Sat, Apr 20, 2024
Whatsapp

ਚੰਡੀਗੜ੍ਹ: 2 ਸਕੀਆਂ ਭੈਣਾਂ ਦਾ ਕਤਲ ਕਰਨ ਵਾਲਾ ਕਾਤਲ ਚੜ੍ਹਿਆ ਪੁਲਿਸ ਅੜਿੱਕੇ !

Written by  Jashan A -- August 16th 2019 05:41 PM -- Updated: August 16th 2019 05:45 PM
ਚੰਡੀਗੜ੍ਹ: 2 ਸਕੀਆਂ ਭੈਣਾਂ ਦਾ ਕਤਲ ਕਰਨ ਵਾਲਾ ਕਾਤਲ ਚੜ੍ਹਿਆ ਪੁਲਿਸ ਅੜਿੱਕੇ !

ਚੰਡੀਗੜ੍ਹ: 2 ਸਕੀਆਂ ਭੈਣਾਂ ਦਾ ਕਤਲ ਕਰਨ ਵਾਲਾ ਕਾਤਲ ਚੜ੍ਹਿਆ ਪੁਲਿਸ ਅੜਿੱਕੇ !

ਚੰਡੀਗੜ੍ਹ: 'ਰੱਖੜੀ' 'ਤੇ 2 ਸਕੀਆਂ ਭੈਣਾਂ ਦਾ ਕਤਲ ਕਰਨ ਵਾਲਾ ਕਾਤਲ ਚੜ੍ਹਿਆ ਪੁਲਿਸ ਅੜਿੱਕੇ !, ਚੰਡੀਗੜ੍ਹ: ਪਿਛਲੇ ਦਿਨੀਂ ਚੰਡੀਗੜ੍ਹ ਦੇ ਸੈਕਟਰ 22 'ਚ ਪੀ. ਜੀ. 'ਚ ਰਹਿਣ ਵਾਲੀਆਂ 2 ਸਕੀਆਂ ਭੈਣਾਂ ਨੂੰ ਕਤਲ ਕਰਨ ਵਾਲੇ ਕਾਤਲ ਕੁਲਦੀਪ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕਾਤਲ 12ਵੀਂ ਕਲਾਸ ਤੱਕ ਪੜ੍ਹਿਆ ਹੋਇਆ ਹੈ। ਕੁਲਦੀਪ ਸਿੰਘ ਚੰਡੀਗੜ੍ਹ ਪੁਲਿਸ ਦੇ ਸਾਬਕਾ ASI ਦਾ ਲੜਕਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ-22 ਸਥਿਤ ਪੀ. ਜੀ. 'ਚ ਬੀਤੇ ਦਿਨ 2 ਸਕੀਆਂ ਭੈਣਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਭੈਣਾਂ ਫਾਜ਼ਿਲਕਾ ਦੇ ਰਹਿਣ ਵਾਲੀਆਂ ਸਨ ਅਤੇ ਜ਼ੀਰਕਪੁਰ 'ਚ ਇਕ ਫੈਕਟਰੀ 'ਚ ਕੰਮ ਕਰਦੀਆਂ ਸਨ। ਹੋਰ ਪੜ੍ਹੋ:ਚੰਡੀਗੜ੍ਹ ਗੈਂਗ ਰੇਪ ਮੁਲਜ਼ਮ ਨੇ ਕੀਤੀ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਜਾਣੋ ਮਾਮਲਾ ਦੱਸਣਯੋਗ ਹੈ ਕਿ ਇਹ ਦੋਵੇਂ ਭੈਣਾਂ ਅਬੋਹਰ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਸਨ। ਮ੍ਰਿਤਕਾਂ ‘ਚੋਂ ਇੱਕ ਦਾ ਨਾਮ ਰਜਵੰਤ ਕੌਰ ਅਤੇ ਦੂਜੀ ਦਾ ਨਾਮ ਮਨਪ੍ਰੀਤ ਕੌਰ ਹੈ। ਚੰਡੀਗੜ੍ਹ ਦੇ ਸੈਕਟਰ-22 ਵਿੱਚ ਪਿਛਲੇ ਚਾਰ ਸਾਲ ਤੋਂ ਰਹਿ ਰਹੀਆਂ ਸਨ। -PTC News


Top News view more...

Latest News view more...