ਵਿਦੇਸ਼

ਯੁੱਧ ਖ਼ੇਤਰ 'ਚ ਮਾਰਿਆ ਗਿਆ ਅਫ਼ਰੀਕਾ ਚਾਡ ਦਾ ਰਾਸ਼ਟਰਪਤੀ, ਫੌਜ ਨੇ ਕੀਤਾ ਖ਼ੁਲਾਸਾ

By Jagroop Kaur -- April 20, 2021 11:57 pm -- Updated:April 20, 2021 11:57 pm

ਚਾਡ ਦੇ ਰਾਸ਼ਟਰਪਤੀ ਇਦਰਿਸ ਡੈਬੀ ਇਤਨੋ ਬਾਗੀਆਂ ਵਿਰੁੱਧ ਲੜਾਈ 'ਚ ਮੰਗਲਵਾਰ ਨੰ ਯੁੱਧ ਦੇ ਮੈਦਾਨ 'ਚ ਮਾਰੇ ਗਏ। ਉਹ ਤਿੰਨ ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਮੱਧ ਅਫਰੀਕੀ ਦੇਸ਼ ਦੇ ਰਾਸ਼ਟਰਪਤੀ ਸਨ। ਫੌਜ ਨੇ ਰਾਸ਼ਟਰੀ ਟੈਲੀਵਿਜ਼ਨ ਅਤੇ ਰੇਡੀਓ 'ਤੇ ਇਹ ਐਲਾਨ ਕੀਤਾ। Military Says That Chad's President Killed on Battlefield | World News | US  News

Also Read | Punjab CM announces stricter curb; here’s what’s opened and closed?

ਫੌਜ ਨੇ ਦੱਸਿਆ ਕਿ ਡੈਬੀ ਦੇ 37 ਸਾਲਾਂ ਪੁੱਤਰ ਮਹਾਮਤ ਇਦਰਿਸ ਡੈਬੀ ਇਤਨੋ 18 ਮਹੀਨੇ ਦੇ ਪਰਿਵਰਤਨਸ਼ੀਲ ਕੌਂਸਲ ਦੀ ਅਗਵਾਈ ਕਰਨਗੇ। ਨਾਲ ਹੀ ਫੌਜ ਨੇ ਸ਼ਾਮ 6 ਵਜੇ ਤੋਂ ਕਰਫਿਊ ਲਾਉਣ ਦਾ ਵੀ ਐਲਾਨ ਕੀਤਾ। ਇਹ ਜਾਣਕਾਰੀ ਚੋਣ ਅਧਿਕਾਰੀਆਂ ਵੱਲੋਂ 11 ਅਪ੍ਰੈਲ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਡੈਬੀ ਨੂੰ ਜੇਤੂ ਐਲਾਨੇ ਜਾਣ ਦੇ ਕੁਝ ਹੀ ਘੰਟੇ ਬਾਅਦ ਆਈ ਹੈ।Operation Bomo's Anger: 1,000 Boko Haram fighters killed, says Chad's army  - World News

Also Read | Punjab: Two-month-old infant tests positive for coronavirus in Ludhiana

 ਇਸ ਚੋਣਾਂ 'ਚ ਜਿੱਤ ਛੇ ਹੋਰ ਸਾਲਾਂ ਦੇ ਕਾਰਜਕਾਲ ਲਈ ਸੱਤਾ 'ਚ ਡੈਬੀ ਦੇ ਬਣੇ ਰਹਿਣ ਦਾ ਰਾਹ ਸਾਫ ਹੋ ਗਿਆ ਸੀ। ਡੈਬੀ ਦੀ ਕਿੰਨਾਂ ਪਰਿਸਥਿਤੀਆਂ 'ਚ ਹੋਈ ਉਸ ਦੀ ਫਿਲਹਾਲ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਘਟਨਾ ਵਾਲੀ ਥਾਂ ਸੁਦੂਰ ਖੇਤਰ 'ਚ ਸਥਿਤ ਹੈ। ਅਜੇ ਇਹ ਵੀ ਸਪੱਸ਼ਟ ਹੈ ਕਿ ਰਾਸ਼ਟਰਪਤੀ ਉੱਤਰੀ ਚਾਡ 'ਚ ਮੋਹਰੀ ਖੇਤਰ 'ਚ ਕਿਉਂ ਗਏ ਜਾਂ ਉਨ੍ਹਾਂ ਦੇ ਸ਼ਾਸਨ ਦਾ ਵਿਰੋਧ ਕਰ ਰਹੇ ਬਾਗੀਆਂ ਨਾਲ ਸੰਘਰਸ਼ 'ਚ ਉਨ੍ਹਾਂ ਨੇ ਹਿੱਸਾ ਕਿਉਂ ਲਿਆ।
ਫੌਜ ਦੇ ਸਾਬਕਾ ਕਮਾਂਡਰ-ਇਨ-ਚੀਫ ਡੈਬੀ 1990 'ਚ ਸੱਤਾ 'ਚ ਆਏ ਜਦ ਬਾਗੀ ਬਲਾਂ ਨੇ ਉਸ ਵੇਲੇ ਦੇ ਰਾਸ਼ਟਰਪਤੀ ਹਿਸੇਨ ਹਬਰੇ ਨੂੰ ਅਹੁਦੇ ਤੋਂ ਹਟਾ ਦਿੱਤਾ। ਬਾਅਦ 'ਚ ਉਨ੍ਹਾਂ ਨੂੰ ਸੇਨੇਗਲ 'ਚ ਅੰਤਰਰਾਸ਼ਟਰੀ ਟ੍ਰਿਬਿਊਨਲ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਸੀ
  • Share