Tue, Apr 23, 2024
Whatsapp

ਐੱਸਆਈਟੀ ਨੇ ਅਕਸ਼ੈ ਕੁਮਾਰ ਤੋਂ 1 ਘੰਟਾ 48 ਮਿੰਟ ਤੱਕ ਕੀਤੀ ਪੁੱਛਗਿੱਛ

Written by  Jashan A -- November 21st 2018 11:53 AM -- Updated: November 21st 2018 12:21 PM
ਐੱਸਆਈਟੀ ਨੇ ਅਕਸ਼ੈ ਕੁਮਾਰ ਤੋਂ 1 ਘੰਟਾ 48 ਮਿੰਟ ਤੱਕ ਕੀਤੀ ਪੁੱਛਗਿੱਛ

ਐੱਸਆਈਟੀ ਨੇ ਅਕਸ਼ੈ ਕੁਮਾਰ ਤੋਂ 1 ਘੰਟਾ 48 ਮਿੰਟ ਤੱਕ ਕੀਤੀ ਪੁੱਛਗਿੱਛ

ਐੱਸਆਈਟੀ ਨੇ ਅਕਸ਼ੈ ਕੁਮਾਰ ਤੋਂ 1 ਘੰਟਾ 48 ਮਿੰਟ ਤੱਕ ਕੀਤੀ ਪੁੱਛਗਿੱਛ,ਚੰਡੀਗੜ੍ਹ: ਬੇਅਦਬੀ ਮਾਮਲਿਆਂ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਜ ਚੰਡੀਗੜ੍ਹ ਪਹੁੰਚੇ।ਜਿਸ ਦੌਰਾਨ ਅਕਸ਼ੈ ਕੁਮਾਰ ਐੱਸਆਈਟੀ ਦੇ ਸਾਹਮਣੇ ਪੇਸ਼ ਹੋਏ। sit ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਅਤੇ ਬਹਿਬਲ ਕਲਾਂ ਗੋਲੀਕਾਂਡ ਲਈ ਬਣਾਈ ਗਈ ਸਪੈਸ਼ਲ ਇਨਵੇਸਟੀਗੇਸ਼ਨ ਟੀਮ (ਐੱਸਆਈਟੀ) ਨੇ ਅਕਸ਼ੈ ਕੁਮਾਰ ਤੋਂ ਅੱਜ ਪੁੱਛਗਿੱਛ ਕੀਤੀ ਗਈ।ਐੱਸਆਈਟੀ ਵੱਲੋਂ ਅਕਸ਼ੈ ਕੁਮਾਰ ਤੋਂ 1 ਘੰਟਾ 48 ਮਿੰਟ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਹਨਾਂ ਤੋਂ 40 ਦੇ ਕਰੀਬ ਸਵਾਲ ਪੁੱਛੇ ਗਏ। aksay kumarਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐੱਸਆਈਟੀ ਨੇ ਅੰਮ੍ਰਿਤਸਰ ਦੇ ਸਰਕਟ ਹਾਊਸ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਪਰ ਅਕਸ਼ੈ ਕੁਮਾਰ ਵੱਲੋਂ ਇੱਕ ਚਿੱਠੀ ਲਿਖ ਕੇ ਪੁੱਛਗਿੱਛ ਚੰਡੀਗੜ੍ਹ ‘ਚ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।ਇਸ ਕਰਕੇ ਹੁਣ ਅਕਸ਼ੈ ਕੁਮਾਰ ਤੋਂ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਹੈੱਡਕੁਆਟਰ ‘ਚ ਸਵਾਲਾਂ ਦੇ ਜਵਾਬ ਪੁੱਛੇ ਗਏ। —PTC News


Top News view more...

Latest News view more...