ਚੰਡੀਗੜ੍ਹ: ‘ਬੰਬ’ ਹੋਣ ਦੀ ਅਫਵਾਹ ਕਾਰਨ Elante Mall ‘ਚ ਮਚੀ ਹਫੜਾ ਦਫੜੀ, ਜਾਣੋ ਮਾਮਲਾ

ਚੰਡੀਗੜ੍ਹ: ‘ਬੰਬ’ ਹੋਣ ਦੀ ਅਫਵਾਹ ਕਾਰਨ Elante Mall ‘ਚ ਮਚੀ ਹਫੜਾ ਦਫੜੀ, ਜਾਣੋ ਮਾਮਲਾ,ਚੰਡੀਗੜ੍ਹ: “ਦਿ ਸਿਟੀ ਬਿਊਟੀਫੁੱਲ” ਚੰਡੀਗੜ੍ਹ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੋਂ ਦੇ ਮਸ਼ਹੂਰ ਏਲਾਂਤੇ ਮਾਲ ‘ਚ ਬੰਬ ਹੋਣ ਦੀ ਅਫਵਾਹ ਫੈਲ ਗਈ।ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ‘ਚ ਆ ਗਿਆ।

ਦਰਅਸਲ, ਸਥਿਤੀ ਉਦੋਂ ਸਾਫ ਹੋਈ, ਜਦੋਂ ਪਤਾ ਲੱਗਿਆ ਕਿ ਇੱਥੇ ਕੋਈ ਬੰਬ ਨਹੀਂ ਮਿਲਿਆ, ਸਗੋਂ ਮੌਕ ਡਰਿੱਲ ਚੱਲ ਰਹੀ ਸੀ। 15 ਅਗਸਤ ਨੇੜੇ ਹੋਣ ਦੇ ਚੱਲਦਿਆਂ ਸੁਰੱਖਿਆ ਪ੍ਰਬੰਧਾਂ ਕਾਰਨ ਮਾਲ ‘ਚ ‘ਮੌਕ ਡਰਿੱਲ’ ਦਾ ਆਯੋਜਨ ਕੀਤਾ ਗਿਆ ਸੀ।

-PTC News