ਜੇਕਰ ਤੁਸੀਂ ਵੀ ਸ਼ੋਅਰੂਮ ‘ਚ ਕੈਰੀ ਬੈਗ ਲਈ ਦਿੰਦੇ ਹੋ ਪੈਸੇ ਤਾਂ ਪੜ੍ਹੋ ਇਹ ਵੱਡੀ ਖ਼ਬਰ

Chandigarh company Bata customer 3Rs collection 9,000 Fine
ਜੇਕਰ ਤੁਸੀਂ ਵੀ ਸ਼ੋਅਰੂਮ 'ਚ ਕੈਰੀ ਬੈਗ ਲਈ ਦਿੰਦੇ ਹੋ ਪੈਸੇ ਤਾਂ ਪੜ੍ਹੋ ਇਹ ਵੱਡੀ ਖ਼ਬਰ

ਜੇਕਰ ਤੁਸੀਂ ਵੀ ਸ਼ੋਅਰੂਮ ‘ਚ ਕੈਰੀ ਬੈਗ ਲਈ ਦਿੰਦੇ ਹੋ ਪੈਸੇ ਤਾਂ ਪੜ੍ਹੋ ਇਹ ਵੱਡੀ ਖ਼ਬਰ:ਚੰਡੀਗੜ੍ਹ : ਜੇਕਰ ਤੁਸੀਂ ਵੀ ਸ਼ੋਅਰੂਮ ‘ਚ ਕੈਰੀ ਬੈਗ ਲਈ ਪੈਸੇ ਦਿੰਦੇ ਹੋ ਤਾਂ ਹੁਣ ਤੁਹਾਨੂੰ ਅਜਿਹਾ ਕੁੱਝ ਵੀ ਕਰਨ ਦੀ ਲੋੜ ਨਹੀਂ ਹੈ।ਚੰਡੀਗੜ੍ਹ ‘ਚ ਜੁੱਤੀਆਂ, ਚੱਪਲਾਂ ਤੇ ਸੈਂਡਲ ਬਣਾਉਣ ਵਾਲੀ ਮਸ਼ਹੂਰ ਕੰਪਨੀ ਬਾਟਾ ਨੂੰ ਆਪਣੇ ਇੱਕ ਗਾਹਕ ਤੋਂ ਕੈਰੀ ਬੈਗ ਲਈ 3 ਰੁਪਏ ਵਸੂਲਣੇ ਮਹਿੰਗੇ ਪੈ ਗਏ ਕਿਉਂਕਿ ਚੰਡੀਗੜ੍ਹ ਦੀ ਇੱਕ ਖਪਤਕਾਰ ਅਦਾਲਤ (ਫ਼ੋਰਮ) ਨੇ ਬਾਟਾ ਇੰਡੀਆ ਲਿਮਿਟੇਡ ਨੂੰ 9,000 ਰੁਪਏ ਦਾ ਜੁਰਮਾਨਾ ਕਰ ਦਿੱਤਾ ਹੈ।

Chandigarh company Bata customer 3Rs collection 9,000 Fine
ਜੇਕਰ ਤੁਸੀਂ ਵੀ ਸ਼ੋਅਰੂਮ ‘ਚ ਕੈਰੀ ਬੈਗ ਲਈ ਦਿੰਦੇ ਹੋ ਪੈਸੇ ਤਾਂ ਪੜ੍ਹੋ ਇਹ ਵੱਡੀ ਖ਼ਬਰ

ਦਰਅਸਲ ‘ਚ ਚੰਡੀਗੜ੍ਹ ਦੇ ਰਹਿਣ ਵਾਲੇ ਦਿਨੇਸ਼ ਪ੍ਰਸਾਦ ਰਤੁੜੀ ਨੇ 5 ਫਰਵਰੀ 2019 ਨੂੰ ਬਾਟਾ ਦੇ ਸ਼ੋਅਰੂਮ ਤੋਂ 399 ਰੁਪਏ ‘ਚ ਜੁੱਤੀ ਖਰੀਦੀ ਸੀ।ਜਦੋਂ ਉਨ੍ਹਾਂ ਕੋਲੋਂ ਕਾਊਂਟਰ ‘ਤੇ ਕੈਰੀ ਬੈਗ ਲਈ ਪੈਸੇ ਮੰਗੇ ਤਾਂ ਉਨ੍ਹਾਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।ਉਨ੍ਹਾਂ ਦਾ ਕਹਿਣਾ ਸੀ ਕਿ ਕੈਰੀ ਬੈਗ਼ ਦੇਣਾਂ ਕੰਪਨੀ ਦੀ ਜ਼ਿੰਮੇਵਾਰੀ ਹੈ ਪਰ ਦਿਨੇਸ਼ ਨੇ ਨੂੰ ਬੈਗ਼ ਖਰੀਦਣਾ ਪਿਆ।

