ਕੇਂਦਰ ਸਰਕਾਰ ਨੇ ਪੰਜਾਬ ਨੂੰ ਝੋਨੇ ਦੀ ਖਰੀਦ ਲਈ RDF ਦੇਣ ਤੋਂ ਵੱ‌ਟਿਆ ਟਾਲਾ ,ਕੀਤੇ ਖਰਚ ਦੀ ਜਾਂਚ ਵੀ ਆਰੰਭੀ

Centre tells Punjab it won’t pay RDF in paddy season
ਕੇਂਦਰ ਸਰਕਾਰ ਨੇ ਪੰਜਾਬ ਨੂੰ ਝੋਨੇ ਦੀ ਖਰੀਦ ਲਈRDFਦੇਣ ਤੋਂ ਵੱ‌ਟਿਆਟਾਲਾ ,ਕੀਤੇ ਖਰਚ ਦੀ ਜਾਂਚ ਵੀ ਆਰੰਭੀ  

ਕੇਂਦਰ ਸਰਕਾਰ ਨੇ ਪੰਜਾਬ ਨੂੰ ਝੋਨੇ ਦੀ ਖਰੀਦ ਲਈ RDF ਦੇਣ ਤੋਂ ਵੱ‌ਟਿਆ ਟਾਲਾ ,ਕੀਤੇ ਖਰਚ ਦੀ ਜਾਂਚ ਵੀ ਆਰੰਭੀ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਹੈ। ਪੰਜਾਬ ਨੂੰ ਇਹ ਝਟਕਾ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਨਿਧੀ (RDF Fund) ਨੂੰ ਲੈ ਕੇ ਚੁੱਕੇ ਗਏ ਨਵੇਂ ਕਦਮ ਨਾਲ ਲੱਗ ਸਕਦਾ ਹੈ। ਕੇਂਦਰ ਸਰਕਾਰ ਨੇ ਪੰਜਾਬ ‘ਚ ਝੋਨੇ ਦੀ ਖਰੀਦ ਲਈ ਭੇਜੀ ਗਈ ਪ੍ਰੋਵੀਜ਼ਨਲ ਕਾਸਟ ਸ਼ੀਟ ‘ਚ 3 ਫੀਸਦੀ ਆਰ.ਡੀ.ਐੱਫ. ਨੂੰ ਫਿਲਹਾਲ ਜ਼ੀਰੋ ਕਰ ਦਿੱਤਾ ਹੈ।

Centre tells Punjab it won’t pay RDF in paddy season
ਕੇਂਦਰ ਸਰਕਾਰ ਨੇ ਪੰਜਾਬ ਨੂੰ ਝੋਨੇ ਦੀ ਖਰੀਦ ਲਈRDFਦੇਣ ਤੋਂ ਵੱ‌ਟਿਆਟਾਲਾ ,ਕੀਤੇ ਖਰਚ ਦੀ ਜਾਂਚ ਵੀ ਆਰੰਭੀ

ਇਹ ਵੀ ਪੜ੍ਹੋ : Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 71 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

ਖੇਤੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਸ ਆਰਡੀਐੱਫ (RDF Fund) ਦਾ ਭੁਗਤਾਣ ਕੇਂਦਰ ਸਰਕਾਰ ਪਿਛਲੇ ਪੰਜ ਦਹਾਕਿਆਂ ਤੋਂ ਕਰ ਰਹੀ ਹੈ, ਉਸ ਬਾਰੇ ਹੁਣ ਅਜਿਹਾ ਸਵਾਲ ਪੁੱਛਣ ਦਾ ਮਤਲਬ ਸਾਫ਼ ਹੈ ਕਿ ਸਰਕਾਰ ਇਸ ਪੈਸੇ ਨੂੰ ਦੇਣ ‘ਚ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦਾ ਜਵਾਬ ਤਿਆਰ ਕਰ ਰਹੇ ਹਾਂ।

Centre tells Punjab it won’t pay RDF in paddy season
ਕੇਂਦਰ ਸਰਕਾਰ ਨੇ ਪੰਜਾਬ ਨੂੰ ਝੋਨੇ ਦੀ ਖਰੀਦ ਲਈRDFਦੇਣ ਤੋਂ ਵੱ‌ਟਿਆਟਾਲਾ ,ਕੀਤੇ ਖਰਚ ਦੀ ਜਾਂਚ ਵੀ ਆਰੰਭੀ

