾਂ ਨੂੰ ਕਰਨਾ ਚਾਹੀਦਾ। ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਟੀਕੇ ਦੀ ਦੂਜੀ ਡੋਜ਼ 6 ਤੋਂ 8 ਹਫ਼ਤਿਆਂ ਵਿਚਾਲੇ ਦਿੱਤੀ ਜਾਂਦੀ ਹੈ ਤਾਂ ਇਹ ਜ਼ਿਆਦਾ ਲਾਭਦਾਇਕ ਹੋਵੇਗੀ।ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਦੁਆਰਾ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਇੱਕ ਪੱਤਰ ਵਿੱਚ, ਉਸਨੇ ਨੋਟ ਕੀਤਾ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਨੇ ਐਨਟੀਜੀਆਈ ਅਤੇ ਐਨਈਜੀਵੀਏਕ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ।

  • Share