ਚੰਡੀਗੜ੍ਹ

ਸਕੂਲ 'ਚ ਬੱਚੇ ਲੈਣ ਆਏ ਆਟੋ ਡਰਾਈਵਰ 'ਤੇ ਡਿੱਗਿਆ ਦਰੱਖਤ, ਹੋਈ ਮੌਤ

By Jashan A -- July 12, 2019 10:07 am -- Updated:Feb 15, 2021

ਸਕੂਲ 'ਚ ਬੱਚੇ ਲੈਣ ਆਏ ਆਟੋ ਡਰਾਈਵਰ 'ਤੇ ਡਿੱਗਿਆ ਦਰੱਖਤ, ਹੋਈ ਮੌਤ,ਚੰਡੀਗੜ੍ਹ: ਚੰਡੀਗੜ੍ਹ 'ਚ ਸਕੂਲੀ ਬੱਚਿਆਂ ਨੂੰ ਲੈਣ ਆਏ ਆਟੋ 'ਤੇ ਤੇ ਸਫੈਦੇ ਦਾ ਦਰੱਖਤ ਡਿੱਗ ਗਿਆ।ਜਿਸ ਕਾਰਨ ਆਟੋ ਚਾਲਕ ਦੀ ਮੌਤ ਹੋ ਗਈ। ਦਰਅਸਲ, ਆਟੋ ਚਾਲਕ ਸੈਕਟਰ-37 ਸਥਿਤ ਸਰਕਾਰੀ ਸਕੂਲ ਦੇ ਸਾਹਮਣੇ ਬੱਚਿਆਂ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਅਚਾਨਕ ਹੀ ਦਰੱਖਤ ਉਸ 'ਤੇ ਆ ਡਿੱਗਿਆ।

ਮ੍ਰਿਤਕ ਦੀ ਪਛਾਣ ਮਲੋਆ ਨਿਵਾਸੀ 55 ਸਾਲ ਦੇ ਨਰੇਸ਼ ਵਜੋਂ ਹੋਈ। ਮਲੋਆ ਨਿਵਾਸੀ ਆਟੋ ਚਲਾਕ ਨਰੇਸ਼ ਸੈਕਟਰ-37 ਸਥਿਤ ਸਰਕਾਰੀ ਸਕੂਲ ਕੋਲ ਆਟੋ 'ਚ ਬੱਚਿਆਂ ਨੂੰ ਲੈਣ ਆਇਆ ਸੀ। ਉਹ ਸਕੂਲ 'ਚ ਛੁੱਟੀ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ।

ਹੋਰ ਪੜ੍ਹੋ:ਸਿੱਖ ਬੱਚੇ ਨੂੰ ਸਕੂਲ 'ਚ ਦਾਖ਼ਲਾ ਨਾ ਦੇਣ 'ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾ

ਉਦੋਂ ਅਚਾਨਕ ਸਕੂਲ ਦੀ ਬਾਊਂਡਰੀ ਨਾਲ ਲੱਗਾ ਇਕ ਸਫੈਦੇ ਦਾ ਦਰੱਖਤ ਆਟੋ 'ਤੇ ਆ ਡਿੱਗਿਆ। ਆਸ-ਪਾਸ ਮੌਜੂਦ ਲੋਕਾਂ ਨੇ ਸੂਚਨਾ ਫਾਇਰ ਡਿਪਾਰਟਮੈਂਟ ਅਤੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

-PTC News