ਜੇਕਰ ਕੇਂਦਰ ਸਰਕਾਰ ਆਰਡੀਐੱਫ (RDF Fund) ਨਹੀਂ ਦਿੰਦੀ ਤਾਂ ਪੰਜਾਬ ਨੂੰ ਝੋਨੇ ਦੇ ਸੀਜ਼ਨ ‘ਚ ਲਗਪਗ 1050 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਮੋਦੀ ਸਰਕਾਰ ਨੇ ਸਿਰਫ ਆਰਡੀਐੱਫਦੇਣ ਤੋਂ ਟਾਲਾ ਨਹੀਂ ਵੱ‌ਟਿਆ ਬਲਕਿ ਆਰਡੀਐੱਫਨੂੰ ਸੂਬਾ ਸਰਕਾਰ ਕਿਸ ਤਰੀਕੇ ਖਰਚ ਕਰਦੀ ਹੈ, ਇਸਦੀ ਵੀ ਜਾਂਚ ਆਰੰਭ ਦਿੱਤੀ ਹੈ।

Centre tells Punjab it won’t pay RDF in paddy season
ਕੇਂਦਰ ਸਰਕਾਰ ਨੇ ਪੰਜਾਬ ਨੂੰ ਝੋਨੇ ਦੀ ਖਰੀਦ ਲਈRDFਦੇਣ ਤੋਂ ਵੱ‌ਟਿਆਟਾਲਾ ,ਕੀਤੇ ਖਰਚ ਦੀ ਜਾਂਚ ਵੀ ਆਰੰਭੀ

ਏ.ਪੀ.ਐੱਮ.ਸੀ. ਐਕਟ ਤਹਿਤ ਪੰਜਾਬ ਸਰਕਾਰ ਨੇ ਕਣਕ ਅਤੇ ਝੋਨੇ ਦੀ ਖਰੀਦ ‘ਤੇ ਤਿੰਨ ਫੀਸਦੀ ਮਾਰਕੀਟ ਫੀਸ, ਤਿੰਨ ਫੀਸਦੀ ਰੂਰਲ ਡਿਵੈਲਪਮੈਂਟ ਫੰਡ ਅਤੇ 2.5 ਫੀਸਦੀ ਆੜ੍ਹਤ ਲਗਾਈ ਹੋਈ ਹੈ। ਇਸ ਦਾ ਭੁਗਤਾਨ ਖਰੀਦਦਾਰ ਨੂੰ ਕਰਨਾ ਹੈ। ਕਣਕ ਤੇ ਝੋਨੇ ਦੀ ਖਰੀਦ ਕੇਂਦਰ ਸਰਕਾਰ ਲਈ ਪੰਜਾਬ ਦੀਆਂ 5 ਖਰੀਦ ਏਜੰਸੀਆਂ ਕਰਦੀਆਂ ਹਨ। ਅਜਿਹੇ ‘ਚ ਇਸ ਅਨਾਜ ਨੂੰ ਖਰੀਦਣ ਲਈ ਕਿਹੜੇ-ਕਿਹੜੇ ਖਰਚੇ ਸਰਕਾਰ ਦੇਵੇਗੀ ਅਤੇ ਕਿੰਨੇ ਦੇਵੇਗੀ ਇਸ ਦੀ ਇੱਕ ਪ੍ਰੋਵੀਜ਼ਨਲ ਕਾਸਟ ਸ਼ੀਟ ਭੇਜੀ ਜਾਂਦੀ ਹੈ ਤਾਂ ਕਿ ਏਜੰਸੀਆਂ ਜਦੋਂ ਐੱਫ.ਸੀ.ਆਈ. ਨੂੰ ਅਨਾਜ ਦੀ ਡਲਿਵਰੀ ਦਿਓ ਤਾਂ ਇਨ੍ਹਾਂ ਖਰਚਿਆਂ ਨੂੰ ਮਿਲਾ ਕੇ ਬਿੱਲ ਤਿਆਰ ਕਰੇ।
-PTCNews