ਸੈਕਟਰ 53 ‘ਚ ਲੜਕੀ ਨਾਲ ਹੋਏ ਸਾਮੂਹਿਕ ਬਲਾਤਕਾਰ ਮਾਮਲੇ ‘ਚ ਉਠੀ ਇਨਸਾਫ ਦੀ ਮੰਗ: ਹੋਵੇਗਾ ਕੈਂਡਲ ਮਾਰਚ

ਸੈਕਟਰ 53 'ਚ ਲੜਕੀ ਨਾਲ ਹੋਏ ਸਾਮੂਹਿਕ ਬਲਾਤਕਾਰ ਮਾਮਲੇ 'ਚ ਉਠੀ ਇਨਸਾਫ ਦੀ ਮੰਗ: ਹੋਵੇਗਾ ਕੈਂਡਲ ਮਾਰਚ
ਸੈਕਟਰ 53 'ਚ ਲੜਕੀ ਨਾਲ ਹੋਏ ਸਾਮੂਹਿਕ ਬਲਾਤਕਾਰ ਮਾਮਲੇ 'ਚ ਉਠੀ ਇਨਸਾਫ ਦੀ ਮੰਗ: ਹੋਵੇਗਾ ਕੈਂਡਲ ਮਾਰਚ

ਚੰਡੀਗੜ੍ਹ ਸ਼ਹਿਰ ‘ਚ ਇੱਕ ਵਾਰ ਫਿਰ ਉਦੋਂ ਸਨਸਨੀ ਫੈਲ ਗਈ ਸੀ ਜਦੋਂ ਇੱਕ 22 ਸਾਲਾ ਕੁੜੀ ਨਾਲ ਆਟੋ ਵਾਲੇ ਸਮੇਤ ਹੋਰਨਾਂ ਸਾਥੀਆਂ ਨੇ ਬਲਾਤਕਾਰ ਕੀਤਾ ਅਤੇ ਉਸਨੂੰ ਸੈਕਟਰ-53 ਦੇ ਜੰਗਲਾਂ ‘ਚ ਛੱਡ ਕੇ ਫਰਾਰ ਹੋ ਗਏ।
ਸੈਕਟਰ 53 'ਚ ਲੜਕੀ ਨਾਲ ਹੋਏ ਸਾਮੂਹਿਕ ਬਲਾਤਕਾਰ ਮਾਮਲੇ 'ਚ ਉਠੀ ਇਨਸਾਫ ਦੀ ਮੰਗ: ਹੋਵੇਗਾ ਕੈਂਡਲ ਮਾਰਚਇਸ ਸੰਬੰਧ ‘ਚ ਪੰਜਾਬ ਰਾਜ ਭਵਨ ਸੈਕਟਰ 1 ਦੇ ਸਾਹਮਣੇ ਇਕ ਸ਼ਾਂਤੀਪੂਰਨ ਪ੍ਰਦਰਸ਼ਨ ਕਰਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ‘ਚ  ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਨੂੰ ਪੀੜਤਾ ਨੂੰ ਇਨਸਾਫ ਦਵਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ ਕੀਤਾ ਜਾਵੇ।
ਸੈਕਟਰ 53 'ਚ ਲੜਕੀ ਨਾਲ ਹੋਏ ਸਾਮੂਹਿਕ ਬਲਾਤਕਾਰ ਮਾਮਲੇ 'ਚ ਉਠੀ ਇਨਸਾਫ ਦੀ ਮੰਗ: ਹੋਵੇਗਾ ਕੈਂਡਲ ਮਾਰਚਪੰਜਾਬ ਰਾਜ ਭਵਨ ਸੈਕਟਰ 1 ਦੇ ਸਾਹਮਣੇ ਇਕ ਸ਼ਾਂਤੀਪੂਰਨ ਪ੍ਰਦਰਸ਼ਨ ਕਰਾਉਣ ਦਾ ਮੁੱਖ ਮੰਤਵ ਅਪਰਾਧਕ ਪਿਛੋਕੜ ਵਾਲੇ ਲੋਕਾਂ ਤੋਂ ਸੂਬੇ ਦੀਆਂ ਮਹਿਲਾਵਾਂ ਅਤੇ ਕੁੜੀਆਂ ਨੂੰ ਬਚਾਉਣ ਦੀ ਅਪੀਲ ਕਰਨਾ ਹੈ।
ਸੈਕਟਰ 53 'ਚ ਲੜਕੀ ਨਾਲ ਹੋਏ ਸਾਮੂਹਿਕ ਬਲਾਤਕਾਰ ਮਾਮਲੇ 'ਚ ਉਠੀ ਇਨਸਾਫ ਦੀ ਮੰਗ: ਹੋਵੇਗਾ ਕੈਂਡਲ ਮਾਰਚਇਸ ਲਈ ਸਮੂਹ ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਦੀ ਜਨਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਕੈਂਡਲ ਮਾਰਚ ‘ਚ ਪਹੁੰਚਣ ਤਾਂ ਜੋ ਇਨਸਾਫ ਲਈ ਦੋਸ਼ੀਆਂ ਖਿਲਾਫ ਆਵਾਜ਼ ਹੋਰ ਬੁਲੰਦ ਹੋ ਸਕੇ।

ਨੋਟ: ਇਸ ਮਾਰਚ ‘ਚ ਕਈ ਵੀ ਰਾਜਨੀਤਕ ਪਾਰਟੀ ਜਾਂ ਨੇਤਾ ਸ਼ਮੂਲੀਅਤ ਨਹੀਂ ਕਰਨਗੇ।

ਕੀ ਸੀ ਘਟਨਾ?

ਮਿਲੀ ਜਾਣਕਾਰੀ ਮੁਤਾਬਕ ਪੀੜਤਾ ਸੈਕਟਰ-੩੭ ਵਿਚ ਸਟੈਨੋ ਦਾ ਕੋਰਸ ਕਰ ਰਹੀ ਸੀ ਅਤੇ ਕਲਾਸ ਖਤਮ ਹੋਣ ਤੋਂ ਬਾਅਦ ਉਸਨੇ ਸ਼ਾਮ ਨੂੰ ਆਟੋ ਲਿਆ ਅਤੇ ਘਰ ਜਾਣ ਲਈ ਰਵਾਨਾ ਹੋਈ ਸੀ। ਦੋਸ਼ੀਆਂ ਵੱਲੋਂ ਪੀੜਤਾ ਨੂੰ ਸੈਕਟਰ-੫੩ ਦੇ ਜੰਗਲਾਂ ‘ਚ ਲਿਜਾ ਕੇ ਹਵਸ ਦਾ ਸ਼ਿਕਾਰ ਬਣਾਇਆ ਗਿਆ ਸੀ।

ਲੜਕੀ ਨੂੰ ਬੇਹੋਸ਼ੀ ਦੀ ਹਾਲਤ ‘ਚ ਛੱਡ ਮੁਲਜ਼ਮ ਫਰਾਰ ਹੋ ਗਏ ਸਨ।

—PTC News