Sat, Apr 20, 2024
Whatsapp

ਚੰਡੀਗੜ੍ਹ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਪੁਲਿਸ ਕੱਸੇਗੀ ਨਕੇਲ

Written by  Joshi -- September 28th 2017 07:23 PM -- Updated: September 28th 2017 08:14 PM
ਚੰਡੀਗੜ੍ਹ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਪੁਲਿਸ ਕੱਸੇਗੀ ਨਕੇਲ

ਚੰਡੀਗੜ੍ਹ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਪੁਲਿਸ ਕੱਸੇਗੀ ਨਕੇਲ

Chandigarh drink drive: ਚੰਡੀਗੜ੍ਹ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ! ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਵੈਸੇ ਤਾਂ ਮਨਾਹੀ ਹੈ ।ਪਰ ਫਿਰ ਵੀ ਕੁਝ ਲੋਕ ਪੀ ਕੇ ਗੱਡੀ ਚਲਾਉਣ ਤੋਂ ਗੁਰੇਜ਼ ਕਰਦੇ ਨਹੀਂ ਲੱਗਦੇ। ਪਰ, ਹੁਣ ਪੁਲਿਸ ਇਸ ਮਾਮਲੇ 'ਚ ਸਤਰਕ ਹੋ ਗਈ ਹੈ। Chnadigarh drink drive: ਚੰਡੀਗੜ੍ਹ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਪੁਲਿਸ ਕੱਸੇਗੀ ਨਕੇਲਪੁਲਿਸ ਨੇ ਇੰਝ ਦੇ ਇੰਤਜ਼ਾਮ ਕਰ ਲਏ ਹਨ ਕਿ ਕੋਈ ਵੀ ਸ਼ਰਾਬੀ ਹੁਣ ਜੇਕਰ ਪੀ ਕੇ ਗੱਡੀ ਚਲਾਵੇਗਾ ਤਾਂ ਪੁਲਿਸ ਦੀ ਨਜ਼ਰ ਤੋਂ ਨਹੀਂ ਬਚ ਸਕੇਗਾ। ਐੱਸ. ਐੱਸ. ਪੀ. ਟ੍ਰੈਫਿਕ ਚੰਡੀਗੜ੍ਹ, ਸੁਸ਼ਾਂਕ ਆਨੰਦ ਦੇ ਸ਼ਰਾਬੀ ਡਰਾਈਵਰਾਂ ਨੂੰ ਰੋਕਣ ਲਈ ਅਤੇ ਨਕੇਲ ਕੱਸਣ ਲਈ ਐਂਟੀ-ਡਰੰਕਨ ਡਰਾਈਵਿੰਗ ਨਾਕੇ ਲਾਉਣ ਦਾ ਫੈਸਲਾ ਕੀਤਾ ਹੈ। ਹੁਣ, ਚੰਡੀਗੜ੍ਹ ਵਿੱਚ ਮੋਬਾਇਲ ਐਂਟੀ-ਡਰੰਕਨ ਡਰਾਈਵਿੰਗ ਨਾਕੇ ਲਗਾ ਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਚਲਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। Chnadigarh drink drive: ਚੰਡੀਗੜ੍ਹ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਪੁਲਿਸ ਕੱਸੇਗੀ ਨਕੇਲਇਸ ਅਧੀਨ ਟ੍ਰੈਫਿਕ ਪੁਲਸ ਵੱਲੋਂ ਅਲੱਗ ਅਲੱਗ ਜਗ੍ਹਾਵਾਂ 'ਤੇ ਮਿੰਨੀ ਬੱਸ ਰਾਹੀਂ ਰਾਤ ਨੂੰ ਸੜਕਾਂ 'ਤੇ ਅਚਨਚੇਤ ਐਂਟੀ-ਡਰੰਕਨ ਡਰਾਈਵਿੰਗ ਨਾਕੇ ਲਾਏ ਜਾਣਗੇ। ਦੱਸਣਯੋਗ ਹੈ ਕਿ ਇਹਨਾਂ ਨਾਕਿਆਂ 'ਚ ਕਿਸੇ ਤਰ੍ਹਾਂ ਦਾ ਕੋਈ ਬੈਰੀਕੇਡ ਨਹੀਂ ਲੱਗੇਗਾ, ਜਿਸ ਨਾਲ ਫੋਨ ਜਾਂ ਕਿਸੇ ਹੋਰ ਤਰੀਕੇ ਨਾਲ ਲੱਗੇ ਨਾਕਿਆਂ ਦੀ ਜਾਣਕਾਰੀ ਸ਼ਰਾਬੀ ਡ੍ਰਾਈਵਰਾਂ ਤੱਕ ਨਹੀਂ ਪਹੁੰਚ ਪਾਵੇਗੀ। ਇਸ ਲਈ ਤਾਇਨਾਤ ਪੁਲਿਸ ਟੀਮਾਂ ਨੂੰ ਐਲਕੋਮੀਟਰ (੨-੨) ਮੁਹੱਈਆ ਕਰਾਏ ਜਾਣਗੇ, ਤਾਂ ਜੋ ਟੈਸਟ ਇੱਕ ਵਾਰ ਪਾਜਿਟਿਵ ਆਉਣ ਦੇ ਬਾਵਜੂਦ ਜੇਕਰ ਪੁਸ਼ਟੀ ਕਰਨੀ ਪਵੇ ਤਾਂ ਦੂਜੇ ਐਲਕੋਮੀਟਰ ਨਾਲ ਟੈਸਟ ਕੀਤਾ ਜਾ ਸਕੇ। Chnadigarh drink drive: ਚੰਡੀਗੜ੍ਹ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਪੁਲਿਸ ਕੱਸੇਗੀ ਨਕੇਲਜੇਕਰ ਤਾਂ ਪਹਿਲੇ ਟੈਸਟ ਵਿੱਚ ਅਲਕੋਹਲ ਦੀ ਮਾਤਰਾ ੩੦ ਐੱਮ. ਐੱਲ. ਤੋਂ ਵੱਧ ਅਤੇ ਵਾਰ ੩੦ ਐੱਮ. ਐੱਲ. ਤੋਂ ਘੱਟ ਆਉਂਦੀ ਹੈ ਡ੍ਰਾਈਵਰ ਤਾਂ ਉਹ ਕਿਸੇ ਸਰਕਾਰੀ ਹਸਪਤਾਲ ਤੋਂ ਮੈਡੀਕਲ ਟੈਸਟ ਕਰਵਾ ਸਕੇਗਾ। ਜੇਕਰ ਡ੍ਰਾਈਵਰ ਆਪਣੇ ਪਰਿਵਾਰ ਸਮੇਤ ਕਾਰ ਚਲਾ ਰਿਹਾ ਹੋਵੇਗਾ ਤਾਂ ਉਹਨਾਂ ਖਿਲਾਫ ਜ਼ਿਆਦਾ ਸਖਤ ਐਕਸ਼ਨ ਲਿਆ ਜਾ ਸਕਦਾ ਹੈ। —PTC News


Top News view more...

Latest News view more...