Sat, Apr 20, 2024
Whatsapp

ਹੁਣ ਸਰਕਾਰੀ ਮੁਲਾਜ਼ਮ ਤੇ ਅਧਿਆਪਕ ਨਹੀਂ ਕਰ ਸਕਣਗੇ ਪੱਤਰਕਾਰੀ !

Written by  Jashan A -- November 13th 2019 07:16 PM
ਹੁਣ ਸਰਕਾਰੀ ਮੁਲਾਜ਼ਮ ਤੇ ਅਧਿਆਪਕ ਨਹੀਂ ਕਰ ਸਕਣਗੇ ਪੱਤਰਕਾਰੀ !

ਹੁਣ ਸਰਕਾਰੀ ਮੁਲਾਜ਼ਮ ਤੇ ਅਧਿਆਪਕ ਨਹੀਂ ਕਰ ਸਕਣਗੇ ਪੱਤਰਕਾਰੀ !

ਹੁਣ ਸਰਕਾਰੀ ਮੁਲਾਜ਼ਮ ਤੇ ਅਧਿਆਪਕ ਨਹੀਂ ਕਰ ਸਕਣਗੇ ਪੱਤਰਕਾਰੀ !,ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰਕੇ ਪੱਤਰਕਾਰੀ ਕਰ ਰਹੇ ਸਮੂਹ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਭਵਿੱਖ 'ਚ ਕਿਸੇ ਵੀ ਮੀਡੀਆ ਹਾਊਸ ਲਈ ਕੰਮ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ।ਤੁਹਾਨੂੰ ਦੱਸ ਦਈਏ ਕਿ ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰਨ ਦੀਆਂ ਕੁਝ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਪਹਿਲਾਂ ਦਿੱਤੀਆਂ ਪ੍ਰਵਾਨਗੀਆਂ ਰੱਦ ਕਰ ਦਿੱਤੀਆਂ ਹਨ। Chdਸਿੱਖਿਆ ਵਿਭਾਗ ਮੁਤਾਬਕ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਆਪਕ ਵੱਲੋਂ ਭਵਿੱਖ ਵਿਚ ਕਿਸੇ ਮੀਡੀਆ ਹਾਊਸ ਨਾਲ ਰੈਗੂਲਰ ਜਾਂ ਅੰਸ਼ਿਕ ਪੱਤਰਕਾਰੀ ਕਰਨ ‘ਤੇ ਅਨੁਸ਼ਾਸਨੀ ਕਾਰਵਾਈ ਹੋਵੇਗੀ। ਹੋਰ ਪੜ੍ਹੋ: ਲੁਧਿਆਣਾ 'ਚ ਮਹਿਲਾ ਸਰਕਾਰੀ ਮੁਲਾਜ਼ਮ ਨੇ ਏ.ਡੀ.ਸੀ 'ਤੇ ਲਗਾਏ ਇਹ ਗੰਭੀਰ ਇਲਜ਼ਾਮ Chdਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਪੱਤਰਕਾਰੀ ਕਰਨ ਨੂੰ ਸਰਕਾਰੀ ਕਰਮਚਾਰੀ ਆਚਰਨ ਨਿਯਮਾਂ ਵਾਲੀ-1966 ਦੇ ਨਿਯਮ 8 ਦੀ ਉਲੰਘਣਾ ਦੱਸਿਆ ਗਿਆ ਹੈ ਅਤੇ ਹੁਕਮਾਂ ਵਿੱਚ ਸਪਸ਼ਟ ਕੀਤਾ ਹੈ ਕਿ ਸਰਕਾਰੀ ਮੁਲਾਜ਼ਮ ਉੱਪਰ ਸਾਹਿਤਕ, ਕਲਾਤਮਿਕ ਅਤੇ ਵਿਗਿਆਨਿਕ ਲੇਖਣੀ ਲਿਖਣ ‘ਤੇ ਨਹੀਂ ਹੈ ਕੋਈ ਪਾਬੰਦੀ ਪਰ ਸਰਕਾਰੀ ਮੁਲਾਜ਼ਮ ਨੌਕਰੀਆਂ ਦੇ ਬਰਾਬਰ ਰੈਗੂਲਰ ਪੱਤਰਕਾਰੀ ਨਹੀਂ ਕਰ ਸਕਣਗੇ। -PTC News


Top News view more...

Latest News view more...