Tue, Apr 16, 2024
Whatsapp

ਹੁਣ ਚੰਡੀਗੜ੍ਹ ਜਾਣਾ ਪਵੇਗਾ ਮਹਿੰਗਾ, ਵਿਦਿਆਰਥੀਆਂ 'ਤੇ ਪਵੇਗਾ ਜ਼ਿਆਦਾ ਅਸਰ, ਜਾਣੋ ਮਾਮਲਾ

Written by  Joshi -- November 11th 2018 01:58 PM
ਹੁਣ ਚੰਡੀਗੜ੍ਹ ਜਾਣਾ ਪਵੇਗਾ ਮਹਿੰਗਾ, ਵਿਦਿਆਰਥੀਆਂ 'ਤੇ ਪਵੇਗਾ ਜ਼ਿਆਦਾ ਅਸਰ, ਜਾਣੋ ਮਾਮਲਾ

ਹੁਣ ਚੰਡੀਗੜ੍ਹ ਜਾਣਾ ਪਵੇਗਾ ਮਹਿੰਗਾ, ਵਿਦਿਆਰਥੀਆਂ 'ਤੇ ਪਵੇਗਾ ਜ਼ਿਆਦਾ ਅਸਰ, ਜਾਣੋ ਮਾਮਲਾ

ਹੁਣ ਚੰਡੀਗੜ੍ਹ ਜਾਣਾ ਪਵੇਗਾ ਮਹਿੰਗਾ, ਵਿਦਿਆਰਥੀਆਂ 'ਤੇ ਪਵੇਗਾ ਜ਼ਿਆਦਾ ਅਸਰ, ਜਾਣੋ ਮਾਮਲਾ,ਚੰਡੀਗੜ੍ਹ: ਚੰਡੀਗੜ੍ਹ ਘੁੰਮਣ ਵਾਲਿਆਂ ਨੂੰ ਹੁਣ ਚੰਡੀਗੜ੍ਹ ਦੀ ਗੇੜੀ ਮਹਿੰਗੀ ਪਵੇਗੀ, ਕਿਉਕਿ ਪੰਜਾਬ ਸਰਕਾਰ ਵੱਲੋਂ ਵਧਾਏ ਗਏ ਬੱਸਾਂ ਦੇ ਕਿਰਾਏ ਤੋਂ ਬਾਅਦ ਹੁਣ ਹਰਿਆਣਾ ਰੋਡਵੇਜ ਨੇ ਵੀ ਆਪਣੇ ਬੱਸਾਂ ਦੇ ਕਿਰਾਏ ਵਧ ਦਿੱਤੇ ਹਨ। ਜਿਸ ਨਾਲ ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਕਈ ਮੁਸਕਲਾਂ ਖੜੀਆਂ ਹੋ ਚੁੱਕੀਆਂ ਹਨ। ਇਸ ਦੌਰਾਨ ਸਭ ਤੋਂ ਵੱਧ ਮਾਰ ਵਿਦਿਆਰਥੀਆਂ ਦੀ ਜੇਬ 'ਤੇ ਪੈ ਰਹੀ ਹੈ, ਖਾਸ ਕਰਕੇ ਜਿਨ੍ਹਾਂ ਕੋਲ ਪਾਸ ਨਹੀਂ ਹਨ। ਇਸ ਕਾਰਨ ਬੱਸ ਯਾਤਰੀਆਂ 'ਚ ਵੀ ਭਾਰੀ ਨਾਰਾਜ਼ਗੀ ਹੈ। ਪੰਜਾਬ ਰੋਡਵੇਜ਼ ਨੇ ਹਾਲ ਹੀ 'ਚ ਆਪਣੀਆਂ ਬੱਸਾਂ ਦੇ ਕਿਰਾਏ 'ਚ ਕਿਲੋਮੀਟਰ ਦੇ ਹਿਸਾਬ ਨਾਲ 5 ਰੁਪਏ ਤੱਕ ਦਾ ਵਾਧਾ ਕੀਤਾ ਹੈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਹੁਣ ਹਰਿਆਣਾ ਰੋਡਵੇਜ ਨੇ ਵੀ ਬੱਸਾਂ ਦੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਹੈ। ਹੋਰ ਪੜ੍ਹੋ:ਮਾਨਸਾ: ਕਿਸਾਨ ਮੰਡੀ ‘ਚ ਬੈਠਾ ਕਰ ਰਿਹਾ ਸੀ ਫਸਲ ਦੀ ਰਾਖੀ, ਅਚਾਨਕ ਵਾਪਰਿਆ ਇਹ ਭਾਣਾ ਜਿਸ ਦੌਰਾਨ ਵੱਖ ਵੱਖ ਰੂਟਾਂ ਨੂੰ ਜਾਣ ਵਾਲੀਆਂ ਬੱਸਾਂ ਦਾ ਕਿਰਾਇਆ ਵੱਡੀ ਮਾਤਰਾ ਵਿੱਚ ਵਧਾ ਦਿੱਤਾ ਗਿਆ ਹੈ। ਚੰਡੀਗੜ੍ਹ ਤੋਂ ਅੰਬਾਲਾ ਦਾ ਕਿਰਾਇਆ 60 ਦੀ ਬਜਾਏ 65 ਰੁਪਏ, ਦਿੱਲੀ ਦਾ ਕਿਰਾਇਆ 245 ਰੁਪਏ ਦੀ ਜਗ੍ਹਾ 250 ਰੁਪਏ, ਹਰਿਦੁਆਰ ਦਾ ਕਿਰਾਇਆ 235 ਰੁਪਏ ਦੀ ਬਜਾਏ 240 ਰੁਪਏ ਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਬਾਕੀ ਸ਼ਹਿਰਾਂ ਦਾ ਸਫਰ ਮਹਿੰਗਾ ਹੋ ਗਿਆ ਹੈ। ਜਿਸ ਦੌਰਾਨ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। —PTC News


Top News view more...

Latest News view more...