ਚੰਡੀਗੜ੍ਹ 'ਚ ਲੜਕੀ ਦਾ ਹਾਈਵੋਲਟੇਜ ਡਰਾਮਾ ,ਸੜਕ 'ਤੇ ਉਤਾਰੇ ਕੱਪੜੇ , ਦੇਖੋ ਵੀਡੀਓ

By Shanker Badra - September 25, 2019 4:09 pm

ਚੰਡੀਗੜ੍ਹ 'ਚ ਲੜਕੀ ਦਾ ਹਾਈਵੋਲਟੇਜ ਡਰਾਮਾ ,ਸੜਕ 'ਤੇ ਉਤਾਰੇ ਕੱਪੜੇ , ਦੇਖੋ ਵੀਡੀਓ:ਚੰਡੀਗੜ੍ਹ : ਸ਼ਹਿਰ ਵਿਚ ਪਿਛਲੇ ਕੁਝ ਦਿਨਾਂ ਤੋਂ ਲੜਕੀਆਂ ਦਾ ਸੜਕ 'ਤੇ ਹਾਈਵੋਲਟੇਜ ਡਰਾਮਾ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ, ਇਥੇ ਇਕ ਵਾਰ ਫਿਰ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ 'ਚ ਇੱਕ ਵੀਡੀਓ ਸੋਸ਼ਲ ਮੀਡੀਆ' ਤੇ ਵਾਇਰਲ ਹੋ ਰਹੀ ਹੈ, ਇਹ ਵੀਡੀਓ ਚੰਡੀਗੜ੍ਹ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿਚ ਇੱਕ ਲੜਕੀ ਸੜਕ ‘ਤੇ ਭੀੜ ਦੇ ਵਿਚਕਾਰ ਹੰਗਾਮਾ ਕਰਦੀ ਨਜ਼ਰ ਆ ਰਹੀ ਹੈ।

Chandigarh City Girl Auto driver With Rent Hyvoltage Drama , video viral ਚੰਡੀਗੜ੍ਹ 'ਚ ਲੜਕੀ ਦਾ ਹਾਈਵੋਲਟੇਜ ਡਰਾਮਾ ,ਸੜਕ 'ਤੇ ਉਤਾਰੇ ਕੱਪੜੇ , ਦੇਖੋ ਵੀਡੀਓ

ਮਿਲੀ ਜਾਣਕਾਰੀ ਅਨੁਸਾਰ ਇਕ ਲੜਕੀ ਨੇ ਬੁੱਧਵਾਰ ਸਵੇਰੇ ਚੰਡੀਗੜ੍ਹ ਘੁੰਮਣ ਲਈ ਇਕ ਆਟੋ ਰਿਕਸ਼ਾ ਕਿਰਾਏ 'ਤੇ ਲਿਆ ਸੀ। ਦੱਸਿਆ ਜਾਂਦਾ ਹੈ ਕਿ ਲੜਕੀ ਕਰੀਬ ਤਿੰਨ ਘੰਟੇ ਤੱਕ ਚੰਡੀਗੜ੍ਹ 'ਚ ਘੁੰਮਦੀ ਰਹੀ। ਇਸ ਤੋਂ ਬਾਅਦ ਉਸ ਨੇ ਆਟੋ ਚਾਲਕ ਨੂੰ ਪੀਜੀਆਈ ਚੌਕ ਪਹੁੰਚਾਉਣ ਲਈ ਕਿਹਾ। ਜਦੋਂ ਆਟੋ ਚਾਲਕ ਲੜਕੀ ਨੂੰ ਲੈ ਕੇ ਪੀਜੀਆਈ ਕੋਲ ਪਹੁੰਚ ਜਾਂਦਾ ਹੈ ਤਾਂ ਲੜਕੀ ਆਟੋ ਤੋਂ ਉਤਰ ਜਾਂਦੀ ਹੈ ਅਤੇ ਤੁਰ ਜਾਂਦੀ ਹੈ।ਜਦੋਂ ਲੜਕੀ ਬਿਨ੍ਹਾਂ ਕਿਰਾਇਆ ਦਿੱਤੇ ਜਾਂਦੀ ਹੈ ਤਾਂ ਆਟੋ ਚਾਲਕਕਿਰਾਇਆ ਲੈਣ ਲਈ ਲੜਕੀ ਨੂੰ ਰੋਕਦਾ ਹੈ ਪਰ ਲੜਕੀ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੰਦੀ ਹੈ ,ਇਸ ਦਰਮਿਆਨ ਦੋਵਾਂ ਦੀ ਬਹਿਸ ਹੋ ਗਈ ਅਤੇ ਇਸ 'ਤੇ ਵਿਵਾਦ ਪੈਦਾ ਹੋ ਗਿਆ।

