ਮੁੱਖ ਖਬਰਾਂ

ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਹਾਈਕੋਰਟ ਵੱਲੋਂ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੂੰ ਵੱਡੀ ਰਾਹਤ

By Jashan A -- May 29, 2019 5:05 pm -- Updated:Feb 15, 2021

ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਹਾਈਕੋਰਟ ਵੱਲੋਂ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੂੰ ਵੱਡੀ ਰਾਹਤ,ਚੰਡੀਗੜ੍ਹ: ਬਹਿਬਲਕਲਾਂ ਗੋਲੀਕਾਂਡ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਅੱਜ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਰਾਹਤ ਮਿਲ ਗਈ ਹੈ।

ਹਾਈਕੋਰਟ ਨੇ ਚਰਨਜੀਤ ਸ਼ਰਮਾ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਹ ਰਾਹਤ ਉਨ੍ਹਾਂ ਨੂੰ ਸਿਹਤ ਖਰਾਬ ਹੋਣ ਕਾਰਨ ਮਿਲੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।

ਹੋਰ ਪੜ੍ਹੋ:ਟੀਵੀ ਅਦਾਕਾਰਾ ਅੰਕਿਤਾ ਸ਼ਰਮਾ ਨੇ ਇਸ ਗੀਤ ‘ਤੇ ਕੀਤਾ ਖੂਬ ਡਾਂਸ ,ਵੀਡਿਓ ਵਾਇਰਲ

ਵਕੀਲ ਨੇ ਕੋਰਟ ਨੂੰ ਦੱਸਿਆ ਕਿ ਚਰਨਜੀਤ ਸ਼ਰਮਾ ਦਿਲ ਦੇ ਮਰੀਜ਼ ਹਨ ਤੇ ਉਨ੍ਹਾਂ ਦਾ ਪੀ. ਜੀ. ਆਈ. 'ਚ ਇਲਾਜ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਚਰਨਜੀਤ ਸ਼ਰਮਾ ਦੀ ਜ਼ਮਾਨਤ ਦਾ ਵਿਰੋਧ ਕੀਤਾ ਗਿਆ ਸੀ। ਚਰਨਜੀਤ ਸ਼ਰਮਾ ਆਪਣੀ ਇਸ ਜ਼ਮਾਨਤ ਦੌਰਾਨ ਵਿਦੇਸ਼ੀ ਦੌਰਾ ਨਹੀਂ ਕਰ ਸਕਦੇ।

-PTC News

  • Share