Sat, Apr 20, 2024
Whatsapp

ਚੰਡੀਗੜ੍ਹ: ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਇਸ ਆਟੋ ਡਰਾਈਵਰ ਦਾ ਵਿਲੱਖਣ ਉਪਰਾਲਾ, ਪੜ੍ਹੋ ਖ਼ਬਰ

Written by  Jashan A -- November 11th 2019 03:47 PM
ਚੰਡੀਗੜ੍ਹ: ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਇਸ ਆਟੋ ਡਰਾਈਵਰ ਦਾ ਵਿਲੱਖਣ ਉਪਰਾਲਾ, ਪੜ੍ਹੋ ਖ਼ਬਰ

ਚੰਡੀਗੜ੍ਹ: ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਇਸ ਆਟੋ ਡਰਾਈਵਰ ਦਾ ਵਿਲੱਖਣ ਉਪਰਾਲਾ, ਪੜ੍ਹੋ ਖ਼ਬਰ

ਚੰਡੀਗੜ੍ਹ: ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਇਸ ਆਟੋ ਡਰਾਈਵਰ ਦਾ ਵਿਲੱਖਣ ਉਪਰਾਲਾ, ਪੜ੍ਹੋ ਖ਼ਬਰ,ਚੰਡੀਗੜ੍ਹ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਭਰ ‘ਚ ਵਸਦੀ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸੰਗਤ ‘ਚ ਖਾਸਾ ਉਤਸ਼ਾਹ ਹੈ। ਸੰਗਤਾਂ ਵੱਲੋਂ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।ਉਥੇ ਹੀ ਕਈ ਲੋਕ ਆਪਣੇ ਢੰਗ ਨਾਲ ਗੁਰੂ ਸਾਹਿਬ ਜੀ ਨੂੰ ਯਾਦ ਕਰ ਰਹੇ ਹਨ। ਅਜਿਹੇ ‘ਚ ਚੰਡੀਗੜ੍ਹ ਦੇ ਰਹਿਣ ਵਾਲੇ ਆਟੋ ਡਰਾਈਵਰ ਅਨਿਲ ਕੁਮਾਰ ਵੱਲੋਂ ਵੀ ਬਾਬੇ ਨਾਨਕ ਨੂੰ ਅਨੌਖੇ ਢੰਗ ਨਾਲ ਯਾਦ ਕੀਤਾ ਗਿਆ ਹੈ। ਹੋਰ ਪੜ੍ਹੋ: ਹੁਸ਼ਿਆਰਪੁਰ: 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਵੱਲੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਦਰਅਸਲ, ਅਨਿਲ ਕੁਮਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਫਰੀ ਸਫ਼ਰ ਕਰਾਉਣ ਦਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅਨਿਲ ਕੁਮਾਰ ਸੈਕਟਰ 17 ਬੱਸ ਸਟੈਂਡ ਤੋਂ ਨਾਢਾ ਸਾਹਿਬ ਤੱਕ ਸੰਗਤਾਂ ਨੂੰ ਫਰੀ ਲੈ ਕੇ ਜਾਵੇਗਾ। ਇਸ ਸਬੰਧ 'ਚ ਅਨਿਲ ਕੁਮਾਰ ਨੇ ਆਪਣੇ ਆਟੋ 'ਤੇ ਇੱਕ ਪੋਸਟਰ ਲਗਾਇਆ ਹੈ, ਜਿਸ 'ਤੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰ ਏ ਖਾਸ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਦੁਨੀਆ ਭਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। -PTC News


Top News view more...

Latest News view more...