Chandigarh City Girl Auto driver With Rent Hyvoltage Drama , video viral ਚੰਡੀਗੜ੍ਹ 'ਚ ਲੜਕੀ ਦਾ ਹਾਈਵੋਲਟੇਜ ਡਰਾਮਾ ,ਸੜਕ 'ਤੇ ਉਤਾਰੇ ਕੱਪੜੇ , ਦੇਖੋ ਵੀਡੀਓ

ਇਸ ਦੇ ਨਾਲ ਹੀ ਆਟੋ ਚਾਲਕ ਨੇ ਲੜਕੀ ਤੋਂ ਕਿਰਾਇਆ ਕਿਵੇਂ ਮੰਗਿਆ ,ਇਸ ਨੂੰ ਲੈ ਕੇ ਉਹ ਆਟੋ ਚਾਲਕ ਨਾਲ ਲੜਦੀ -ਝਗੜੀ ਹੈ। ਜਦ ਆਟੋ ਵਾਲਾ ਆਪਣਾ ਕਿਰਾਇਆ ਲੈਣ ਲਈ ਜਿੱਦ 'ਤੇ ਅੜਾ ਰਹਿੰਦਾ ਹੈ ਤਾਂ ਲੜਕੀ ਸੜਕ ‘ਤੇ ਭੀੜ ਦੇ ਵਿਚਕਾਰ ਆਪਣੇ ਕੱਪੜੇ ਪਾੜ ਲੈਂਦੀ ਹੈ। ਜਿਸ ਤੋਂ ਬਾਅਦ ਓਥੋਂ ਦਾ ਦ੍ਰਿਸ਼ ਬਹੁਤ ਹੀ ਸ਼ਰਮਨਾਕ ਹੋ ਜਾਂਦਾ ਹੈ। ਪਤਾ ਲੱਗਿਆ ਹੈ ਕਿ ਇਹ ਲੜਕੀ ਪਹਿਲਾਂ ਵੀ ਕਈ ਆਟੋ ਚਾਲਕਾਂ ਨਾਲ ਅਜਿਹੇ ਕਈ ਮਾਮਲਿਆਂ ਨੂੰ ਲੈ ਕੇ ਉਲਝ ਚੁੱਕੀ ਹੈ।

Chandigarh City Girl Auto driver With Rent Hyvoltage Drama , video viral ਚੰਡੀਗੜ੍ਹ 'ਚ ਲੜਕੀ ਦਾ ਹਾਈਵੋਲਟੇਜ ਡਰਾਮਾ ,ਸੜਕ 'ਤੇ ਉਤਾਰੇ ਕੱਪੜੇ , ਦੇਖੋ ਵੀਡੀਓ

ਦੱਸਿਆ ਜਾਂਦਾ ਹੈ ਕਿ ਲੜਕੀ ਨੇ ਕਿਰਾਏ ਦੇ ਬਦਲੇ 'ਚ ਆਟੋ ਚਾਲਕ ਨੂੰ ਆਪਣਾ ਮੋਬਾਈਲ ਫੋਨ ਦੇਣ ਦੀ ਗੱਲ ਕਹੀ ਪਰ ਉਸ ਨੇ ਫੋਨ ਲੈਣ ਤੋਂ ਮਨ੍ਹਾ ਕਰ ਦਿੱਤਾ। ਇਸ ਵਿਚਕਾਰ ਲੋਕਾਂ ਦੀ ਭੀੜ ਵਧ ਗਈ ਤੇ ਮਾਮਲਾ ਤੂਲ ਫੜਨ ਲੱਗਾ। ਇਸ ਵਿਚਕਾਰ ਕਿਸੇ ਵਿਅਕਤੀ ਨੇ ਪੂਰੇ ਮਾਮਲੇ ਦੀ ਵੀਡੀਓ ਨੂੰ ਮੋਬਾਈਲ 'ਚ ਕੈਦ ਕਰਕੇ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿੱਤਾ ਹੈ।ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਸੰਭਾਲਿਆ ਤੇ ਲੜਕੀ ਨੂੰ ਸ਼ਾਂਤ ਕਰਵਾਇਆ।
-PTCNews

adv-img
adv-img