Thu, Apr 25, 2024
Whatsapp

ਹੁਣ ਚੰਡੀਗੜ੍ਹ 'ਚ ਨਹੀਂ ਲੱਗੇਗਾ ਵੀਕਐਂਡ ਲਾਕਡਾਊਨ, ਦੁਕਾਨਾਂ ਅਤੇ ਬਾਜ਼ਾਰ ਰਹਿਣਗੇ ਖੁੱਲ੍ਹੇ

Written by  Shanker Badra -- August 28th 2020 03:29 PM
ਹੁਣ ਚੰਡੀਗੜ੍ਹ 'ਚ ਨਹੀਂ ਲੱਗੇਗਾ ਵੀਕਐਂਡ ਲਾਕਡਾਊਨ, ਦੁਕਾਨਾਂ ਅਤੇ ਬਾਜ਼ਾਰ ਰਹਿਣਗੇ ਖੁੱਲ੍ਹੇ

ਹੁਣ ਚੰਡੀਗੜ੍ਹ 'ਚ ਨਹੀਂ ਲੱਗੇਗਾ ਵੀਕਐਂਡ ਲਾਕਡਾਊਨ, ਦੁਕਾਨਾਂ ਅਤੇ ਬਾਜ਼ਾਰ ਰਹਿਣਗੇ ਖੁੱਲ੍ਹੇ

ਹੁਣ ਚੰਡੀਗੜ੍ਹ 'ਚ ਨਹੀਂ ਲੱਗੇਗਾ ਵੀਕਐਂਡ ਲਾਕਡਾਊਨ, ਦੁਕਾਨਾਂ ਅਤੇ ਬਾਜ਼ਾਰ ਰਹਿਣਗੇ ਖੁੱਲ੍ਹੇ:ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਮਹਾਂਮਾਰੀ ਵਿਚਾਲੇ ਵੀਕਐਂਡ ਲਾਕਡਾਊਨ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਹੁਣ ਚੰਡੀਗੜ੍ਹ 'ਚ ਵੀਕਐਂਡ ਲਾਕਡਾਊਨ ਨਹੀਂ ਲੱਗੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇਵਪਾਰੀਆਂ ਦੇ ਵਿਰੋਧ ਤੋਂ ਬਾਅਦ ਲਾਕਡਾਊਨ ਸੰਬੰਧੀ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ। [caption id="attachment_426767" align="aligncenter" width="300"] ਹੁਣ ਚੰਡੀਗੜ੍ਹ'ਚ ਨਹੀਂ ਲੱਗੇਗਾ ਵੀਕਐਂਡ ਲਾਕਡਾਊਨ , ਦੁਕਾਨਾਂ ਅਤੇ ਬਾਜ਼ਾਰ ਰਹਿਣਗੇ ਖੁੱਲ੍ਹੇ[/caption] ਇਸ ਦੇ ਨਾਲ ਹੀ ਹੁਣ ਸ਼ਨੀਵਾਰ ਨੂੰ ਚੰਡੀਗੜ੍ਹ ਦੀਆਂ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਖੁੱਲ੍ਹੇ ਰਹਿਣਗੇ। ਹਾਲਾਂਕਿ ਸ਼ਹਿਰ ਦੀ ਭੀੜ ਵਾਲੀ ਮਾਰਕੀਟ 'ਚ ਲਾਗੂ ਕੀਤਾ ਗਿਆ ਆਡ-ਈਵਨ ਸਿਸਟਮ ਜਾਰੀ ਰਹੇਗਾ।ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਗੀ 'ਚ ਹੋਈ ਵਾਰ ਰੂਮ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। [caption id="attachment_426768" align="aligncenter" width="300"] ਹੁਣ ਚੰਡੀਗੜ੍ਹ'ਚ ਨਹੀਂ ਲੱਗੇਗਾ ਵੀਕਐਂਡ ਲਾਕਡਾਊਨ , ਦੁਕਾਨਾਂ ਅਤੇ ਬਾਜ਼ਾਰ ਰਹਿਣਗੇ ਖੁੱਲ੍ਹੇ[/caption] ਦਰਅਸਲ 'ਚ ਸ਼ਹਿਰ ਦੇ ਵਪਾਰੀਆਂ ਵੱਲੋਂ ਵੀਕੈਂਡ ਲਾਕਡਾਊਨ ਦਾ ਵਿਰੋਧ ਕੀਤਾ ਜਾ ਰਿਹਾ ਸੀ। ਵਪਾਰ ਸੰਗਠਨਾਂ ਦਾ ਕਹਿਣਾ ਸੀ ਕਿ ਕੋਰੋਨਾ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹੁਣ ਵੀਕੈਂਡ 'ਤੇ ਦੁਕਾਨਾਂ ਬੰਦ ਕਰਨ ਨਾਲ ਉਨ੍ਹਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਹੁਣ ਵੀਕਐਂਡ ਲੋਕਡਾਊਨ ਦੌਰਾਨ ਸ਼ਰਾਬ ਅਤੇ ਸੈਲੂਨ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਰਹਿਣਗੀਆਂ ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਵਿੱਚ ਵੀਕਐਂਡ ਲਾਕਡਾਊਨ ਦੇ ਫ਼ੈਸਲੇ ਤੋਂ ਬਾਅਦ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾ ਕਰਕੇ ਚੰਡੀਗੜ੍ਹ ਨੇ ਵੀਕਐਂਡ ਲਾਕਡਾਊਨਦਾ ਫ਼ੈਸਲਾ ਲਿਆ ਸੀ ਪਰ ਇੱਕ ਹਫ਼ਤੇ ਦੇ ਅੰਦਰ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫ਼ੈਸਲਾ ਵਾਪਸ ਲੈ ਲਿਆ ਹੈ ,ਜਿਸ ਨਾਲ ਦੁਕਾਨਦਾਰਾਂ ਨੂੰ ਰਾਹਤ ਮਿਲੇਗੀ। -PTCNews


Top News view more...

Latest News view more...