Wed, Apr 24, 2024
Whatsapp

ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾ ਰਿਹੈ ਚੱਕਾ ਜਾਮ

Written by  Shanker Badra -- November 03rd 2020 06:58 PM
ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾ ਰਿਹੈ ਚੱਕਾ ਜਾਮ

ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾ ਰਿਹੈ ਚੱਕਾ ਜਾਮ

ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾ ਰਿਹੈ ਚੱਕਾ ਜਾਮ:ਚੰਡੀਗੜ੍ਹ : ਮੋਦੀ ਹਕੂਮਤ ਦੇ ਕਿਸਾਨ ਉਜਾੜੂ ਖੇਤੀ ਕਾਨੂੰਨਾਂ ਤੇ ਲੋਕ ਵਿਰੋਧੀ ਫੈਸਲਿਆਂ ਨੂੰ ਵਾਪਸ ਕਰਾਉਣ ਲਈ ਕਰੋ ਜਾਂ ਮਰੋ ਪੈਂਤੜੇ ਵਾਲੇ ਸੰਘਰਸ਼ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੁਆਰਾ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤੇ ਜਾ ਰਹੇ 4 ਘੰਟਿਆਂ ਦੇ ਚੱਕਾ ਜਾਮ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੱਲ੍ਹ ਕੀਤੀ ਗਈ ਸੈਂਕੜੇ ਕਾਰਕੁਨਾਂ ਦੀ ਮੀਟਿੰਗ ਦਾ ਜ਼ਬਰਦਸਤ ਉਤਸ਼ਾਹੀ ਅਸਰ ਅੱਜ ਉਦੋਂ ਦੇਖਣ ਨੂੰ ਮਿਲਿਆ ,ਜਦੋਂ ਥਾਂ ਥਾਂ ਤੋਂ ਆਈਆਂ ਰਿਪੋਰਟਾਂ ਮੁਤਾਬਕ ਸੈਂਕੜੇ ਹੀ ਪਿੰਡਾਂ ਵਿੱਚ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਮਜਦੂਰਾਂ ਦੇ ਜੱਥੇ ਗਲੀ ਗਲੀ ਨਾਹਰੇ ਗੁੰਜਾਉਦੇ ਜੋਸ਼ ਤੇ ਉਤਸ਼ਾਹ ਨਾਲ ਲਾਮਬੰਦੀਆਂ ਕਰਨ ਚੱਲ ਪਏ,ਜਿਹੜੇ ਕੱਲ੍ਹ ਨੂੰ ਹੋਰ ਵੀ ਜੋਰ ਫੜਨਗੇ। [caption id="attachment_446222" align="aligncenter" width="300"]chakka jam India on November 5 by farmers' organizations Against agricultural laws 2020 ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾ ਰਿਹੈ ਚੱਕਾ ਜਾਮ[/caption] ਜਥੇਬੰਦੀ ਦੇ ਸੂਬਾ ਪ੍ਰਧਾਨ ਜੋੋੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਕੇਂਦਰੀ ਭਾਜਪਾ ਹਕੂਮਤ ਉੱਤੇ ਦੋਸ਼ ਲਾਇਆ ਕਿ ਉੱਪਰੋਥਲ਼ੀ ਨਿੱਤ ਨਵੇਂ ਕਿਸਾਨ ਮਾਰੂ ਫੈਸਲੇ ਕਰਨ ਤੋਂ ਇਲਾਵਾ ਇਸ ਜਾਨਹੂਲਵੇਂ ਘੋਲ਼ ਦੇ ਮੋਹਰੀਆਂ ਵਜੋਂ ਉੱਭਰੇ ਪੰਜਾਬ ਦੇ ਕਿਸਾਨਾਂ ਮਜਦੂਰਾਂ ਤੇ ਸਮੂਹ ਕਿਰਤੀ ਕਾਰੋਬਾਰੀਆਂ ਵਿਰੁੱਧ ਬਦਲਾਖੋਰੀ ਦੀ ਭਾਵਨਾ ਤਹਿਤ ਬਿਨਾਂ ਵਜਾਹ ਰੇਲਾਂ ਰੋਕਣ ਰਾਹੀਂ ਆਰਥਿਕ ਤਬਾਹੀ ਮਚਾਈ ਜਾ ਰਹੀ ਹੈ। [caption id="attachment_446221" align="aligncenter" width="300"]chakka jam India on November 5 by farmers' organizations Against agricultural laws 2020 ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾ ਰਿਹੈ ਚੱਕਾ ਜਾਮ[/caption] ਜੰਮੂ ਕਸ਼ਮੀਰ ਦੀ ਆਰਥਿਕਤਾ 'ਤੇ ਵੀ ਭਾਰੀ ਸੱਟ ਵੱਜ ਰਹੀ ਹੈ, ਕਿਉਂਕਿ ਕਿਸਾਨਾਂ ਨੇ ਕੇਂਦਰੀ ਭਾਜਪਾ ਆਗੂਆਂ ਦੇ ਬਰਾਬਰ ਹੀ ਕਾਰਪੋਰੇਟ ਕਾਰੋਬਾਰਾਂ ਨੂੰ ਵੀ ਆਪਣੇ ਘੋਲ਼ ਦਾ ਚੋਟ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਨੂੰ ਖੇਤੀਬਾੜੀ ਜ਼ਮੀਨਾਂ ਸਮੇਤ ਸਾਰੇ ਪੈਦਾਵਾਰੀ ਸਾਧਨ ਸੌਂਪਣ ਲਈ ਹੀ ਇਹ ਹਕੂਮਤ ਤਰਲੋਮੱਛੀ ਹੋ ਰਹੀ ਹੈ। ਸਹੀ ਥਾਂ 'ਤੇ ਵੱਜੀ ਇਸ ਚੋਟ ਦੀ ਡਾਢੀ ਪੀੜ ਨਾਲ ਹੀ ਰੇਲਾਂ ਰੋਕਣ, ਪਰਾਲ਼ੀ ਆਰਡੀਨੈਂਸ, ਵਿਕਾਸ ਫੰਡ ਰੋਕਣ ਅਤੇ ਕਰਜਿਆਂ ਦੇ ਵਿਆਜ ਉੱਤੇ ਵਿਆਜ ਦੀ ਨਾਂਮਾਤਰ ਛੋਟ ਤੋਂ ਵੀ ਕਿਸਾਨਾਂ ਨੂੰ ਵਾਂਝੇ ਕਰਨ ਵਰਗੇ ਮਾਰੂ ਬੁਖਲਾਹਟ ਭਰੇ ਫ਼ੈਸਲੇ ਕੀਤੇ ਜਾ ਰਹੇ ਹਨ। [caption id="attachment_446225" align="aligncenter" width="300"]chakka jam India on November 5 by farmers' organizations Against agricultural laws 2020 ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾ ਰਿਹੈ ਚੱਕਾ ਜਾਮ[/caption] ਕਿਸਾਨ ਆਗੂਆਂ ਨੇ ਦੱਸਿਆ ਕਿ 5 ਨਵੰਬਰ ਨੂੰ 30 ਥਾਂਈਂ ਚੱਕਾ ਜਾਮ ਦੇ ਭਾਰੀ ਇਕੱਠਾਂ ਮੌਕੇ ਵੀ 66 ਥਾਂਵਾਂ ਤੇ ਘਿਰਾਓ ਧਰਨੇ ਜਾਰੀ ਰੱਖੇ ਜਾਣਗੇ। ਜਥੇਬੰਦੀ ਦੇ ਫ਼ੈਸਲੇ ਮੁਤਾਬਕ ਪੂਰੇ ਦੇਸ਼ ਦੇ ਕਿਸਾਨਾਂ ਨਾਲ ਇਕਜੁੱਟ ਇਸ ਘੋਲ਼ ਐਕਸ਼ਨ ਤੋਂ ਅਗਲੇ ਇਕਜੁੱਟ ਐਕਸ਼ਨ 26-27 ਨਵੰਬਰ ਨੂੰ ਦਿੱਲੀ ਚੱਲੋ ਦੀਆਂ ਤਿਆਰੀਆਂ ਇਸ ਨਾਲੋਂ ਵੀ ਵੱਡੀ ਪੱਧਰ ਤੇ ਕੀਤੀਆਂ ਜਾਣਗੀਆਂ। -PTCNews


Top News view more...

Latest News view more...