ਚੰਡੀਗੜ੍ਹ ‘ਚ ਨੌਜਵਾਨਾਂ ਦੀਆਂ 2 ਧਿਰਾਂ ‘ਚ ਹੋਈ ਝੜਪ, ਚੱਲੀਆਂ ਗੋਲੀਆਂ (ਤਸਵੀਰਾਂ)

chandigarh

ਚੰਡੀਗੜ੍ਹ ‘ਚ ਨੌਜਵਾਨਾਂ ਦੀਆਂ 2 ਧਿਰਾਂ ‘ਚ ਹੋਈ ਝੜਪ, ਚੱਲੀਆਂ ਗੋਲੀਆਂ (ਤਸਵੀਰਾਂ),ਚੰਡੀਗੜ੍ਹ: ਚੰਡੀਗੜ੍ਹ ਦੇ 17 ਅਤੇ 22 ਦੀ ਸੜਕ ‘ਤੇ ਨੌਜਵਾਨਾਂ ਦੀਆਂ 2 ਧਿਰਾਂ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

chandigarh ਮਿਲੀ ਜਾਣਕਾਰੀ ਅਨੁਸਾਰ ਦੋਵੇਂ ਗੁੱਟ ਗਾਲ੍ਹਾਂ ਕੱਢਦੇ ਹੋਏ ਇਹ ਲੋਕ ਸੜਕ ‘ਤੇ ਉਤਪਾਦ ਮਚਾਉਂਦੇ ਰਹੇ ਪਰ ਹਰ ਸਮੇਂ ਇਸ ਇਲਾਕੇ ‘ਚ ਰਹਿਣ ਵਾਲੀ ਪੀ. ਸੀ. ਆਰ. ਦਾ ਕੋਈ ਅਤਾ-ਪਤਾ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਵਾਂ ਗੁੱਟਾਂ ਦੌਰਾਨ ਗੋਲੀਬਾਰੀ ਵੀ ਹੋਈ। ਜਿਸ ਤੋਂ ਬਾਅਦ ਇਲਾਕੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

youthਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਸ ਨੇ ਮੌਕੇ ‘ਤੋਂ ਕਾਰਤੂਸ ਦਾ ਖੋਲ ਵੀ ਬਰਾਮਦ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਮਾਮਲੇ ਬਾਰੇ ਨਜਿੱਠਿਆ ਜਾਵੇਗਾ।

—PTC News