Thu, Apr 25, 2024
Whatsapp

ਬੱਚੇ ਨੂੰ ਬੈੱਡ ’ਚ ਬੰਦ ਕਰ ਪ੍ਰੇਮੀ ਨਾਲ ਫਰਾਰ ਹੋਣ ਵਾਲੀ ਮਾਂ ਚੜ੍ਹੀ ਪੁਲਿਸ ਅੜਿੱਕੇ

Written by  Jashan A -- January 28th 2020 09:02 AM -- Updated: January 30th 2020 12:01 PM
ਬੱਚੇ ਨੂੰ ਬੈੱਡ ’ਚ ਬੰਦ ਕਰ ਪ੍ਰੇਮੀ ਨਾਲ ਫਰਾਰ ਹੋਣ ਵਾਲੀ ਮਾਂ ਚੜ੍ਹੀ ਪੁਲਿਸ ਅੜਿੱਕੇ

ਬੱਚੇ ਨੂੰ ਬੈੱਡ ’ਚ ਬੰਦ ਕਰ ਪ੍ਰੇਮੀ ਨਾਲ ਫਰਾਰ ਹੋਣ ਵਾਲੀ ਮਾਂ ਚੜ੍ਹੀ ਪੁਲਿਸ ਅੜਿੱਕੇ

ਬੱਚੇ ਨੂੰ ਬੈੱਡ ’ਚ ਬੰਦ ਕਰ ਪ੍ਰੇਮੀ ਨਾਲ ਫਰਾਰ ਹੋਣ ਵਾਲੀ ਮਾਂ ਚੜ੍ਹੀ ਪੁਲਿਸ ਅੜਿੱਕੇ,ਚੰਡੀਗੜ੍ਹ: ਪਿਛਲੇ ਦਿਨੀਂ ਚੰਡੀਗੜ੍ਹ ਦੇ ਬੁੜੈਲ 'ਚ ਇਕ ਕਲਯੁਗੀ ਮਾਂ ਨੇ ਪ੍ਰੇਮੀ ਦੇ ਚੱਕਰ 'ਚ ਆਪਣੇ ਹੀ ਬੱਚੇ ਦੀ ਜਾਨ ਲੈ ਲਈ ਸੀ। ਜਿਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਕਾਤਲ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰੂਪਾ ਨਾਂ ਦੀ ਔਰਤ ਜੋ ਬੁੜੈਲ 'ਚ ਆਪਣੇ ਪਤੀ ਤੇ ਢਾਈ ਸਾਲਾ ਬੱਚੇ ਨਾਲ ਮਕਾਨ ਨੰਬਰ 1658 'ਚ ਰਹਿੰਦੀ ਸੀ, ਨੇ ਆਪਣੇ ਬੱਚੇ ਨੂੰ ਬੈੱਡ 'ਚ ਬੰਦ ਕਰ ਦਿੱਤਾ ਤੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਹੋਰ ਪੜ੍ਹੋ: ਦਿੱਲੀ 'ਚ ਇਨਸਾਨੀਅਤ ਫਿਰ ਹੋਈ ਸ਼ਰਮਸਾਰ ,ਨਰਸਰੀ ਦੀ ਵਿਦਿਆਰਥਣ ਨਾਲ ਜਬਰ-ਜਨਾਹ ਜਦ ਬੱਚੇ ਦਾ ਪਿਤਾ ਘਰ ਆਇਆ ਤਾਂ ਉਸ ਨੂੰ ਘਰ 'ਚ ਕੋਈ ਨਾ ਮਿਲਿਆ ਤੇ ਉਸ ਨੇ ਬੈੱਡ ਖੋਲ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਤੇ ਪੁਲਿਸ ਨੂੰ ਸੂਚਿਤ ਕੀਤਾ। ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਬੱਚੇ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਕੁਝ ਘੰਟਿਆਂ 'ਚ ਪੁਲਿਸ ਨੇ ਕਲਯੁੱਗੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। -PTC News


Top News view more...

Latest News view more...