Chandigarh company Bata customer 3Rs collection 9,000 Fine
ਜੇਕਰ ਤੁਸੀਂ ਵੀ ਸ਼ੋਅਰੂਮ ‘ਚ ਕੈਰੀ ਬੈਗ ਲਈ ਦਿੰਦੇ ਹੋ ਪੈਸੇ ਤਾਂ ਪੜ੍ਹੋ ਇਹ ਵੱਡੀ ਖ਼ਬਰ

ਕੈਰੀ ਬੈਗ ਸਣੇ ਉਨ੍ਹਾਂ ਦਾ ਬਿੱਲ 402 ਰੁਪਏ ਬਣ ਗਿਆ।ਉਸ ਤੋਂ ਬਾਅਦ ਦਿਨੇਸ਼ ਨੇ ਚੰਡੀਗੜ੍ਹ ਦੇ ਜ਼ਿਲ੍ਹਾ ਉਪਭੋਗਤਾ ਫੋਰਮ ‘ਚ ਇਸ ਦੀ ਸ਼ਿਕਾਇਤ ਕੀਤੀ ਅਤੇ ਇਸ ਨੂੰ ਗ਼ੈਰ-ਵਾਜ਼ਿਬ ਦੱਸਿਆ।ਇਸ ਸ਼ਿਕਾਇਤ ‘ਤੇ ਸੁਣਵਾਈ ਤੋਂ ਬਾਅਦ ਉਪਭੋਗਤਾ ਫੋਰਮ ਨੇ ਦਿਨੇਸ਼ ਪ੍ਰਸਾਦ ਦੇ ਹੱਕ ‘ਚ ਫ਼ੈਸਲਾ ਸੁਣਾਇਆ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਹੁਣ ਮੰਡੀਆਂ ਵਿੱਚ ਫਸਲ ਵੇਚਣ ਗਏ ਕਿਸਾਨਾਂ ਹੋ ਰਹੀ ਹੈ ਲੁੱਟ ,ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਫੋਰਮ ਨੇ ਕਿਹਾ ਕਿ ਉਪਭੋਗਤਾ ਤੋਂ ਗ਼ਲਤ ਢੰਗ ਨਾਲ 3 ਰੁਪਏ ਲਏ ਗਏ ਹਨ ਅਤੇ ਬਾਟਾ ਕੰਪਨੀ ਨੂੰ ਮਾਨਸਿਕ ਅਤੇ ਸਰੀਰਕ ਤਸ਼ਦੱਦ ਲਈ ਦਿਨੇਸ਼ ਪ੍ਰਸਾਦ ਰਤੁੜੀ ਨੂੰ 3000 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣੇ ਪੈਣਗੇ।ਇਸ ਦੇ ਨਾਲ ਹੀ ਕੇਸ ਦੇ ਖਰਚੇ ਦੀ ਭਰਪਾਈ ਲਈ ਅਲੱਗ ਤੋਂ 1,000 ਰੁਪਏ ਦੇਣੇ ਪੈਣਗੇ।ਬਾਟਾ ਕੰਪਨੀ ਨੂੰ ਸਜ਼ਾ ਵਜੋਂ ਉਪਭੋਗਤਾ ਕਾਨੂੰਨੀ ਸਹਾਇਤਾ ਖਾਤੇ ‘ਚ 5 ਹਜ਼ਾਰ ਰੁਪਏ ਜਮਾਂ ਕਰਵਾਉਣ ਦਾ ਵੀ ਆਦੇਸ਼ ਦਿੱਤਾ ਗਿਆ ਹੈ।

-PTCNews