Thu, Apr 25, 2024
Whatsapp

ਹੁਣ ਚੰਡੀਗੜ੍ਹ ਸ਼ਹਿਰ ਨਹੀਂ ਰਿਹਾ ਸੋਹਣਾ, ਪਹੁੰਚਿਆ 20ਵੇਂ ਨੰਬਰ 'ਤੇ

Written by  Jashan A -- March 07th 2019 01:42 PM
ਹੁਣ ਚੰਡੀਗੜ੍ਹ ਸ਼ਹਿਰ ਨਹੀਂ ਰਿਹਾ ਸੋਹਣਾ, ਪਹੁੰਚਿਆ 20ਵੇਂ ਨੰਬਰ 'ਤੇ

ਹੁਣ ਚੰਡੀਗੜ੍ਹ ਸ਼ਹਿਰ ਨਹੀਂ ਰਿਹਾ ਸੋਹਣਾ, ਪਹੁੰਚਿਆ 20ਵੇਂ ਨੰਬਰ 'ਤੇ

ਹੁਣ ਚੰਡੀਗੜ੍ਹ ਸ਼ਹਿਰ ਨਹੀਂ ਰਿਹਾ ਸੋਹਣਾ, ਪਹੁੰਚਿਆ 20ਵੇਂ ਨੰਬਰ 'ਤੇ,ਨਵੀਂ ਦਿੱਲੀ: ਦੇਸ਼ ਦੇ ਖੂਬਸੂਰਤ ਸ਼ਹਿਰਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਸ਼ਹਿਰ ਚੰਡੀਗੜ੍ਹ ਨੂੰ ਸ਼ਾਇਦ ਕਿਸੇ ਦੀ ਨਜ਼ਰ ਹੀ ਲੱਗ ਗਈ ਅਤੇ ਸਫਾਈ ਦੇ ਮਾਮਲੇ 'ਚ ਇਹ ਸ਼ਹਿਰ ਲਗਾਤਾਰ ਪਛੜਦਾ ਚਲਾ ਗਿਆ। ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਨੇ ਦੇਸ਼ ਦੇ ਸਾਰੇ ਸ਼ਹਿਰਾਂ 'ਚ ਜੋ ਸਵੱਛਤਾ ਸਰਵੇਖਣ ਕਰਵਾਇਆ ਸੀ, ਉਸ ਦੇ ਨਤੀਜੇ ਬੀਤੇ ਦਿਨ ਐਲਾਨ ਹੋਏ। ਜਿਸ 'ਚ ਚੰਡੀਗੜ੍ਹ ਨੂੰ 20ਵਾਂ ਸਥਾਨ ਮਿਲਿਆ। [caption id="attachment_266120" align="aligncenter" width="300"]chd ਹੁਣ ਚੰਡੀਗੜ੍ਹ ਸ਼ਹਿਰ ਨਹੀਂ ਰਿਹਾ ਸੋਹਣਾ, ਪਹੁੰਚਿਆ 20ਵੇਂ ਨੰਬਰ 'ਤੇ[/caption] ਦਿੱਲੀ 'ਚ ਕਰਵਾਏ ਗਏ ਇਸ ਸਮਾਗਮ 'ਚ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕੇਕੇ ਯਾਦਵ ਅਤੇ ਮੇਅਰ ਰਾਜੇਸ਼ ਕਾਲੀਆ ਵੀ ਮੌਜੂਦ ਸਨ। ਇਸ ਵਾਰ ਚੰਡੀਗੜ੍ਹ ਤੀਸਰੇ ਸਥਾਨ ਤੋਂ 20ਵੇਂ ਸਥਾਨ 'ਤੇ ਆ ਗਿਆ ਹੈ। ਉਥੇ ਹੀ ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰਾਂ ਦੀ ਰੈੰਕਿੰਗ ਸਵੱਛਤਾ ਸਰਵੇਖਣ 'ਚ ਪਹਿਲਾਂ ਨਾਲੋਂ ਬਿਹਤਰ ਰਹੀ। ਦੱਸ ਦੇਈਏ ਕਿ ਪੰਚਕੂਲਾ 71ਵੇਂ ਸਥਾਨ ਜਦਕਿ ਮੋਹਾਲੀ ਦੀ ਰੈੰਕਿੰਗ 153 ਨੰਬਰ 'ਤੇ ਦਰਜ ਕੀਤੀ ਗਈ ਹੈ। [caption id="attachment_266121" align="aligncenter" width="300"]chd ਹੁਣ ਚੰਡੀਗੜ੍ਹ ਸ਼ਹਿਰ ਨਹੀਂ ਰਿਹਾ ਸੋਹਣਾ, ਪਹੁੰਚਿਆ 20ਵੇਂ ਨੰਬਰ 'ਤੇ[/caption] ਇਸ ਵਾਰ ਵੀ ਇੰਦੌਰ ਪਹਿਲਾਂ ਵਾਂਗ ਨੰਬਰ 1 'ਤੇ ਬਰਕਰਾਰ ਰਿਹਾ। ਇੰਦੌਰ ਨੂੰ ਇਸ ਵਾਰ 4659 ਅੰਕ ਮਿਲੇ ਹਨ। [caption id="attachment_266122" align="aligncenter" width="300"]chd ਹੁਣ ਚੰਡੀਗੜ੍ਹ ਸ਼ਹਿਰ ਨਹੀਂ ਰਿਹਾ ਸੋਹਣਾ, ਪਹੁੰਚਿਆ 20ਵੇਂ ਨੰਬਰ 'ਤੇ[/caption] ਜ਼ਿਕਰਯੋਗ ਹੈ ਕਿ ਸ਼ਹਿਰੀ ਵਿਕਾਸ ਮੰਤਰਾਲਾ ਨੇ ਦੇਸ਼ ਦੇ 4237 ਪਿੰਡਾਂ ਦਾ ਸਰਵੇਖਣ ਕੀਤਾ ਗਿਆ। 31 ਜਨਵਰੀ 2019 'ਚ ਸਰਵੇਖਣ ਦੀ ਪ੍ਰੀਕਿਰਿਆ ਪੂਰੀ ਹੋ ਗਈ ਸੀ। ਇਸ ਪ੍ਰੀਕਿਰਿਆ 'ਚ ਦੇਸ਼ ਦੇ ਲਗਭਗ 64 ਲੱਖ ਲੋਕਾਂ ਤੋਂ ਫੀਡਬੈਕ ਲਈ ਗਈ ਸੀ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ 4 ਕਰੋੜ ਲੋਕਾਂ ਨੂੰ ਜੋੜਿਆ ਗਿਆ ਸੀ। -PTC News


Top News view more...

Latest News view more...